ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤੀਸਗੜ੍ਹ ’ਚ 10ਵੀਂ ਦਾ ਨਤੀਜਾ ਜਾਰੀ, ਪ੍ਰਿਆ ਰਾਜ ਰਹੀ ਅੱਵਲ

ਛੱਤੀਸਗੜ੍ਹ ’ਚ 10ਵੀਂ ਦਾ ਨਤੀਜਾ ਜਾਰੀ, ਪ੍ਰਿਆ ਰਾਜ ਰਹੀ ਅੱਵਲ

ਝਾਰਖੰਡ ਅਕੈਡਮਿਕ ਕੌਂਸਲ (JAC) ਨੇ ਅੱਜ ਵੀਰਵਾਰ ਨੂੰ 10ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ। ਇਸ ਵਾਰ ਦਾ ਨਤੀਜਾ 70.77 ਫ਼ੀ ਸਦੀ ਰਿਹਾ। ਪਿਛਲੀ ਵਾਰ ਦੇ ਮੁਕਾਬਲੇ ਨਤੀਜੇ ਵਿੱਚ 11 ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਸ ਵਾਰ ਹਜ਼ਾਰੀ ਬਾਗ਼ ਇੰਦਰਾ ਗਾਂਧੀ ਬਾਲਿਕਾ ਹਾਈ ਸਕੂਲ ਦੀ ਵਿਦਿਆਰਥਣ ਪ੍ਰਿਆ ਰਾਜ 99.20 ਫ਼ੀ ਸਦੀ ਨਾਲ ਅੱਵਲ ਰਹੀ ਹੈ।

 

 

ਨੇਤਰਹਾਟ ਰੈਜ਼ੀਡੈਂਸ਼ੀਅਲ ਸਕੂਲ ਦਾ ਅਮਰੇਸ਼ ਕੁਮਾਰ 99 ਫ਼ੀ ਸਦੀ ਅੰਕਾਂ ਨਾਲ ਦੂਜੇ ਸਥਾਨ ਉੱਤੇ ਰਿਹਾ। ਤੀਜੇ ਸਥਾਨ ਉੱਤੇ ਨੇਤਰਹਾਟ ਦਾ ਅਮਨ ਕੁਮਾਰ ਤੇ ਗੋਪਾਲ ਸਿੰਘ 98.40 ਫ਼ੀ ਸਦੀ ਅੰਕਾਂ ਨਾਲ ਰਹੇ। ਪਲਾਮੂ ਦਾ ਸਭ ਤੋਂ ਬਿਹਤਰ 79.74 ਨਤੀਜਾ ਰਿਹਾ। ਗਿਰੀਡੀਹ 79.17 ਫ਼ੀ ਸਦੀ ਨਾਲ ਦੂਜੇ ਸਥਾਨ ਉੱਤੇ ਰਿਹਾ। ਰਾਜਧਾਨੀ ਰਾਂਚੀ ਛੇਵੇਂ ਸਥਾਨ ਉੱਤੇ ਰਹੀ। ਜਾਮਤਾੜਾ 52.54 ਫ਼ੀ ਸਦੀ ਨਾਲ ਸਭ ਤੋਂ ਫਾਡੀ ਰਿਹਾ। ਇਸ ਵਰ੍ਹੇ ਕੁੱਲ 1.28 ਲੱਖ ਬੱਚੇ ਫ਼ੇਲ੍ਹ ਹੋਏ।

 

 

ਇਸ ਤੋਂ ਪਹਿਲਾਂ ਜੈ ਦੇ ਮੁਖੀ ਅਰਵਿੰਦ ਪ੍ਰਸਾਦ ਸਿੰਘ ਨੇ ਆੱਨਲਾਈਨ ਨਤੀਜਾ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਨਤੀਜਾ ਬਹੁਤ ਬਿਹਤਰ ਹੋਇਆ ਹੈ। ਪ੍ਰੀਖਿਆਰਥੀਆਂ ਲਈ ਮਾਡਲ ਪ੍ਰਸ਼ਨ ਪੱਤਰ ਪਾਇਆ ਗਿਆ ਹੈ। ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਲਾਭ ਮਿਲਿਆ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਵਿੱਚ 4.38 ਲੱਖ ਬੱਚੇ ਬੈਠੇ ਸਨ, ਇਨ੍ਹਾਂ ਵਿੱਚੋਂ 3.10 ਲੱਖ ਪਾਸ ਹੋਏ ਹਨ।

 

 

3349 ਬੱਚੇ ਗ਼ੈਰ–ਹਾਜ਼ਰ ਰਹੇ। ਨਤੀਜਾ ਜਾਰੀ ਕਰਦੇ ਸਮੇਂ ਜੈਕ ਦੇ ਉੱਪ–ਮੁਖੀ ਫੂਲ ਸਿੰਘ, ਜੈਕ ਸਕੱਤਰ ਕਲਪਨਾ ਵਰਮਾ ਤੇ ਨਵਲ ਕਿਸ਼ੋਰ, ਆਈਟੀ ਹੈੱਡ ਕੁਣਾਲ ਪ੍ਰਤਾਪ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10th Class result issued in Chhatisgarh Priya Raj is 1st