ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਤੰਬਰ ਤੱਕ ਭਾਰਤ 'ਚ ਹੋ ਸਕਦੇ ਹਨ ਕੋਵਿਡ19 ਦੇ 111 ਕਰੋੜ ਮਾਮਲੇ: ਅਮਰੀਕੀ ਸੰਸਥਾ

ਅਮਰੀਕਾ ਸਥਿਤ 'ਦਿ ਸੈਂਟਰ ਫ਼ਾਰ ਡਿਜ਼ੀਸ ਡਾਇਨਾਮਿਕਸ, ਇਕਨੌਮਿਕਸ ਐਂਡ ਪਾਲਿਸੀ' (CDDEP) ਨੇ 20 ਅਪ੍ਰੈਲ ਨੂੰ ਜਾਰੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਸਤੰਬਰ ਤੱਕ ਭਾਰਤ ਵਿੱਚ ਕੋਵਿਡ-19 ਵਾਇਰਸ ਦੇ ਕੁੱਲ 111 ਕਰੋੜ ਮਾਮਲੇ ਹੋ ਸਕਦੇ ਹਨ, ਇਹ ਲਗਾਤਾਰ ਲੌਕਡਾਊਨ ਅਤੇ ਸੋਸ਼ਲ ਡਿਸਟੇਂਸਿੰਗ ਤੋਂ ਬਾਅਦ ਵੀ ਸੰਭਵ ਹੈ।
 

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ- ਇਹ ਅਨੁਮਾਨ ਕੋਰੋਨਾ ਦੇ ਨਵੇਂ ਮਾਮਲਿਆਂ ਦੇ ਅੰਕੜਿਆਂ ਉੱਤੇ ਆਧਾਰਤ ਹਨ, ਪਰ  SARS-CoV-2 ਵਾਇਰਸ ਦੀ ਨਵੀਨਤਾ ਨੂੰ ਵੇਖਦਿਆਂ, ਇਨ੍ਹਾਂ ਅਨੁਮਾਨਾਂ ਵਿੱਚ ਅਜੇ ਵੀ ਕੁਝ ਅੰਦਰੂਨੀ ਅਨਿਸ਼ਚਿਤਤਾ ਹੈ। ਇਸ ਰਿਪੋਰਟ ਦਾ ਸਿਰਲੇਖ ਭਾਰਤ ਵਿੱਚ ਕੋਵਿਡ -19 ਹੈ। ਇਸ ਵਿੱਚ ਅੱਗੇ ਕਿਹਾ ਕਿ ਕਈ ਹੋਰ ਦੇਸ਼ਾਂ ਜਿਵੇਂ ਚੀਨ, ਇਟਲੀ, ਅਮਰੀਕਾ, ਬ੍ਰਿਟੇਨ ਅਤੇ ਸਪੇਨ ਨੇ ਲੰਬੇ ਸਮੇਂ ਤੱਕ ਕੋਰੋਨਾ ਦੇ ਮਾਮਲਿਆਂ ਤੋਂ ਬਾਅਦ ਅਚਾਨਕ ਵਿਸਫੋਟ ਦਿਖਾਇਆ, ਜਿਹੇ ਵਿੱਚ ਇਹ ਸੰਭਵ ਹੈ।
 

ਦੱਸਣਯੋਗ ਹੈ ਕਿ ਇਹ ਉਹੀ 'ਦਿ ਸੈਂਟਰ ਫ਼ਾਰ ਡਿਜ਼ੀਸ ਡਾਇਨਾਮਿਕਸ, ਇਕਨੌਮਿਕਸ ਐਂਡ ਪਾਲਿਸੀ' ਹੈ ਜੋ 24 ਮਾਰਚ ਨੂੰ ਇਕ ਅਜਿਹੀ ਹੀ ਰਿਪੋਰਟ ਲੈ ਕੇ ਆਇਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਵਿੱਚ ਕੋਰੋਨਾ ਦੇ ਕੇਸ 12-24 ਕਰੋੜ ਦੇ ਵਿਚਕਾਰ ਹੋ ਸਕਦੇ ਹਨ। CDDEP ਜਾਨਸ ਹੌਪਕਿਨਜ਼ ਯੂਨੀਵਰਸਿਟੀ ਦਾ ਹਿੱਸਾ ਨਹੀਂ ਹੈ, ਜਿਸ ਨੇ ਆਪਣੀ ਰਿਪੋਰਟ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। ਰਿਪੋਰਟ ਸਖ਼ਤ ਪਾਬੰਦੀਆਂ ਜਾਰੀ ਰੱਖਣ ਦੀ ਵਕਾਲਤ ਕਰਦੀ ਹੈ। ਲਾਗ ਤੋਂ ਬਚਣ ਲਈ ਅਕਸਰ ਪਾਬੰਦੀਆਂ ਨੂੰ ਸਖ਼ਤ ਕਰਨ ਦੀ ਲੋੜ ਹੁੰਦੀ ਹੈ।
 

ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਨਵੇਂ ਮਾਮਲਿਆਂ ਵਿੱਚ ਬੁੱਧਵਾਰ ਦੇ ਮੁਕਾਬਲੇ ਅੱਜ ਮਾਮੂਲੀ ਗਿਰਾਵਟ ਆਈ ਹੈ। ਪਿਛਲੇ 12 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 922 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ 29 ਲੋਕਾਂ ਦੀ ਮੌਤ ਹੋ ਗਈ ਹੈ। 

 

ਬੁੱਧਵਾਰ ਨੂੰ ਜਾਰੀ ਕੀਤੇ ਗਏ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 21393 ਹੋ ਗਈ ਹੈ। ਇਸ ਦੇ ਨਾਲ ਹੀ ਇਸ ਖ਼ਤਰਨਾਕ ਕੋਵਿਡ -19 ਮਹਾਂਮਾਰੀ ਨਾਲ ਮੌਤ ਦੀ ਗਿਣਤੀ 681 ਤੱਕ ਪਹੁੰਚ ਗਈ ਹੈ।

 

ਕੋਰੋਨਾ ਵਾਇਰਸ ਦੇ ਕੁੱਲ 21393 ਮਾਮਲਿਆਂ ਵਿੱਚੋਂ 16454 ਐਕਟਿਵ ਕੇਸ ਹਨ। ਇਸ ਤੋਂ ਇਲਾਵਾ 4258 ਵਿਅਕਤੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ 269 ਲੋਕਾਂ ਦੀ ਮੌਤ ਹੋਈ। ਹੁਣ ਇਸ ਮਹਾਂਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ 6710 ਤੱਕ ਪਹੁੰਚ ਗਈ ਹੈ।
....

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:111 million cases of Covid 19 infection MAY occur in India by September SAYS CDDEP