ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ ਪ੍ਰਦੇਸ਼ : ਕਾਰ ਡੂੰਘੀ ਖੱਡ `ਚ ਡਿੱਗਣ ਕਾਰਨ 11 ਦੀ ਮੌਤ

ਹਿਮਾਚਲ ਪ੍ਰਦੇਸ਼ : ਕਾਰ ਡੂੰਘੀ ਖੱਡ `ਚ ਡਿੱਗਣ ਕਾਰਨ 11 ਦੀ ਮੌਤ

ਹਿਮਾਚਲ ਦੇ ਜਿ਼ਲ੍ਹਾ ਕੁਲੂ `ਚ ਰੋਹਤਾਂਗ ਪਾਸ `ਚ ਹੋਏ ਇਕ ਸੜਕ ਹਾਦਸੇ `ਚ 11 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰੋਹਤਾਂਗ ਦੇ ਸਮੀਪ ਰਾਹਨੀਨਾਲਾ `ਚ ਇਕ ਸਕਾਰਪੀਓ ਦੇ ਡੂੰਘੀ ਖੱਡ `ਚ ਡਿੱਗਣ ਨਾਲ ਇਹ ਹਾਦਸਾ ਵਾਪਰਿਆ। ਕੁਲੂ ਦੇ ਪੁਲਿਸ ਸੁਪਰਡੈਂਟ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਮ੍ਰਿਤਕਾਂ `ਚ ਪੰਜ ਔਰਤਾਂ, ਤਿੰਨ ਬੱਚੇ ਅਤੇ ਤਿੰਨ ਪੁਰਸ਼ ਸ਼ਾਮਲ ਹਨ।

 

ਉਨ੍ਹਾਂ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਾਰ ਮਨਾਲੀ ਤੋਂ ਪਨਗੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਗੱਡੀ ਨੰਬਰ ਐਚਪੀ-45 7000 ਮਨਾਲੀ ਦੇ ਪਾਸ ਗੁਲਾਬਾ ਚੈਕ ਪੋਸਟ ਤੋਂ ਲੰਘੀ, ਪ੍ਰੰਤੂ ਅੱਗੇ ਦੇ ਲਾਹੌਲ ਵੱਲ ਕੋਕਰਸਰ ਨਹੀਂ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਨੇ ਗੱਡੀ ਨੂੰ ਹੇਠਾਂ ਡਿੱਗਦੇ ਦੇਖਿਆ ਜਿਸਦੇ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਾਣਕਾਰੀ ਮਿਲਦੇ ਹੀ ਬਚਾਅ ਕੰਮ ਸ਼ੁਰੂ ਕਰ ਦਿੱਤੇ ਗਏ। ਘਟਨਾ `ਚ ਮਾਰੇ ਗਏ ਲੋਕਾਂ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ।

 

ਖਰਾਬ ਮੌਸਮ ਕਾਰਨ ਵੀ ਬਚਾਅ ਕੰਮ `ਚ ਮੁਸਕਲ ਆ ਰਹੀ ਹੈ। ਪੁਲਿਸ ਅਜੇ ਤੱਕ ਸੰਘਣੇ ਕੋਹਰੇ ਨੂੰ ਹਾਦਸੇ ਦਾ ਕਾਰਨ ਮੰਨ ਰਹੀ ਹੈ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੇ ਬਾਅਦ ਹੀ ਸਹੀ ਕਾਰਨ ਪਤਾ ਚੱਲ ਸਕੇਗਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 people killed in car collapsed in Himachal Pradesh