ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਲੰਕਾ ਦੀ ਜਲ ਸੈਨਾ ਵੱਲੋਂ ਤਾਮਿਲਨਾਡੂ ਦੇ ਮੱਛਰੇ ਗ੍ਰਿਫਤਾਰ

ਸ੍ਰੀਲੰਕਾ ਦੀ ਜਲ ਸੈਨਾ ਵੱਲੋਂ ਤਾਮਿਲਨਾਡੂ ਦੇ ਮੱਛਰੇ ਗ੍ਰਿਫਤਾਰ

ਸ੍ਰੀਲੰਕਾ ਦੀ ਜਲ ਸੈਨਾ ਨੇ ਨੇਦੁਨਥੀਵੁ ਦੇ ਨੇੜੇ ਸ੍ਰੀਲੰਕਾ ਦੇ ਪਾਣੀ ਖੇਤਰ ਵਿਚ ਕਥਿਤ ਤੌਰ ਉਤੇ ਮੱਛੀਆਂ ਫੜ ਰਹੇ 11 ਮੱਛਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਤਮਿਲਨਾਡੂ ਮੱਛੀ ਵਿਭਾਗ ਦੇ ਸਹਾਇਕ ਨਿਰਦੇਸ਼ਕ ਯੁਵਰਾਜ ਨੇ ਐਤਵਾਰ ਨੂੰ ਦੱਸਿਆ ਕਿ ਇਹ ਮੱਛਰੇ ਰਾਮੇਸ਼ਵਰਮ ਦੇ ਹਨ ਅਤੇ ਇਨ੍ਹਾਂ ਨੂੰ ਸ੍ਰੀਲੰਕਾ ਦੇ ਕਰਾਈਨਗਰ ਲਜਾਇਆ ਗਿਆ ਹੈ।

 

ਮੱਛਰਿਆਂ ਦੀਆਂ ਦੋ ਕਿਸ਼ਤੀਆਂ ਵੀ ਜਬਤ ਕਰ ਲਈਆਂ ਗਈਆਂ ਹਨ। ਸ੍ਰੀਲੰਕਾ ਦੇ ਜਲ ਸੈਨਾ ਕਰਮੀਆਂ ਨੇ ਮੱਛੀ ਫੜਨ ਵਾਲੇ 50 ਤੋਂ ਜ਼ਿਆਦਾ ਜਾਲਾਂ ਨੂੰ ਕਥਿਤ ਤੌਰ ਉਤੇ ਖਤਮ ਕਰ ਦਿੱਤਾ ਅਤੇ ਉਨ੍ਹਾਂ ਦੇ ਜੀਪੀਐਸ ਉਪਕਰਨ ਨੂੰ ਜਬਤ ਕਰ ਲਿਆ।

 

ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਲੰਕਾ ਵੱਲੋਂ ਕੀਤੀ ਗਈ ਇਸ ਕਾਰਵਾਈ ਕਾਰਨ 500 ਕਿਸ਼ਤੀਆਂ ਵਿਚ ਗਏ ਮੱਛਰੇ ਸਮੁੰਦਰ ਵਿਚੋਂ ਮੱਛੀਆਂ ਫੜੇ ਬਿਨਾਂ ਹੀ ਵਾਪਸ ਆ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 TN fishermen arrested by Sri Lankan Navy