ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ `ਚ ਇੱਕੋ ਪਰਿਵਾਰ ਦੇ 11 ਜੀਆਂ ਦੀ ਭੇਤ ਭਰੀ ਹਾਲਤ `ਚ ਮੌਤ

ਦਿੱਲੀ `ਚ ਇੱਕੋ ਪਰਿਵਾਰ ਦੇ 11 ਜੀਆਂ ਦੀ ਭੇਤ ਭਰੀ ਹਾਲਤ `ਚ ਮੌਤ

ਅੱਜ ਐਤਵਾਰ ਦੀ ਸਵੇਰ ਨੂੰ ਇੱਕੋ ਪਰਿਵਾਰ ਦੇ 11 ਮੈਂਬਰ ਆਪਣੇ ਘਰ ਅੰਦਰ ਭੇਤ ਭਰੀ ਹਾਲਤ ਵਿੱਚ ਮ੍ਰਿਤਕ ਪਾਏ ਗਏ। ਪੁਲਿਸ ਅਨੁਸਾਰ ਇਹ ਘਟਨਾ ਉੱਤਰੀ ਦਿੱਲੀ ਦੇ ਬੁਰਾਰੀ ਇਲਾਕੇ ਦੀ ਹੈ।

10 ਮ੍ਰਿਤਕ ਦੇਹਾਂ ਘਰ ਵਿੱਚ ਕਿਤੇ ਨਾ ਕਿਤੇ ਟੰਗੀਆਂ ਹੋਈਆਂ ਸਨ ਤੇ ਉਨ੍ਹਾਂ ਸਭਨਾਂ ਦੀਆਂ ਅੱਖਾਂ `ਤੇ ਪੱਟੀ ਬੰਨ੍ਹੀ ਹੋਈ ਸੀ। ਸਿਰਫ਼ 75 ਵਰ੍ਹਿਆਂ ਦੀ ਇੱਕ ਬਜ਼ੁਰਗ ਔਰਤ ਹੀ ਫ਼ਰਸ਼ `ਤੇ ਪਾਈ ਗਈ।

ਮ੍ਰਿਤਕਾਂ ਵਿੱਚ ਸੱਤ ਔਰਤਾਂ ਹਨ। ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।

ਹੋਰ ਵੇਰਵਿਆਂ ਦੀ ਉਡੀਕ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 members of a Delhi family found hanging