ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ’ਚ 11 ਲੱਖ ਕੋਰੋਨਾ–ਪਾਜ਼ਿਟਿਵ, 59000 ਮੌਤਾਂ, ਭਾਰਤ ’ਚ 77

ਦੁਨੀਆ ’ਚ 11 ਲੱਖ ਕੋਰੋਨਾ–ਪਾਜ਼ਿਟਿਵ, 59000 ਮੌਤਾਂ, ਭਾਰਤ ’ਚ 71

11 ਲੱਖ ਦੇ ਲਗਭਗ ਲੋਕ ਇਸ ਦੀ ਲਪੇਟ ’ਚ ਆ ਚੁੱਕੇ ਹਨ ਤੇ ਇਸ ਵਾਇਰਸ ਕਾਰਨ ਮਾਰੇ ਗਏ ਵਿਅਕਤੀਆਂ ਦੀ ਗਿਣਤੀ ਹੁਣ 59,000 ਹੋ ਗਈ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ’ਚ ਇਸ ਵੇਲੇ ਲੌਕਡਾਊਨ ਚੱਲ ਰਿਹਾ ਹੈ ਤੇ ਲੋਕ ਆਪੋ–ਆਪਣੇ ਘਰਾਂ ਅੰਦਰ ਬੰਦ ਹਨ। ਭਾਰਤ ’ਚ ਹੁਣ ਤੱਕ ਇਸ ਘਾਤਕ ਵਾਇਰਸ ਨੇ 77 ਜਾਨਾਂ ਲੈ ਲਈਆਂ ਹਨ ਤੇ ਕੋਰੋਨਾ–ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਹੁਣ 2,906 ਹੋ ਗਈ ਹੈ।

 

 

ਪੰਜਾਬ ’ਚ ਹੁਣ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਕੁਝ ਤੇਜ਼ੀ ਨਾਲ ਵਧਣ ਲੱਗੀ ਹੈ। ਕੱਲ੍ਹ ਸ਼ੁੱਕਰਵਾਰ ਤੇ ਅੱਜ ਸਨਿੱਚਰਵਾਰ ਨੂੰ ਦੋ ਦਿਨਾਂ ’ਚ ਹੀ ਕੋਰੋਨਾ ਦੇ 12 ਨਵੇਂ ਮਰੀਜ਼ ਸਾਹਮਣੇ ਆ ਗਏ ਹਨ ਤੇ ਇੰਝ ਇਸ ਸੂਬੇ ’ਚ ਕੁੱਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 58 ਹੋ ਗਈ ਹੈ।

 

 

ਉੱਧਰ ਅੱਜ ਉੱਤਰ ਪ੍ਰਦੇਸ਼ ਦੇ ਆਗਰਾ ’ਚ 25, ਰਾਜਸਥਾਨ ’ਚ 12 ਤੇ ਗੋਆ ’ਚ ਕੋਰੋਨਾ ਦੇ ਇੱਕ ਮਾਮਲੇ ਸਾਹਮਣੇ ਆਏ ਹਨ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 478 ਨਵੇਂ ਮਾਮਲੇ ਸਾਹਮਣੇ ਆਏ ਹਨ।

 

 

ਹੁਣ ਤੱਕ 162 ਵਿਅਕਤੀ ਕੋਰੋਨਾ ਤੋਂ ਨਿਜਾਤ ਵੀ ਪਾ ਚੁੱਕੇ ਹਨ ਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲ ਚੁੱਕੀ ਹੈ।

 

 

ਉੱਧਰ ਰਾਜਸਥਾਨ ਦੇ ਬੀਕਾਨੇਰ ’ਚ 60 ਸਾਲਾ ਕੋਰੋਨਾ–ਪਾਜ਼ਿਟਿਵ ਮਹਿਲਾ ਮਰੀਜ਼ ਦਾ ਦੇਹਾਂਤ ਹੋ ਗਿਆ ਹੈ। ਰਾਜਸਥਾਨ ’ਚ 12 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਉੱਥੇ ਹੁਣ ਮਰੀਜ਼ਾਂ ਦੀ ਗਿਣਤੀ ਵਧ ਕੇ 191 ਹੋ ਗਈ ਹੈ। ਇਨ੍ਹਾਂ ਵਿੱਚ ਦਿੱਲੀ ਦੀ ਤਬਲੀਗ਼ੀ ਜਮਾਤ ਵਿੱਚ ਸ਼ਾਮਲ ਹੋਣ ਵਾਲੇ 41 ਵਿਅਕਤੀ ਸ਼ਾਮਲ ਹਨ।

 

 

ਇਸ ਦੌਰਾਨ ਉੱਤਰ ਪ੍ਰਦੇਸ਼ ਦਾ ਆਗਰਾ ਸ਼ਹਿਰ ਕੋਰੋਨਾ ਦਾ ਗੜ੍ਹ ਬਣਦਾ ਜਾ ਰਿਹਾ ਹੈ। ਆਗਰਾ ’ਚ 25 ਨਵੇਂ ਮਾਮਲੇ ਸਾਹਮਣੇ ਆਏ ਹਨ। ਇੰਝ ਇਸ ਜ਼ਿਲ੍ਹੇ ’ਚ ਕੁੱਲ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 45 ਹੋ ਗਈ ਹੈ।

 

 

ਉੱਧਰ ਕਰਨਾਟਕ ਦੇ ਬਗਲਕੋਟ ’ਚ ਕੋਰੋਨਾ ਪਾਜ਼ਿਟਿਵ ਇੱਕ ਮਰੀਜ਼ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਹੈ। ਇਸ ਨਾਲ ਰਾਜ ’ਚ ਇਸ ਘਾਤਕ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ।

 

 

ਗੋਆ ’ਚ ਕੋਰੋਨਾ ਦਾ ਇੱਕ ਨਵਾਂ ਮਰੀਜ਼ ਸਾਹਮਣੇ ਆਇਆ ਹੈ, ਇੰਝ ਇੱਥੇ ਕੁੱਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ ਸੱਤ ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 Lakh Corona Positive in the World 59000 Deaths 71 in India