ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਗਾਜ਼ਾ’ ਤੂਫਾਨ ਕਾਰਨ 11 ਲੋਕਾਂ ਦੀ ਮੌਤ, CM ਨੇ ਕੀਤਾ ਮੁਆਵਜ਼ੇ ਦਾ ਐਲਾਨ

1 / 2‘ਗਾਜ਼ਾ’ ਤੂਫਾਨ ਕਾਰਨ 11 ਲੋਕਾਂ ਦੀ ਮੌਤ, CM ਨੇ ਕੀਤਾ ਮੁਆਵਜ਼ੇ ਦਾ ਐਲਾਨ

2 / 2‘ਗਾਜ਼ਾ’ ਤੂਫਾਨ ਕਾਰਨ 11 ਲੋਕਾਂ ਦੀ ਮੌਤ, CM ਨੇ ਕੀਤਾ ਮੁਆਵਜ਼ੇ ਦਾ ਐਲਾਨ

PreviousNext

ਤਾਮਿਲਨਾਡੂ ਚ ਆਏ ਚੱਕਰਵਾਤੀ ਤੂਫਾਨ ਗਾਜ਼ਾ ਨੇ ਸੂਬੇ ਦੇ ਸਮੁੰਦਰੀ ਕਿਨਾਰੇ ਇਲਾਕਿਆਂ ਚ ਕਹਿਰ ਬਰਸਾਇਆ ਹੈ। ਇਸ ਤੂਫ਼ਾਨ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ ਹੋ ਗਈ ਹੈ। ਦੁਜੇ ਪਾਸੇ 80000 ਤੋਂ ਵੱਧ ਲੋਕ ਰਾਹਤ ਕੈਂਪਾਂ ਚ ਪਹੁੰਚਾ ਦਿੱਤੇ ਗਏ ਹਨ। ਮੁੱਖ ਮੰਤਰੀ ਈ ਪਲਾਨੀਸਵਾਮੀ ਨੇ ਸ਼ੁੱਕਰਵਾਰ ਨੂੰ ਤੂਫ਼ਾਨ ਨਾਲ ਪ੍ਰਭਾਵਿਤ ਹੋਏ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

 

 

ਤਾਮਿਲਨਾਡੂ ਸਰਕਾਰ ਨੇ ਐਲਾਨ ਚ ਕਿਹਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਜਦਕਿ ਗੰਭੀਰ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸਦੇ ਨਾਲ ਹੀ ਮਾਮੂਲੀ ਜ਼ਖ਼ਮੀਆਂ ਨੂੰ 25-25 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

 

 

ਦੱਸਣਯੋਗ ਹੈ ਕਿ ਜ਼ਬਰਦਸਤ ਚੱਕਰਵਤੀ ਤੂਫ਼ਾਨ ਗਾਜ਼ਾ ਸ਼ੁੱਕਰਵਾਰ ਦੀ ਸਵੇਰ ਨਾਗਪੱਟੀਨਮ ਅਤੇ ਵੇਦਾਰਣਯਮ ਵਿਚਾਲੇ ਤਾਮਿਲਨਾਡੂ ਕੰਢੇ ਤੋਂ ਲੰਘਿਆ। ਉਸ ਸਮੇਂ ਹਵਾ ਦੀ ਰਫਤਾਰ ਲਗਭਗ 120 ਕਿਲੋਮੀਟਰ ਪ੍ਰਤੀ ਘੰਟਾ ਸੀ।

 

ਤਾਮਿਲਨਾਡੂ ਸੂਬਾ ਆਫਤਾ ਪ੍ਰਬੰਧਨ ਅਥਾਰਿਟੀ ਮੁਤਾਬਕ ਹੇਠਲੇ ਇਲਾਕਿਆਂ ਤੋਂ 81,948 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਨਾਗਪੱਟੀਨਮ, ਪੁਦੁਕੋਟੱਈ, ਰਾਮਨਾਥਾਪੁਰਮ ਅਤੇ ਤਿਰੁਵਰੂਰ ਸਮੇਤ 6 ਜਿ਼ਲ੍ਹਿਆਂ ਚ ਸਥਾਪਤ 471 ਰਾਹਤ ਕੈਂਪਾਂ ਚ ਰੱਖਿਆ ਗਿਆ ਹੈ। ਨਾਗਪੱਟੀਨਮ ਦੇ ਸਿੱਖਿਆ ਸੰਸਥਾਨਾਂ ਚ ਸੁਰੱਖਿਆ ਦੇ ਮੱਦੇ ਨਜ਼ਰ ਛੁੱਟੀ ਐਲਾਨ ਦਿੱਤੀ ਗਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 people killed due to Gaza storm CM announces compensation