ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

11 ਬੀਮਾਰੀਆਂ ਤੋਂ ਪੀੜਤ ਲਾਲੂ ਖਾ ਰਿਹੈ ਬਾਹਰ ਦਾ ਖਾਣਾ, ਡਾਕਟਰ ਦੁਖੀ!

11 ਬੀਮਾਰੀਆਂ ਤੋਂ ਪੀੜਤ ਲਾਲੂ ਖਾ ਰਿਹੈ ਬਾਹਰ ਦਾ ਖਾਣਾ, ਡਾਕਟਰ ਦੁਖੀ!

1 / 211 ਬੀਮਾਰੀਆਂ ਤੋਂ ਪੀੜਤ ਲਾਲੂ ਖਾ ਰਿਹੈ ਬਾਹਰ ਦਾ ਖਾਣਾ, ਡਾਕਟਰ ਦੁਖੀ!

11 ਬੀਮਾਰੀਆਂ ਤੋਂ ਪੀੜਤ ਲਾਲੂ ਖਾ ਰਿਹੈ ਬਾਹਰ ਦਾ ਖਾਣਾ, ਡਾਕਟਰ ਦੁਖੀ!

2 / 211 ਬੀਮਾਰੀਆਂ ਤੋਂ ਪੀੜਤ ਲਾਲੂ ਖਾ ਰਿਹੈ ਬਾਹਰ ਦਾ ਖਾਣਾ, ਡਾਕਟਰ ਦੁਖੀ!

PreviousNext

ਰਿੰਮਸ ਚ ਭਰਤੀ ਲਾਲੂ ਪ੍ਰਸਾਦ ਦੇ ਖਾਣਪੀਣ ਨੂੰ ਲੈ ਕੇ ਡਾਕਟਰ ਪ੍ਰੇਸ਼ਾਨ ਹਨ। ਪੇਇੰਗ ਵਾਰਡ ਚ ਜਾਣ ਮਗਰੋਂ ਲਾਲੂ ਪ੍ਰਸਾਦ ਨੂੰ ਰਿੰਮਸ ਤੋਂ ਮਿਲਣ ਵਾਲਾ ਭੋਜਨ ਬੰਦ ਕਰ ਦਿੱਤਾ ਗਿਆ ਹੈ। ਉਹ ਹੁਣ ਨਿਜੀ ਪ੍ਰਬੰਧਕਾਂ ਵੱਲੋਂ ਤਿਆਰ ਕੀਤਾ ਖਾਣਾ ਖਾ ਰਹੇ ਹਨ। ਇਸੇ ਕਾਰਨ ਲਾਲੂ ਪ੍ਰਸਾਦ ਦਾ ਸ਼ੂਗਰ ਲੈਵਲ ਲਗਾਤਾਰ ਪਕੜ ਤੋਂ ਬਾਹਰ ਹੈ। ਰਤ ਚ ਉਨ੍ਹਾਂ ਦਾ ਸ਼ੂਗਰ ਲੈਵਲ 185 ਦਰਜ ਕੀਤਾ ਗਿਆ ਜੋ ਹੁਣ ਵਧਿਆ ਹੋਇਆ ਹੈ। ਉਨ੍ਹਾਂ ਦਾ ਇਲਾਜ ਕਰ ਰਹੇ ਡਾ. ਉਮੇਸ਼ ਪ੍ਰਸਾਦ ਨੇ ਦੱਸਿਆ ਕਿ ਸ਼ੂਗਰ ਲੈਵਲ ਵੱਧਣ ਕਾਰਨ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਲਾਲੂ ਨੂੰ 11 ਬੀਮਾਰੀਆਂ ਹਨ।

 

ਪਿਛੇ ਜਿਹੇ ਹੋਈ ਬਾਲਤੋੜ ਨੇ ਉਨ੍ਹਾਂ ਦੀ ਸਮੱਸਿਆ ਵਧਾ ਦਿੱਤੀ ਹੈ। ਸ਼ੂਗਰ ਜੇਕਰ ਕੰਟਰੋਲ ਨਾ ਹੋਇਆ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਬਾਲਤੋੜ ਦਾ ਜ਼ਖਮ ਛੇਤੀ ਠੀਕ ਨਹੀਂ ਹੋ ਸਕੇਗਾ। ਨਾਲ ਹੀ ਉਨ੍ਹਾਂ ਦੀ ਦੂਜੀ ਸਮੱਸਿਆ ਵੀ ਵੱਧਦੀ ਜਾਵੇਗੀ।

 

ਡਾਕਟਰ ਦੱਸਦੇ ਹਨ ਕਿ ਲਾਲੂ ਪ੍ਰਸਾਦ ਦੇ ਖਾਦੇ ਚ ਪਰਹੇਜ਼ ਨਾ ਹੋਣ ਅਤੇ ਖਾਣੇ ਦਾ ਸਹੀ ਸਮਾਂ ਨਾ ਹੋਣ ਕਾਰਨ ਉਨ੍ਹਾਂ ਦੀ ਸਮੱਸਿਆ ਹੋਰ ਵੱਧ ਸਕਦੀ ਹੈ। ਭੋਜਨ ਦੀ ਡਾਇਟ ਮੁਤਾਬਕ ਨਹੀਂ ਲੈ ਪਾ ਰਹੇ ਹਨ। ਡਾ ਉਮੇਸ਼ ਪ੍ਰਸਾਦ ਦਾ ਕਹਿਣਾ ਹੈ ਕਿ ਭੋਜਨ ਕਰਨ ਦਾ ਕੋਈ ਸਹੀ ਸਮਾਂ ਨਾ ਹੋਣਾ ਵੀ ਮੁੱਖ ਕਾਰਨ ਹੈ। ਡਾ ਪ੍ਰਸਾਦ ਨੇ ਲਾਲੂ ਦੀ ਡਾਇਟ ਨੂੰ ਲੈ ਕੇ ਕਈ ਸਵਾਲ ਚੁੱਕੇ ਹਨ।

 

ਜਿ਼ਕਰਯੋਗ ਹੈ ਕਿ 11 ਬੀਮਾਰੀਆਂ ਨਾਲ ਜਦੋਜਹਿਦ ਕਰ ਰਹੇ ਲਾਲੂ ਪ੍ਰਸਾਦ ਯਾਦਵ ਨੂੰ ਹਾਲ ਹੀ ਇੱਕ ਬਾਲਤੋੜ ਹੋ ਗਿਆ ਹੈ ਜੋ ਕਿ ਸ਼ੂਗਰ ਕਾਰਨ ਛੇਤੀ ਠੀਕ ਹੋਣ ਚ ਕਾਫੀ ਸਮਾਂ ਲੈ ਸਕਦਾ ਹੈ। ਜਿਸ ਕਾਰਨ ਉਹ ਬੇਹੱਦ ਪ੍ਰੇਸ਼ਾਨ ਹਨ। ਡਾ ਡੀਕੇ ਦੱਸਦੇ ਹਨ ਕਿ ਬਾਲਤੋੜ ਦੇ ਠੀਕ ਹੋਣ ਚ 20 ਦਿਨਾਂ ਤੋਂ ਵੱਧ ਸਮਾਂ ਲਗੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 illnesses from eating the victim says eating out