ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਮਾਪਿਆਂ ਨੂੰ ਰਿਕਸ਼ੇ ’ਤੇ ਲੈ ਕੇ 500 ਕਿਲੋਮੀਟਰ ਦੇ ਸਫ਼ਰ ’ਤੇ ਤੁਰਿਆ 11 ਸਾਲਾ ਬੱਚਾ

VIDEO: ਮਾਪਿਆਂ ਨੂੰ ਰਿਕਸ਼ੇ ’ਤੇ ਲੈ ਕੇ 500 ਕਿਲੋਮੀਟਰ ਦੇ ਸਫ਼ਰ ’ਤੇ ਤੁਰਿਆ 11 ਸਾਲਾ ਬੱਚਾ

ਪੂਰੀ ਦੁਨੀਆ ਇਸ ਵੇਲੇ ਕੋਰੋਨਾ–ਲੌਕਡਾਊਨ ਕਾਰਨ ਦੁਖੀ ਹੈ। ਸਾਰੀਆਂ ਆਰਥਿਕ ਗਤੀਵਿਧੀਆਂ ਠੱਪ ਹੋਈਆਂ ਪਈਆਂ ਹਨ। ਜੋ ਕੁਝ ਵੀ ਚੱਲ ਰਿਹਾ ਹੈ, ਉਹ ਨਾਮਾਤਰ ਹੈ। ਇਸ ਲੌਕਡਾਊਨ ਨੇ ਮਜ਼ਦੂਰਾਂ ਦੀ ਹਾਲਤ ਬਦ ਤੋਂ ਬਦਤਰ ਬਣਾ ਕੇ ਰਖ ਦਿੱਤੀ ਹੈ। ਪ੍ਰਵਾਸੀ ਮਜ਼ਦੂਰਾਂ ਦਾ ਜ਼ਿਆਦਾ ਮਾੜਾ ਹਾਲ ਹੈ।

 

 

ਅਜਿਹੇ ਦੌਰਾਨ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਆ ਰਹੀਆਂ ਹਨ ਕਿ ਪ੍ਰਵਾਸੀ ਮਜ਼ਦੂਰ ਆਪੋ–ਆਪਣੇ ਘਰਾਂ ਨੂੰ ਸੈਂਕੜੇ–ਹਜ਼ਾਰਾਂ ਕਿਲੋਮੀਟਰ ਦੂਰ ਪੈਦਲ ਹੀ ਨਿੱਕਲ ਤੁਰੇ ਹਨ। ਸਾਇਕਲਾਂ ’ਤੇ ਜਾਂ ਰਿਕਸ਼ਿਆਂ ਉੱਤੇ ਜਾ ਰਹੇ ਹਨ। ਰਾਹ ’ਚ ਉਨ੍ਹਾਂ ਨਾਲ ਕਈ ਤਰ੍ਹਾਂ ਦੇ ਹਾਦਸੇ ਵੀ ਪੇਸ਼ ਆ ਰਹੇ ਹਨ।

 

 

ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ 11 ਸਾਲਾਂ ਦੇ ਬੱਚੇ ਦਾ ਜੋ ਬੀਮਾਰ ਪਏ ਆਪਣੇ ਮਾਪਿਆਂ ਨੂੰ ਰਿਕਸ਼ੇ ’ਤੇ ਲੈ ਕੇ ਉੱਤਰ ਪ੍ਰਦੇਸ਼ ਦੇ ਵਾਰਾਨਸੀ ਤੋਂ ਬਿਹਾਰ ਦੇ ਅਰਰੀਆ ਲਈ ਰਵਾਨਾ ਹੋ ਚੁੱਕਿਆ ਹੈ। ਉਸ ਦੀ ਵਿਡੀਓ ਵਾਹਿਰਲ ਹੋ ਗਈ ਹੈ।

 

 

 

ਇੱਕ ਕਾਰ ’ਚ ਜਾ ਰਹੇ ਵਿਅਕਤੀਆਂ ਦੀ ਨਜ਼ਰ ਰਿਕਸ਼ਾ ਖਿੱਚ ਰਹੇ ਇਸ ਬੱਚੇ ਉੱਤੇ ਪੈਂਦੀ ਹੈ। ਉਹ ਆਪਣੇ ਮਾਪਿਆਂ ਨੂੰ ਆਪਣੇ ਨਾਲ ਲਿਜਾ ਰਿਹਾ ਹੈ।

 

 

ਵਿਡੀਓ ’ਚ ਕਾਰ ਸਵਾਰ ਪਰਿਵਾਰ ਉਸ ਬੱਚੇ ਨੂੰ ਜਾ ਕੇ ਉਸ ਦਾ ਨਾਂਅ ਪੁੱਛਦਾ ਹੈ ਤੇ ਹੋਰ ਗੱਲਬਾਤ ਕੀਤੀ ਜਾਂਦੀ ਹੈ। ਉਹ ਬੱਚਾ ਆਪਣਾ ਨਾਂਅ ਤਵਾਰੇ ਆਲਮ ਦੱਸਦਾ ਹੈ।

 

 

ਵਿਡੀਓ ਬਣਾਉਣ ਵਾਲੇ ਲੋਕ ਉਸ ਦੀ ਉਮਰ ਪੁੱਛਦੇ ਹਨ, ਤਾਂ ਉਹ 11 ਸਾਲ ਦੱਸਦਾ ਹੈ। ਉਹ ਲੋਕ ਇਸ ਬੱਚੇ ਦੀ ਤੁਲਨਾ ਅੱਜ ਦੇ ‘ਸ਼੍ਰਵਣ ਕੁਮਾਰ’ ਨਾਲ ਕਰਦੇ ਹਨ।

 

 

ਬੱਚੇ ਨੇ ਦੱਸਿਆ ਕਿ ਉਹ ਸਭ ਵਾਰਾਨਸੀ ’ਚ ਰਹਿ ਕੇ ਮਿਹਨਤ–ਮਜ਼ਦੂਰੀ ਕਰਦੇ ਰਹੇ ਹਨ। ਉਸ ਨੇ ਦੱਸਿਆ ਕਿ ਉਹ ਵਾਰਾਨਸੀ ’ਚ ਜਿੱਥੇ ਰਹਿ ਰਹੇ ਸਨ, ਉੱਥੇ ਖਾਣ–ਪੀਣ ਦੀ ਸੁਵਿਧਾ ਨਹੀਂ ਸੀ। ਇਸੇ ਲਈ ਉਹ ਹੁਣ ਘਰ ਜਾ ਰਹੇ ਹਨ।

 

 

ਵਿਡੀਓ ਬਣਾਉਣ ਵਾਲੇ ਇਸ ਬੱਚੇ ਨੂੰ 500 ਰੁਪਏ ਵੀ ਦਿੰਦੇ ਹਨ ਤੇ ਬੱਚੇ ਦੀ ਹੌਸਲਾ–ਅਫ਼ਜ਼ਾਈ ਕਰ ਕੇ ਉਸ ਨੂੰ ਸ਼ਾਬਾਸ਼ੀ ਵੀ ਦਿੰਦੇ ਹਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 Year old taking parents on rickshaw for 500 kilometres journey