ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕੋ ਕੁੜੀ ਨੂੰ 2 ਮੁੰਡੇ ਕਰਦੇ ਸਨ ਪਿਆਰ, ਪਤਾ ਲੱਗਿਆ ਤਾਂ ਲਗਾ ਲਈ ਅੱਗ

ਇੱਕੋ ਕੁੜੀ ਨੂੰ 2 ਮੁੰਡੇ ਕਰਦੇ ਸਨ ਪਿਆਰ, ਪਤਾ ਲੱਗਿਆ ਤਾਂ ਲਗਾ ਲਈ ਅੱਗ

ਇਕ ਸਨਸਨੀਖੇਜ਼ ਘਟਨਾ ਵਿੱਚ ਦੋ ਨੌਜਵਾਨਾਂ ਨੇ ਆਪਣੇ ਆਪ ਨੂੰ ਅੱਗ ਲਾ ਕੇ ਜਾਨ ਦੇ ਦਿੱਤੀ। ਇਹ ਮਾਮਲਾ ਤੇਲੰਗਾਨਾ ਰਾਜ ਨਾਲ ਸਬੰਧਿਤ ਹੈ. ਸਥਾਨਕ ਪੁਲਿਸ ਅਨੁਸਾਰ ਦੋਵੇਂ ਨੌਜਵਾਨ ਆਪਣੀ ਕਲਾਸ ਦੀ ਇੱਕੋ ਕੁੜੀ ਨੂੰ ਪਿਆਰ ਕਰਦੇ ਸਨ। ਪਰ ਜਦੋਂ ਦੋਵਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਅੱਗ ਲਾ ਲਈ। ਐਤਵਾਰ ਨੂੰ ਉਹ ਦੋਵੇਂ ਇੱਕ ਸੁੰਨੀ ਜਗ੍ਹਾ ਗਏ ਤੇ ਉੱਥੇ ਬੀਅਰ ਪੀਣ ਤੋਂ ਬਾਅਦ ਆਪਣੇ ਆਪ ਤੇ ਤੇਲ ਛਿੜਕਿਆ ਅਤੇ ਅੱਗ ਲਾ ਲਈ. ਦੋਵੇਂ ਲੜਕੇ 10 ਵੀਂ ਜਮਾਤ ਵਿਚ ਪੜ੍ਹਦੇ ਸਨ।

 

 ਪੁਲਿਸ ਨੇ ਕਿਹਾ ਕਿ ਉਹ ਦੋਵੇਂ 16 ਸਾਲ ਦੇ ਸਨ ਅਤੇ ਦੋਵੇਂ ਸ਼ਹਿਰ ਦੇ ਇਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਈ ਕਰਦੇ ਸਨ। ਅੱਗ ਲੱਗਣ 'ਤੇ ਦੋਵੇਂ ਨੌਜਵਾਨ ਚੀਕਣ ਲੱਗ ਪਏ ਤਾਂ ਲੋਕਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਲੋਕਾਂ ਨੇ ਤੁਰੰਤ ਦੋਵਾਂ ਨੂੰ ਨੇੜਲੇ ਹਸਪਤਾਲ ਵਿੱਚ ਭੇਜਿਆ, ਪਰ 85 ਪ੍ਰਤੀਸ਼ਤ ਸੜ ਜਾਣ ਕਰਕੇ ਦੋਵਾਂ ਉੱਤੇ ਇਲਾਜ ਦਾ ਕੋਈ ਅਸਰ ਨਹੀਂ ਹੋਇਆ। ਇੱਕ ਲੜਕੇ ਦੀ ਮੌਤ ਹਸਪਤਾਲ ਲਿਜਾਂਦੇ ਵੇਲੇ ਰਾਹ ਵਿੱਚ ਹੀ ਹੋ ਗਈ। ਦੂਜੇ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

 

ਹੱਤਿਆ ਦੀ ਆਸ਼ੰਕਾ

 

ਇਲਾਕੇ ਦੇ ਪੁਲਿਸ ਇੰਸਪੈਕਟਰ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਇਹ ਪਤਾ ਲੱਗਾ ਹੈ ਕਿ ਦੋਵਾਂ ਨੇ ਇੱਕੋ ਲੜਕੀ ਦੇ ਪਿਆਰ ਵਿੱਚ ਜਾਨ ਦਿੱਤੀ ਹੈ। ਹਾਲਾਂਕਿ ਪੀੜਤਾਂ ਦੇ ਪਰਿਵਾਰ ਨੂੰ ਸ਼ੱਕ ਹੈ ਕਿ ਇਸ ਵਿੱਚ ਕੋਈ ਤੀਜਾ ਵੀ ਸ਼ਾਮਲ ਹੋ ਸਕਦਾ ਹੈ। ਪੁਲਿਸ ਹੁਣ ਇਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।

 

 ਲੋਕਾਂ ਦਾ ਕਹਿਣਾ ਹੈ ਕਿ ਦੋਵੇਂ ਮੁੰਡੇ ਕਲਾਸ ਦੀ ਇੱਕੋ ਕੁੜੀ ਨਾਲ ਪਿਆਰ ਕਰਦੇ ਸਨ ਅਤੇ ਜਦੋਂ ਦੋਨਾਂ ਨੂੰ ਇਸ ਬਾਰੇ ਪਤਾ ਲੱਗਿਆ, ਦੋਵੇਂ ਇਸ ਬਾਰੇ ਬਹੁਤ ਪਰੇਸ਼ਾਨ ਸਨ। ਸ਼ਾਇਦ ਇਸ ਕਾਰਨ ਦੋਹਾਂ ਨੇ ਆਪਣੀਆਂ ਜ਼ਿੰਦਗੀਆਂ ਨੂੰ ਖ਼ਤਮ ਕਰਨ ਬਾਰੇ ਸੋਚਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10th standard boys set themselves ablaze over love affair with the same classmate says police