ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਟੈਲੀਜੈਂਸ ਬਿਊਰੋ `ਚ ਸਕਿਓਰਿਟੀ ਅਸਿਸਟੈਂਟ ਦੀਆਂ 1054 ਆਸਾਮੀਆਂ ਖ਼ਾਲੀ

ਇੰਟੈਲੀਜੈਂਸ ਬਿਊਰੋ `ਚ ਸਕਿਓਰਿਟੀ ਅਸਿਸਟੈਂਟ ਦੀਆਂ 1054 ਆਸਾਮੀਆਂ ਖ਼ਾਲੀ

--  10ਵੀਂ ਪਾਸ ਵੀ ਦੇ ਸਕਦੇ ਹਨ ਅਰਜ਼ੀਆਂ

 

ਇੰਟੈਲੀਜੈਂਸ ਬਿਊਰੋ (ਆਈਬੀ ਭਾਵ ਖ਼ੁਫ਼ੀਆ ਬਿਊਰੋ) ਨੇ ਸਕਿਓਰਿਟੀ ਅਸਿਸਟੈਂਟ (ਐਗਜ਼ੀਕਿਊਟਿਵ) ਦੀਆਂ ਆਸਾਮੀਆਂ ਲਈ ਬੰਪਰ ਆਸਾਮੀਆਂ ਕੱਢੀਆਂ ਹਨ। ਇਸ ਅਧੀਨ ਕੁੱਲ ਖ਼ਾਲੀ 1,054 ਆਸਾਮੀਆਂ ਲਈ ਭਰਤੀਆਂ ਕੀਤੀਆਂ ਜਾਣੀਆਂ ਹਨ। ਇਹ ਅਹੁਦੇ ਭਰਨ ਲਈ ਬਿਊਰੋ ਨੇ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਉਮੀਦਵਾਰਾਂ ਨੂੰ ਆੱਨਲਾਈਨ ਅਰਜ਼ੀ ਦੇਣੀ ਹੋਵੇਗੀ ਤੇ ਆਖ਼ਰੀ ਤਰੀਕ 10 ਨਵੰਬਰ, 2018 ਹੈ।


ਉਂਝ ਤਾਂ ਇਹ ਆਸਾਮੀਆਂ ਪੂਰੇ ਦੇਸ਼ ਦੇ ਵੱਖੋ-ਵੱਖਰੇ ਸ਼ਹਿਰਾਂ ਵਿੱਚ ਕੱਢੀਆਂ ਗਈਆਂ ਹਲ ਪਰ 52 ਗ਼ੈਰ-ਰਾਖਵੀਆਂ ਆਸਾਮੀਆਂ ਅੰਮ੍ਰਿਤਸਰ `ਚ ਅਤੇ 21 ਗ਼ੈਰ-ਰਾਖਵੀਆਂ ਆਸਾਮੀਆਂ ਚੰਡੀਗੜ੍ਹ `ਚ ਖ਼ਾਲੀ ਹਨ। ਪੰਜਾਬ ਦੇ ਉਮੀਦਵਾਰ ਇਨ੍ਹਾਂ ਆਸਾਮੀਆਂ ਲਈ ਐਪਲਾਈ ਕਰ ਸਕਦੇ ਹਨ। ਦਿੱਲੀ `ਚ 228 ਅਜਿਹੀਆਂ ਆਸਾਮੀਆਂ ਖ਼ਾਲੀ ਹਨ; ਜਦ ਕਿ ਜੰਮੂ `ਚ 31 ਆਸਾਮੀਆਂ ਖ਼ਾਲੀ ਪਈਆਂ ਹਨ; ਜਿਨ੍ਹਾਂ ਵਿੱਚੋਂ 16 ਗ਼ੈਰ-ਰਾਖਵੀਆਂ ਹਨ। ਇੰਝ ਹੀ ਸਿ਼ਮਲਾ `ਚ 17 ਆਸਾਮੀਆਂ ਖ਼ਾਲੀ ਹਨ, ਜਿਨ੍ਹਾਂ ਵਿੱਚੋਂ 9 ਗ਼ੈਰ-ਰਾਖਵੀਂਆਂ ਹਨ।


ਇਨ੍ਹਾਂ ਆਸਾਮੀਆਂ ਲਈ ਮਾਨਤਾ-ਪ੍ਰਾਪਤ ਸਕੂਲ¿ਬੋਰਡ ਤੋਂ 10ਵੀਂ ਦਾ ਇਮਤਿਹਾਨ ਪਾਸ ਕੀਤਾ ਹੋਣਾ ਲਾਜ਼ਮੀ ਹੈ ਅਤੇ ਇਸ ਦੇ ਨਾਲ ਹੀ ਉਮੀਦਵਾਰ ਨੂੰ ਖੇਤਰੀ ਭਾਸ਼ਾ ਦਾ ਵੀ ਗਿਆਨ ਹੋਣਾ ਚਾਹੀਦਾ ਹੈ।

ਇਸ ਲਈ ਤਨਖ਼ਾਹ ਸਕੇਲ 5,200 ਰੁਪਏ ਤੋਂ 20,200 ਰੁਪਏ ਪ੍ਰਤੀ ਮਹੀਨਾ ਹੋਵੇਗਾ ਤੇ ਗ੍ਰੇਡ ਪੇਅ 2,000 ਰੁਪਏ ਹੋਵੇਗਾ।


ਅਰਜ਼ੀਆਂ ਦੇਣ ਲਈ ਆਮ ਭਾਵ ਜਨਰਲ ਤੇ ਓਬੀਸੀ ਉਮੀਦਵਾਰਾਂ ਲਈ ਫ਼ੀਸ 50 ਰੁਪਏ ਹੋਵੇਗੀ, ਜਦ ਕਿ ਅੇੱਸੀਸੀ/ਐੱਸਟੀ ਤੇ ਮਹਿਲਾ ਉਮੀਦਵਾਰਾਂ ਲਈ ਕੋਈ ਫ਼ੀਸ ਨਹੀਂ ਹੋਵੇਗੀ।


ਯੋਗ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਦੇ ਆਧਾਰ `ਤੇ ਕੀਤੀ ਜਾਵੇਗੀ। ਪਹਿਲੇ ਗੇੜ ਵਿੱਚ ਆਬਜੈਕਟਿਵ ਟਾਈਪ ਪ੍ਰੀਖਿਆ ਹੋਵੇਗੀ, ਦੂਜੇ ਗੇੜ `ਚ ਡਿਸਕ੍ਰਿਪਟਿਵ ਭਾਵ ਵਰਣਨਾਤਮਕ ਕਿਸਮ ਦੀ ਪ੍ਰੀਖਿਆ ਹੋਵੇਗੀ ਤੇ ਤੀਜੇ ਗੇੜ ਵਿੱਚ ਉਮੀਦਵਾਰਾਂ ਦੇ ਇੰਟਰਵਿਊ ਹੋਣਗੇ। 


ਇੱਛੁਕ ਉਮੀਦਵਾਰਾਂ ਨੂੰ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ www.mha.gov.in ਨੂੰ ਲਾਗ-ਇਨ ਕਰਨਾ ਹਵੇਗਾ। ਉੱਥੇ ਨੋਟੀਫਿ਼ਕੇਸ਼ਨ ਸੈਕਸ਼ਨ ਵਿੱਚ ਵੈਕੈਂਸੀਜ਼ ਆਪਸ਼ਨ ਨੂੰ ਕਲਿੱਕ ਕਰਨਾ ਹੋਵੇਗਾ। ਇਸ ਪੰਨੇ `ਤੇ ‘ਆਨਲਾਈਨ ਐਪਲੀਕੇਸ਼ਨਜ਼ ਫ਼ਾਰ ਦਿ ਪੋਸਟ ਆਫ਼ ਸਕਿਓਰਿਟੀ ਅਸਿਸਟੈਂਟ (ਐਗਜ਼ੀਕਿਊਟਿਵ)` ਆਪਸ਼ਨ `ਤੇ ਕਲਿੱਕ ਕਰਨਾ ਹੋਵੇਗਾ।


ਆਨਲਾਈਨ ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ 10 ਨਵੰਬਰ, 2018, ਅਰਜ਼ੀ ਫ਼ੀਸ ਜਮ੍ਹਾ ਕਰਵਾਉਣ ਦੀ ਆਖ਼ਰੀ ਤਰੀਕ 13 ਨਵੰਬਰ, 2018 ਹੈ।   

 

ਵੈੱਬਸਾਈਟ:  www.mha.gov.in  ਤੇ  www.ncs.gov.in

ਈ-ਮੇਲ:  helpdesk.bharti@nic.in

ਫ਼ੋਨ:  +918287447722, 011-23093353

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1054 Posts of Security Asst vacant in Intelligence Bureau