ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਵਸੰਤ ਕੁੰਜ 'ਚ 11 ਸਾਲ ਦੀ ਲੜਕੀ ਨਾਲ ਬਲਾਤਕਾਰ, ਏਮਜ਼ ਦਾਖਲ

ਦਿੱਲੀ ਦੇ ਵਸੰਤ ਕੁੰਜ 'ਚ 11 ਸਾਲ ਦੀ ਲੜਕੀ ਨਾਲ ਬਲਾਤਕਾਰ

ਰਾਜਧਾਨੀ ਦਿੱਲੀ ਦੇ ਵਸੰਤ ਕੁੰਜ ਵਿੱਚ 11 ਸਾਲ ਦੀ ਲੜਕੀ ਨਾਲ ਬਲਾਤਕਾਰ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਲੜਕੀ ਨੂੰ ਗੰਭੀਰ ਹਾਲਤ ਵਿਚ ਏਮਜ਼ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸਦਾ ਇਲਾਜ ਚੱਲ ਰਿਹਾ ਹੈ।ਇਹ ਘਟਨਾ ਬੁੱਧਵਾਰ ਰਾਤ ਦੀ ਹੈ।

 

ਜਾਣਕਾਰੀ ਅਨੁਸਾਰ, 11 ਸਾਲ ਦੀ ਪੀੜਤ ਲੜਕੀ  ਪਰਿਵਾਰ ਨਾਲ ਰੰਗਪੁਰੀ ਪਹਾੜੀ ਖੇਤਰ ਵਿਚ ਰਹਿੰਦੀ ਹੈ ਅਤੇ ਇਕ ਨੇੜਲੇ ਸਰਕਾਰੀ ਸਕੂਲ ਵਿਚ ਚੈਥੀ ਕਲਾਸ ਦੀ ਵਿਦਿਆਰਥੀ ਸੀ। ਪੀੜਤ ਨੇੜਲੇ ਪੋਰਟਾ ਕੇਬਿਨ ਵਿੱਚ ਬਣੇ ਟਾਇਲਟ 'ਚ ਗਈ ਸੀ। ਜਦੋਂ ਇੱਕ ਅਣਪਛਾਤੇ ਵਿਅਕਤੀ ਨੇ ਉਸ ਨਾਲ ਬਲਾਤਕਾਰ ਕਰਨ ਪਿੱਛੋਂ ਉਸ ਨੂੰ ਝਾੜਿਆਂ ਵਿੱਚ ਸੁੱਟ ਦਿੱਤਾ।

 

ਬਾਅਦ ਵਿੱਚ ਜਦੋਂ ਕੁਝ ਔਰਤਾਂ ਨੇ ਬੱਚੀ ਨੂੰ ਝਾੜਿਆਂ ਵਿੱਚ ਪਈ ਹੋਏ ਵੇਖਿਆ ਤਾਂ ਉਸਦੇ ਪਰਿਵਾਰ ਨੂੰ ਦੱਸਿਆ। ਇਸ ਸਮੇਂ ਲੜਕੀ ਨੂੰ ਏਮਜ਼ ਟਰੌਮਾ ਸੈਂਟਰ ਵਿਚ ਦਾਖਲ  ਕੀਤਾ ਗਿਆ ਹੈ। ਜਿਥੇ ਉਸ ਦੀ ਹਾਲਤ ਸਥਿਰ ਬਣੀ ਹੋਈ ।ਹੈ।

 

ਪੀੜਤਾ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬਲਾਤਕਾਰ ਦਾ ਕੇਸ ਦਰਜ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਦੋਸ਼ੀਆਂ ਨੂੰ ਜਲਦੀ ਫੜ ਲਿਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 years old girl raped in delhi vasant kunj