ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕੋ ਦਿਨ ’ਚ ਵਿਸੇਸ਼ ਭਾਰਤੀ ਉਡਾਣਾਂ ਰਾਹੀਂ 108 ਟਨ ਮੈਡੀਕਲ ਸਪਲਾਈ

ਇੱਕੋ ਦਿਨ ’ਚ ਵਿਸੇਸ਼ ਭਾਰਤੀ ਉਡਾਣਾਂ ਰਾਹੀਂ 108 ਟਨ ਮੈਡੀਕਲ ਸਪਲਾਈ

ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲੇ ਵੱਲੋਂ ਕੋਵਿਡ–19 ਵਿਰੁੱਧ ਭਾਰਤ ਦੀ ਜੰਗ ਵਿੱਚ ਮਦਦ ਲਈ ਦੇਸ਼ ਦੇ ਦੂਰ–ਦੁਰਾਡੇ ਦੇ ਖੇਤਰਾਂ ਤੱਕ ਜ਼ਰੂਰੀ ਮੈਡੀਕਲ ਸਾਮਾਨ ਦੀ ਢੋਆ–ਢੁਆਈ ਲਈ 214 ਤੋਂ ਵੱਧ ਲਾਈਫ਼ਲਾਈਨ ਉਡਾਣ ਫ਼ਲਾਈਟਸ ਆਪਰੇਟ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 128 ਉਣਾਂ ਏਅਰ ਇੰਡੀਆ ਤੇ ਅਲਾਇੰਸ ਏਅਰ ਵੱਲੋਂ ਆਪਰੇਟ ਕੀਤੀਆਂ ਗਈਆਂ ਹਨ। ਅੱਜ ਤੱਕ ਲਗਭਗ 373.23 ਟਨ ਮਾਲ ਦੀ ਢੋਆ–ਢੁਆਈ ਕੀਤੀ ਗਈ ਹੈ।

 

 

ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲੇ ਦੇ ਜੇਐੱਸ ਸ੍ਰੀਮਤੀ ਊਸ਼ਾ ਪੜ੍ਹੀ ਨੇ ਦੱਸਿਆ ਕਿ ਅੱਜ ਤੱਕ ਲਾਈਫ਼ਲਾਈਨ ਉਡਾਣ ਫ਼ਲਾਈਟਸ ਵੱਲੋਂ 1,99,784 ਕਿਲੋਮੀਟਰ ਤੋਂ ਵੱਧ ਦੀ ਹਵਾਈ ਦੂਰੀ ਤਹਿ ਕੀਤੀ ਗਈ ਹੈ। 11 ਅਪ੍ਰੈਲ, 2020 ਨੂੰ 108 ਟਨ ਮਾਲ ਦੀ ਢੋਆ–ਢੁਆਈ ਕੀਤੀ ਗਈ। ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲਾ ਅਤੇ ਹਵਾਬਾਜ਼ੀ ਉਦਯੋਗ ਭਾਰਤ ਤੇ ਵਿਦੇਸ਼ ਵਿੱਚ ਮੈਡੀਕਲ ਏਅਰ–ਕਾਰਗੋ ਦੀ ਬੇਹੱਦ ਕਾਰਜਕੁਸ਼ਲ ਤਰੀਕੇ ਤੇ ਸਸਤੀਆਂ ਦਰਾਂ ਉੱਤੇ ਢੋਆ–ਢੁਆਈ ਦੁਆਰਾ ਕੋਵਿਡ–19 ਵਿਰੁੱਧ ਭਾਰਤ ਦੀ ਜੰਗ ਵਿੱਚ ਮਦਦ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ।

 

 

ਉੱਤਰ–ਪੂਰਬੀ ਖੇਤਰ, ਟਾਪੂ ਖੇਤਰਾਂ ਤੇ ਪਹਾੜੀ ਰਾਜਾਂ ਉੱਤੇ ਖਾਸ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਏਅਰ ਇੰਡੀਆ ਤੇ ਭਾਰਤੀ ਹਵਾਈ ਫ਼ੌਜ ਨੇ ਮੁੱਖ ਤੌਰ ’ਤੇ ਜੰਮੂ ਤੇ ਕਸ਼ਮੀਰ, ਲੱਦਾਖ, ਉੱਤਰ–ਪੂਰਬ ਅਤੇ ਹੋਰ ਟਾਪੂ ਖੇਤਰਾਂ ਲਈ ਤਾਲਮੇਲ ਕੀਤਾ ਹੈ। ਇਸ ਜ਼ਿਆਦਾਤਰ ਮਾਲ ਵਿੱਚ ਹਲਕੇ–ਵਜ਼ਨ ਦੇ ਪਰ ਵੱਧ ਥਾਂ ਘੇਰਨ ਵਾਲੇ ਉਤਪਾਦ ਜਿਵੇਂ ਮਾਸਕਸ, ਦਸਤਾਨੇ ਤੇ ਹੋਰ ਖਪਤਯੋਗ ਵਸਤਾਂ ਸ਼ਾਮਲ ਹਨ, ਜੋ ਹਵਾਈ ਜਹਾਜ਼ ਵਿੱਚ ਮੁਕਾਬਲਤਨ ਵੱਧ ਥਾਂ ਘੇਰਦੀਆਂ ਹਨ। ਯਾਤਰੀਆਂ ਦੀਆਂ ਸੀਟਾਂ ਵਾਲੇ ਖੇਤਰ ਅਤੇ ਓਵਰਹੈੱਡ ਕੈਬਿਨਜ਼ ਵਿੱਚ ਪੂਰੀਆਂ ਸਾਵਧਾਨੀਆਂ ਨਾਲ ਮਾਲ ਸਟੋਰ ਕਰਨ ਦੀ ਖਾਸ ਇਜਾਜ਼ਤ ਲਈ ਗਈ ਹੈ।

 

 

ਲਾਈਫ਼ਲਾਈਨ ਉਡਾਣ ਫ਼ਲਾਈਟਸ ਨਾਲ ਸਬੰਧਤ ਜਨਤਕ ਜਾਣਕਾਰੀ ਨੈਸ਼ਨਲ ਇਨਫ਼ਾਰਮੈਟਿਕਸ ਸੈਂਟਰ (ਐੱਨਆਈਸੀ) ਅਤੇ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲੇ ਵੱਲੋਂ ਤਿੰਨ ਦਿਨਾਂ ਦੇ ਰਿਕਾਰਡ ਸਮੇਂ ’ਚ ਤਿਆਰ ਕੀਤੇ ਪੋਰਟਲ https://esahaj.gov.inlifeline_udan/public_info ਉੱਤੇ ਰੋਜ਼ਾਨਾ ਅਪਡੇਟ ਕੀਤੀ ਜਾਂਦੀ ਹੈ, ਤਾਂ ਜੋ ਵਿਭਿੰਨ ਸਬੰਧਿਤ ਧਿਰਾਂ ਵਿਚਾਲੇ ਤਾਲਮੇਲ ਬੇਰੋਕ ਬਣਿਆ ਰਹੇ।

 

 

ਘਰੇਲੂ ਮਾਲ–ਵਾਹਕ ਆਪਰੇਟਰਜ਼ ਸਪਾਈਸ ਜੈੱਟ, ਬਲੂ ਡਾਰਟ ਤੇ ਇੰਡੀਗੋ ਵਪਾਰਕ ਆਧਾਰ ਉੱਤੇ ਮਾਲ–ਵਾਹਕ ਉਡਾਣਾਂ ਆਪਰੇਟ ਕਰ ਰਹੀਆਂ ਹਨ। ਸਪਾਈਸ ਜੈੱਟ ਨੇ 286 ਮਾਲ–ਵਾਹਕ ਉਡਾਣਾਂ ਆਪਰੇਟ ਕਰਦਿਆਂ 4,01,290 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 2334.51 ਟਨ ਵਜ਼ਨ ਦੀ ਢੋਆ–ਢੁਆਈ ਕੀਤੀ। ਇਨ੍ਹਾਂ ਵਿੱਚੋਂ 87 ਅੰਤਰਰਾਸ਼ਟਰੀ ਮਾਲ–ਵਾਹਕ ਉਡਾਣਾਂ ਸਨ। ਬਲੂ ਡਾਰਟ ਨੇ 94 ਘਰੇਲੂ ਮਾਲ–ਵਾਹਕ ਉਡਾਣਾਂ ਆਪਰੇਟ ਕਰਦਿਆਂ 92,075 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 1479 ਟਨ ਮਾਲ ਦੀ ਢੋਆ–ਢੁਆਈ ਕੀਤੀ। ਇੰਡੀਗੋ ਨੇ 25 ਮਾਲ–ਵਾਹਕ ਉਡਾਣਾਂ ਆਪਰੇਟ ਕਰਦਿਆਂ 21,906 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 21.77 ਟਨ ਮਾਲ ਦੀ ਢੋਆ–ਢੁਆਈ ਕੀਤੀ। ਇਸ ਵਿੱਚ ਸਰਕਾਰ ਲਈ ਮੁਫ਼ਤ ਲਿਜਾਂਦੀਆਂ ਗਈਆਂ ਮੈਡੀਕਲ ਸਪਲਾਈਜ਼ ਵੀ ਸ਼ਾਮਲ ਹਨ।

 

 

ਸਪਾਈਸ–ਜੈੱਟ ਵੱਲੋਂ ਘਰੇਲੂ ਕਾਰਗੋ

ਮਿਤੀ

ਉਡਾਣਾਂ ਦੀ ਗਿਣਤੀ

ਵਜ਼ਨ ਟਨਾਂ ’ਚ

ਕਿਲੋਮੀਟਰ

11-04-2020

9

40.36

7271

 

 

ਸਪਾਈਸ–ਜੈੱਟ ਵੱਲੋਂ ਅੰਤਰਰਾਸ਼ਟਰੀ ਕਾਰਗੋ

ਮਿਤੀ

ਉਡਾਣਾਂ ਦੀ ਗਿਣਤੀ

ਵਜ਼ਨ ਟਨਾਂ ’ਚ

ਕਿਲੋਮੀਟਰ

11-04-2020

11

103.35

21,100

 

 

ਬਲੂ ਡਾਰਟ ਕਾਰਗੋ ਅਪਲਿਫ਼ਟ

ਮਿਤੀ

ਉਡਾਣਾਂ ਦੀ ਗਿਣਤੀ

ਵਜ਼ਨ ਟਨਾਂ ’ਚ

ਕਿਲੋਮੀਟਰ

11-04-2020

8

145.000

7856.00

 

 

ਇੰਡੀਗੋ ਕਾਰਗੋ ਅਪਲਿਫ਼ਟ

 

ਮਿਤੀ

ਉਡਾਣਾਂ ਦੀ ਗਿਣਤੀ

ਵਜ਼ਨ ਟਨਾਂ ’ਚ

ਕਿਲੋਮੀਟਰ

11-04-2020

6

15.66

4829

(ਨੋਟਇੰਡੀਗੋ ਦੇ ਟਨਾਂ ’ਚ ਦਿੱਤੇ ਵਜ਼ਨ ਵਿੱਚ ਸਰਕਾਰੀ ਮੈਡੀਕਲ ਸਪਲਾਈਜ਼ ਵੀ ਸ਼ਾਮਲ ਹਨ, ਜੋ ਮੁਫ਼ਤ ਆਧਾਰ (ਐੱਫ਼ਓਸੀ) ਉੱਤੇ ਲਿਜਾਂਦੀ ਗਈ ਸੀ)

 

 

ਅੰਤਰਰਾਸ਼ਟਰੀ ਖੇਤਰ

ਇੱਕ ਹਵਾਈ–ਪੁਲ 4 ਅਪ੍ਰੈਲ 2020 ਤੋਂ ਫ਼ਾਰਮਾਸਿਊਟੀਕਲਜ਼, ਮੈਡੀਕਲ ਉਪਕਰਣਾਂ ਅਤੇ ਕੋਵਿਡ–19 ਰਾਹਤ ਸਮੱਗਰੀ ਦੀ ਢੋਆ–ਢੁਆਈ ਲਈ ਸਥਾਪਤ ਕੀਤਾ ਗਿਆ ਹੈ। ਮੈਡੀਕਲ ਕਾਰਗੋ ਦੀ ਮਿਤੀ–ਕ੍ਰਮ ਅਨੁਸਾਰ ਮਾਤਰਾ ਹੇਠ ਲਿਖੇ ਅਨੁਸਾਰ ਹੈ:

ਲੜੀ ਨੰਬਰ

ਮਿਤੀ

ਇਸ ਸ਼ਹਿਰ ਤੋਂ

ਮਾਤਰਾ (ਟਨਾਂ ’ਚ)

1

04.4.2020

ਸ਼ੰਘਾਈ

21

2

07.4.2020

ਹਾਂਗ ਕਾਂਗ

6

3

09.4.2020

ਸ਼ੰਘਾਈ

22

4

10.4.2020

ਸ਼ੰਘਾਈ

18

5

11.4.2020

ਸ਼ੰਘਾਈ

18

 

 

ਕੁੱਲ ਜੋੜ

85.


ਦੱਖਣੀ ਏਸ਼ੀਆ ’ਚ, ਏਅਰ ਇੰਡੀਆ ਨੇ 7 ਅਪ੍ਰੈਲ 2020 ਨੂੰ 9 ਟਨ ਸਪਲਾਈਜ਼ ਦੀ ਢੋਆ–ਢੁਆਈ ਕੀਤੀ ਅਤੇ 4 ਟਨ ਸਪਲਾਈ 8 ਅਪ੍ਰੈਲ ਨੂੰ ਕੋਲੰਬੋ ਲਈ ਕੀਤੀ। ਏਅਰ ਇੰਡੀਆ ਵੱਲੋਂ ਜ਼ਰੂਰਤ ਅਨੁਸਾਰ ਅਹਿਮ ਮੈਡੀਕਲ ਸਪਲਾਈਜ਼ ਦੀ ਟ੍ਰਾਂਸਫ਼ਰ ਲਈ ਹੋਰਨਾਂ ਦੇਸ਼ਾਂ ਵਾਸਤੇ ਸਮਰਪਿਤ ਅਨੁਸੂਚਿਤ ਮਾਲ–ਵਾਹਕ ਉਡਾਣਾਂ ਆਪਰੇਟ ਕਰੇਗਾ।

 

 

ਅਨੇਕ ਰੈਗੂਲੇਟਰੀ ਪਹਿਲਕਦਮੀਆਂ ਐਲਾਨੀਆਂ ਗਈਆਂ ਹਨ, ਜਿਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਇਹ ਸ਼ਾਮਲ ਹਨ (i) ਸੁਰੱਖਿਆ ਆਵਸ਼ਕਤਾਵਾਂ ਦੀ ਪੂਰਤੀ ਕਰਦਿਆਂ ਮਾਲ ਦੀ ਢੋਆ–ਢੁਆਈ ਵਾਸਤੇ ਹਵਾਈ ਜਹਾਜ਼ ਦੇ ਯਾਤਰੀ ਕੈਬਿਨ ਦੀ ਉਪਯੋਗਤਾ ਲਈ ਇਜਾਜ਼ਤ; (ii) ਹਵਾਈ ਜਹਾਜ਼ਾਂ ’ਤੇ ਮਾਲ ਦੀ ਦਰਾਮਦ (ਇੰਪੋਰਟ) ਉੱਤੇ 50% ਤੱਕ ਦੇ ਹਰਜਾਨੇ ਦੀ ਮਾਫ਼ੀ; ਅਤੇ (iii) ਖ਼ਤਰਨਾਕ ਵਸਤਾਂ ਦੇ ਸਰਟੀਫ਼ਿਕੇਟਾਂ ਦੀ ਵੈਧਤਾ ਦਾ ਵਿਸਤਾਰ (ਉਦਾਹਰਣ ਵਜੋਂ ਦਵਾਈਆਂ ਲਈ ਵਰਤੇ ਜਾਂਦੇ ਰਸਾਇਣ)।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:108 Tonne Medical Supplies in a single day through Indian Flights