ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ `ਚ ਇੱਕੋ ਪਰਿਵਾਰ ਦੇ 11 ਜੀਆਂ ਦੀ ਭੇਤ ਭਰੀ ਮੌਤ

ਖ਼ੁਦਕੁਸ਼ੀ ਜਾਂ ਕਤਲ? ਪੁਲਿਸ ਵੱਲੋਂ ਤਫ਼ਤੀਸ਼ ਜਾਰੀ

-- 10 ਲਾਸ਼ਾਂ ਟੰਗੀਆਂ ਹੋਈਆਂ ਮਿਲੀਆਂ

-- ਖ਼ੁਦਕੁਸ਼ੀ ਜਾਂ ਕਤਲ? ਪੁਲਿਸ ਵੱਲੋਂ ਤਫ਼ਤੀਸ਼ ਜਾਰੀ

 

 

n¤i n?stko dh ;t/o ƒ fJ¤e' gfotko d/ 11 w?Apo nkgD/ xo nµdo G/s Goh jkbs ft¤u fwqse gkJ/ rJ/. T[BQK ;GBK dhnK nZyK *s/ gZNh pzBQh j'Jh ;h. g[fb; nB[;ko fJj xNBk T[¤soh fd¤bh d/ p[okVh fJbke/ *u ;zs Bro dh j?. w[Zy wzsoh noftzd e/iohtkb B/ ya[d xNBk ;EkB *s/ ik e/ ikfJiak fbnk s/ dZf;nk fe g[fb; fJ; wkwb/ dh scash;a eo ojh j?. g[fb; nkb/^d[nkb/ d/ ;h;hNhth e?wfonK dh ca[N/I yzrkbD ftZu o[ZM rJh j?.

10 ਮ੍ਰਿਤਕ ਦੇਹਾਂ ਘਰ ਦੇ ਵਿਹੜੇ ਵਿੱਚ ਹਵਾਦਾਰੀ ਲਈ ਲੱਗੀ ਲੋਹੇ ਦੀ ਗ੍ਰਿੱਲ ਨਾਲ ਟੰਗੀਆਂ ਹੋਈਆਂ ਸਨ। ਉਨ੍ਹਾਂ ਦੀਆਂ ਅੱਖਾਂ ਕੱਪੜੇ ਦੇ ਟੁਕੜਿਆਂ ਨਾਲ ਬੰਨ੍ਹੀਆਂ ਹੋਈਆਂ ਸਨ। ਪੁਲਿਸ ਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਖ਼ੁਦਕੁਸ਼ੀ ਕੀਤੀ ਹੋ ਸਕਦੀ ਹੈ। ਸਿਰਫ਼ 75 ਵਰ੍ਹਿਆਂ ਦੀ ਇੱਕ ਬਜ਼ੁਰਗ ਔਰਤ ਹੀ ਫ਼ਰਸ਼ `ਤੇ ਪਾਈ ਗਈ। ਇਨ੍ਹਾਂ `ਚੋਂ ਚਾਰ ਲਾਸ਼ਾਂ ਔਰਤਾਂ ਤੇ ਚਾਰ ਕੁੜੀਆਂ ਦੀਆਂ ਹਨ।

ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਇਹ ਘਰ ਇੱਕ ਕਾਰੋਬਾਰੀ ਦਾ ਹੈ, ਜਿਸ ਦੀ ਪਲਾਈਵੁੱਡ ਦੀ ਦੁਕਾਨ ਹੈ ਤੇ ਉਸ ਦੀ ਇੱਕ ਡੇਅਰੀ ਵੀ ਹੈ। ਸਵੇਰੇ 8 ਕੁ ਵਜੇ ਇੱਕ ਗੁਆਂਢੀ, ਜਿਹੜਾ ਰੋਜ਼ ਇਸ ਕਾਰੋਬਾਰੀ ਨਾਲ ਸੈਰ ਕਰਨ ਜਾਂਦਾ ਰਿਹਾ ਹੈ, ਨੇ ਸਵੇਰੇ ਆ ਕੇ ਬਾਹਰੋਂ ਹਾਕਾਂ ਮਾਰੀਆਂ। ਉਸ ਨੇ ਵੇਖਿਆ ਕਿ ਬਾਹਰਲਾ ਦਰਵਾਜ਼ਾ ਖੁੱਲ੍ਹਾ ਹੈ ਤੇ ਉਸ ਨੇ ਜਦੋਂ ਅੰਦਰ ਜਾ ਕੇ ਵੇਖਿਆ, ਤਾਂ ਉਸ ਕਾਰੋਬਾਰਾੀ ਸਮੇਤ ਸਾਰੇ ਪਰਿਵਾਰਕ ਮੈਂਬਰ ਮ੍ਰਿਤਕ ਹਾਲਤ ਵਿੱਚ ਲਟਕੇ ਹੋਏ ਸਨ। ਉਸ ਨੇ ਰੌਲ਼ਾ ਪਾਇਆ ਤੇ ਲੋਕਾਂ ਦੀ ਵੱਡੀ ਭੀੜ ਉੱਥੇ ਇਕੱਠੀ ਹੋ ਗਈ। ਪੁਲਿਸ ਵੀ ਤੁਰੰਤ ਹੀ ਮੌਕੇ `ਤੇ ਪੁੱਜ ਗਈ। ਉਨ੍ਹਾਂ ਸਭਨਾਂ ਨੂੰ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਗੁਆਂਢੀ ਨੇ ਦੱਸਿਆ ਕਿ ਆਮ ਦਿਨਾਂ `ਚ ਘਰ ਦਾ ਬੂਹਾ ਬੰਦ ਹੀ ਹੁੰਦਾ ਹੈ ਪਰ ਅੱਜ ਐਤਵਾਰ ਨੂੰ ਇਹ ਖੁੱਲ੍ਹਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਜਾਣਨ ਦਾ ਜਤਨ ਕੀਤਾ ਜਾ ਰਿਹਾ ਹੈ ਕਿ ਇਸ ਪਰਿਵਾਰ ਦੇ ਮੈਂਬਰਾਂ ਨੇ ਕੋਈ ਮਤਾ ਪਾ ਕੇ ਸਮੂਹਕ ਖ਼ੁਦਕੁਸ਼ੀ ਕੀਤੀ ਹੈ ਜਾਂ ਇਸ ਪਿੱਛੇ ਕੋਈ ਸਾਜਿ਼ਸ਼ ਹੋ ਸਕਦੀ ਹੈ। ਘਰ `ਚੋਂ ਕੋਈ ਖ਼ੁਦਕੁਸ਼ੀ ਨੋਟ ਵੀ ਬਰਾਮਦ ਨਹੀਂ ਹੋਇਆ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 family members dead in mysterious conditions