ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਤੇ ਲੌਕਡਾਊਨ ਕਾਰਨ ਏਸ਼ੀਆ ’ਚ 111 ਲੱਖ ਲੋਕ ਹੋ ਜਾਣਗੇ ਗ਼ਰੀਬ

ਕੋਰੋਨਾ ਵਾਇਰਸ ਤੇ ਲੌਕਡਾਊਨ ਕਾਰਨ ਏਸ਼ੀਆ ’ਚ 111 ਲੱਖ ਲੋਕ ਹੋ ਜਾਣਗੇ ਗ਼ਰੀਬ

ਕੋਰੋਨਾ ਵਾਇਰਸ ਕਾਰਨ ਅੱਧੀ ਤੋਂ ਵੱਧ ਧਰਤੀ ਦੇ ਲੋਕਾਂ ਨੂੰ ਲੌਕਡਾਊਨ ’ਚ ਰਹਿਣਾ ਪੈ ਰਿਹਾ ਹੈ। ਇਹ ਘਾਤਕ ਵਾਇਰਸ ਹੁਣ ਤੱਕ ਸਮੁੱਚੇ ਵਿਸ਼ਵ ’ਚ 53,000 ਤੋਂ ਵੱਧ ਜਾਨਾਂ ਲੈ ਚੁੱਕਾ ਹੈ। ਇਸੇ ਲਈ ਲੋਕਾਂ ਨੂੰ ਮਜਬੂਰਨ ਆਪਣੇ ਹੀ ਘਰਾਂ ਅੰਦਰ ਕੈਦ ਹੋ ਕੇ ਰਹਿਣਾ ਪੈ ਰਿਹਾ ਹੈ। ਅਜਿਹੇ ਹਾਲਾਤ ਕਾਰਨ ਸਾਰੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ; ਜਿਸ ਦਾ ਸਿੱਧਾ ਅਸਰ ਭਾਰਤ ਸਮੇਤ ਸਮੁੱਚੀ ਦੁਨੀਆ ਦੇ ਦੇਸ਼ਾਂ ’ਤੇ ਪੈ ਰਿਹਾ ਹੈ।

 

 

ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਮੁਤਾਬਕ ਕੋਰੋਨਾ–ਮਹਾਂਮਾਰੀ ਕਾਰਨ ਏਸ਼ੀਆ ’ਚ ਬੇਰੁਜ਼ਗਾਰੀ ਵਧੇਗੀ, ਜਿਸ ਕਾਰਨ ਲਗਭਗ 1.1 ਕਰੋੜ ਭਾਵ 110 ਲੱਖ ਲੋਕ ਗ਼ਰੀਬ ਹੋ ਜਾਣਗੇ। ਇਸ ਰਿਪੋਰਟ ਮੁਤਾਬਕ ਕੋਰੋਨਾ ਕਰਕੇ ਇਸ ਵਰ੍ਹੇ ਚੀਨ ਤੇ ਪੂਰਬੀ ਏਸ਼ੀਆ ਦੇ ਹੋਰ ਪ੍ਰਸ਼ਾਂਤ ਦੇਸ਼ਾਂ ਵਿੱਚ ਅਰਥ–ਵਿਵਸਥਾ ਦੀ ਰਫ਼ਤਾਰ ਬਹੁਤ ਮੱਠੀ ਰਹਿਣ ਵਾਲੀ ਹੈ।

 

 

ਵਿਸ਼ਵ ਬੈਂਕ ਦਾ ਇਹ ਵੀ ਕਹਿਦਾ ਹੈ ਕਿ ਪੂਰਬੀ ਏਸ਼ੀਆ ’ਚ ਇਸ ਵਰ੍ਹੇ ਵਿਕਾਸ ਦੀ ਰਫ਼ਤਾਰ 2.1 ਫ਼ੀ ਸਦੀ ਰਹਿ ਸਕਦੀ ਹੈ, ਜੋ ਪਿਛਲੇ ਸਾਲ 2019 ’ਚ 5.8 ਫ਼ੀ ਸਦੀ ਸੀ। ਅਜਿਹਾ ਅਨੁਮਾਨ ਹੈ ਕਿ 1.1 ਕਰੋੜ ਤੋਂ ਵੱਧ ਆਬਾਦੀ ਗ਼ਰੀਬੀ ਦੇ ਘੇਰੇ ’ਚ ਆ ਜਾਵੇਗੀ।

 

 

ਕੋਰੋਨਾ ਸੰਕਟ ਤੋਂ ਪਹਿਲਾਂ ਵਿਸ਼ਵ ਬੈਂਕ ਦਾ ਅਨੁਮਾਨ ਸੀ ਕਿ ਇਸ ਵਰ੍ਹੇ ਵਿਕਾਸ ਦਰ ਠੀਕਠਾਕ ਹੀ ਰਹੇਗੀ ਤੇ 3.5 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਉਤਾਂਹ ਉੱਠ ਜਾਣਗੇ।

 

 

ਪਰ ਹੁਣ ਇਹ ਆਖਿਆ ਜਾ ਰਿਹਾ ਹੈ ਕਿ ਚੀਨ ਦੀ ਵਿਕਾਸ ਦਰ ਵੀ ਪਿਛਲੇ ਵਰ੍ਹੇ ਦੀ 6.1 ਫ਼ੀ ਸਦੀ ਤੋਂ ਘਟ ਕੇ ਇਸ ਵਰ੍ਹੇ 2.3 ਫ਼ੀ ਸਦੀ ਰਹਿ ਜਾਵੇਗੀ।

 

 

ਵਿਸ਼ਵ ਬੈਂਕ ਲਈ ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਦੇ ਅਰਥ–ਸ਼ਾਸਤਰੀ ਆਦਿੱਤਿਆ ਮੱਟੂ ਨੇ ਦੱਸਿਆ ਕਿ ਇਹ ਵਿਸ਼ਵ ਪੱਧਰੀ ਸੰਕਟ ਹੈ ਪਰ ਇਸ ਨਾਲ ਚੀਨ ਸਮੇਤ ਪੂਰਬੀ ਏਸ਼ੀਆ ਦੇ ਮੁਲਕਾਂ ’ਚ ਗ਼ਰੀਬੀ ਵਿੱਚ ਤੇਜ਼ੀ ਨਾਲ ਵਾਧਾ ਹੋਵੇਗਾ।

 

 

ਉਨ੍ਹਾਂ ਕਿਹਾ ਕਿ ਜ਼ਿਆਦਾ ਗ਼ਰੀਬੀ ਪੂਰਬੀ ਏਸ਼ੀਆ ਦੇ ਦੇਸ਼ਾਂ ’ਚ ਫੈਲੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:111 Lakh people to slip into poverty due to Corona Virus and Lockdown