ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਦੀ ਦਹਿਸ਼ਤ: ਈਰਾਨ 'ਚ 11 ਭਾਰਤੀਆਂ ਨੇ ਆਪਣੇ ਆਪ ਨੂੰ ਘਰ 'ਚ ਕੀਤਾ ਬੰਦ 

ਦੁਨੀਆ ਲਈ ਇੱਕ ਵੱਡੀ ਸਮੱਸਿਆ ਬਣੇ ਕੋਰੋਨਾ ਵਾਇਰਸ ਨੇ ਈਰਾਨ ਵਿੱਚ ਵੀ ਹੁਣ ਪੈਠ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇੱਥੇ 21 ਲੋਕ (11 ਭਾਰਤੀ) ਵੀ ਫਸੇ ਹੋਏ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਪਰਾਂਡ ਦੇ ਇੱਕ ਅਪਾਰਟਮੈਂਟ ਵਿੱਚ ਬੰਦ ਕਰ ਲਿਆ ਹੈ। ਮੰਗਲਵਾਰ ਨੂੰ ਇਨ੍ਹਾਂ ਵਿੱਚੋਂ ਇੱਕ ਸੱਤਿਆਤਨ ਬੈਨਰਜੀ ਨੇ ਦੋਸਤਾਂ ਨਾਲ ਵੀਡੀਓ ਸਾਂਝੀ ਕੀਤੀ ਅਤੇ ਇਸ ਬਾਰੇ ਜਾਣਕਾਰੀ ਦਿੱਤੀ।

 

 

ਵੀਡੀਓ ਸੰਦੇਸ਼ ਵਿੱਚ ਬੈਨਰਜੀ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਇਥੇ ਇਸ ਅਪਾਰਟਮੈਂਟ ਵਿੱਚ 21 ਲੋਕ ਹਨ ਜੋ ਇਕੋ ਕੰਪਨੀ ਵਿੱਚ ਕੰਮ ਕਰਦੇ ਹਨ। ਸਾਡੇ ਵਿੱਚੋਂ 11 ਭਾਰਤੀ ਹਨ, ਅਸੀਂ ਬਹੁਤ ਘਬਰਾਏ ਹੋਏ ਹਾਂ। ਅਸੀਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਕੋਰੋਨਾ ਵਾਇਰਸ ਫੈਲ ਗਿਆ ਹੈ। ਸਾਡੇ ਸ਼ਹਿਰ ਵਿੱਚ ਬਹੁਤ ਸਾਰੇ ਲੋਕ ਮਰ ਚੁੱਕੇ ਹਨ। 

 

ਅਪਾਰਟਮੈਂਟ ਵਿੱਚ ਬਾਕੀ ਲੋਕ ਪਾਕਿਸਤਾਨ, ਸ੍ਰੀਲੰਕਾ ਅਤੇ ਨੇਪਾਲ ਦੇ ਹਨ। ਸਾਰੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਮੈਨੂੰ ਨਹੀਂ ਪਤਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਡੇ ਨਾਲ ਕੀ ਵਾਪਰੇਗਾ। ਅਸੀਂ ਭਾਰਤ ਸਰਕਾਰ ਨੂੰ ਸਾਡੀ ਮਦਦ ਕਰਨ ਲਈ ਬੇਨਤੀ ਕਰਦੇ ਹਾਂ।

 

ਇਸ 'ਤੇ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਹੈ ਕਿ ਅਸੀਂ ਇਕ ਵਿਗਿਆਨੀ ਭੇਜਿਆ ਹੈ ਜੋ ਉਥੇ ਕੈਂਪ ਲਗਾਉਣ ਵਿੱਚ ਸਹਾਇਤਾ ਕਰੇਗਾ। ਇਸ ਦੇ ਤਿੰਨ ਹੋਰ ਵਿਗਿਆਨੀ ਵੀ ਇਰਾਨ ਭੇਜੇ ਜਾ ਰਹੇ ਹਨ, ਜੋ ਉਥੇ ਮੌਜੂਦ ਭਾਰਤੀਆਂ ਦੀ ਸਕਰੀਨਿੰਗ ਕਰਨਗੇ। ਸਕ੍ਰੀਨਿੰਗ ਤੋਂ ਬਾਅਦ ਹੀ ਭਾਰਤੀਆਂ ਨੂੰ ਵਾਪਸੀ ਦੀ ਆਗਿਆ ਹੋਵੇਗੀ। 

 

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਬੁੱਧਵਾਰ ਨੂੰ ਅਧਿਕਾਰੀਆਂ ਨਾਲ ਕੋਰੋਨਾ ਵਾਇਰਸ ਸਬੰਧੀ ਇੱਕ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਹੁਣ ਤੱਕ ਕੁੱਲ 28 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਵਿੱਚੋਂ ਤਿੰਨ ਮਰੀਜ਼ ਠੀਕ ਹੋ ਗਏ ਹਨ। ਅਸੀਂ ਹਸਪਤਾਲਾਂ ਨੂੰ ਸਹੂਲਤਾਂ ਵਧਾਉਣ ਲਈ ਕਿਹਾ ਹੈ।

..

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 Indians stranded in Iran amidst Corona virus havoc locking themselves in same apartment