ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ `ਚ ਸਥਾਪਤ ਹੋਵੇਗੀ ਭਗਵਾਨ ਸ਼੍ਰੀਰਾਮ ਦੀ 108 ਮੀਟਰ ਉੱਚੀ ਮੂਰਤੀ

ਅਯੁੱਧਿਆ `ਚ ਸਥਾਪਤ ਹੋਵੇਗੀ ਭਗਵਾਨ ਸ਼੍ਰੀਰਾਮ ਦੀ 108 ਮੀਟਰ ਉੱਚੀ ਮੂਰਤੀ

ਅਯੁੱਧਿਆ `ਚ ਭਗਵਾਨ ਸ਼੍ਰੀਰਾਮ ਦੀ 108 ਮੀਟਰ ਉੱਚੀ ਮੂਰਤੀ ਸਥਾਪਤ ਕੀਤੀ ਜਾਵੇਗੀ। ਉੱਤਰ ਪ੍ਰਦੇਸ਼ ਦੀ ਆਦਿੱਤਿਆਨਾਥ ਯੋਗੀ ਸਰਕਾਰ ਇਹ ਮੁਰਤੀ ਸਥਾਪਤ ਕਰਵਾਉਣ ਜਾ ਰਹੀ ਹੈ।


ਦਰਅਸਲ ਦੀਪੋਤਸਵ-2017 ਦੌਰਾਨ ਸਰਯੂ ਨਦੀ ਦੇ ਕੰਢੇ `ਤੇ ਭਗਵਾਨ ਸ਼੍ਰੀਰਾਮ ਦੀ ਵਿਸ਼ਾਲ ਮੂਰਤੀ ਦੀ ਸਥਾਪਨਾ ਨੂੰ ਲੈ ਕੇ ਸ਼ੁਰੂ ਹੋਈ ਚਰਚਾ ਨੂੰ ਹੁਣ ਆਧਾਰ ਮਿਲ ਗਿਆ ਹੈ। ਹਕੂਮਤ ਨੇ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।


ਯੋਜਨਾ ਨੂੰ ਅਮਲੀ ਰੂਪ ਦੇਣ ਲਈ ਹਕੂਮਤ ਨੇ ਆਰਕੀਟੈਕਟਾਂ ਦੀਆਂ ਸੇਵਾਵਾਂ ਲਈਆਂ ਹਨ। ਉਹ ਆਰਕੀਟੈਕਟ ਸਨਿੱਚਰਵਾਰ ਨੁੰ ਲਖਨਊ ਤੋਂ ਅਯੁੱਧਿਆ ਪੁੱਜੇ ਤੇ ਨਿਸ਼ਚਤ ਸਥਾਨ ਦਾ ਨਿਰੀਖਣ ਕੀਤਾ।


ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਇਸ ਸੁਪਨਈ ਪ੍ਰੋਜੇਕਟ ਲਈ ਛੇ ਹੈਕਟੇਅਰ ਜ਼ਮੀਨ ਦੀ ਜ਼ਰੂਰਤ ਦੱਸੀ ਗਈ ਹੈ। ਸੂਤਰਾਂ ਅਨੁਸਾਰ ਭਗਵਾਨ ਸ਼੍ਰੀਰਾਮ ਦੀ ਮੂਰਤੀ ਦੀ ਸਥਾਪਨਾ ਲਈ ਅੰਤਰਰਾਸ਼ਟਰੀ ਰਾਮਕਥਾ ਅਜਾਇਬਘਰ ਦੇ ਪਿਛਲੇ ਪਾਸੇ ਤੋਂ ਲੈ ਕੇ ਰੇਲਵੇ ਪੁਲ ਹੁੰਦੇ ਹੋਏ ਫ਼ੋਰਲੇਨ ਪੁਲ ਦੇ ਵਿਚਕਾਰ ਤਿੰਨ ਥਾਵਾਂ ਦੀ ਚੋਣ ਕੀਤੀ ਗਈ ਹੈ। ਇਸ ਮੂਰਤੀ ਦਾ ਆਧਾਰ 36 ਮੀਟਰ ਹੋਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:108 meter high statue of Lord Rama shall be installed in Ayodhya