ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

151 ਦਿਨਾਂ ’ਚ 3 ਪਹਾੜੀ ਰਾਜਾਂ ਦੇ ਸੜਕ ਹਾਦਸਿਆਂ ਨੇ ਲਈਆਂ 1,170 ਜਾਨਾਂ

151 ਦਿਨਾਂ ’ਚ 3 ਪਹਾੜੀ ਰਾਜਾਂ ਦੇ ਸੜਕ ਹਾਦਸਿਆਂ ਨੇ ਲਈਆਂ 1,170 ਜਾਨਾਂ

ਪੰਜਾਬ ਲਾਗਲੇ ਤਿੰਨ ਪਹਾੜੀ ਸੂਬਿਆਂ ਹਿਮਾਚਲ ਪ੍ਰਦੇਸ਼, ਜੰਮੂ–ਕਸ਼ਮੀਰ ਤੇ ਉਤਰਾਖੰਡ ਵਿੱਚ ਇਸ ਵਰ੍ਹੇ 2019 ਦੇ ਪਹਿਲੇ ਪੰਜ ਮਹੀਨਿਆਂ (151 ਦਿਨ) ਦੌਰਾਨ ਸੜਕ ਹਾਦਸਿਆਂ ਕਾਰਨ 1,170 ਵਿਅਕਤੀ ਮਾਰੇ ਜਾ ਚੁੱਕੇ ਹਨ।

 

 

ਇਹ ਅੰਕੜੇ ਸਰਕਾਰੀ ਹਨ। ਮਾਹਿਰਾਂ ਦਾ ਦੋਸ਼ ਹੈ ਕਿ ਇਨ੍ਹਾਂ ਹਾਦਸਿਆਂ ਲਈ ਤੇਜ਼–ਰਫ਼ਤਾਰੀ, ਸਰਕਾਰੀ ਬੱਸਾਂ ਵਿੱਚ ਯਾਤਰੀਆਂ ਨੂੰ ਉੱਪਰ ਤੱਕ ਲੱਦ ਲੈਣਾ, ਸ਼ਰਾਬ ਪੀ ਕੇ ਵਾਹਨ ਚਲਾਉਣਾ ਤੇ ਸੜਕਾਂ ਉੱਤੇ ਲੋੜੀਂਦੇ ਚਿੰਨ੍ਹਾਂ ਦੀ ਅਣਹੋਂਦ ਜਿਹੇ ਕਈ ਕਾਰਨ ਜ਼ਿੰਮੇਵਾਰ ਹਨ।

 

 

ਹਿਮਾਚਲ ਪ੍ਰਦੇਸ਼ ’ਚ ਸੜਕ ਹਾਦਸੇ ਔਸਤਨ 1,100 ਜਾਨਾਂ ਲੈ ਲੈਂਦੇ ਹਨ, ਜਦ ਕਿ ਜੰਮੂ–ਕਸ਼ਮੀਰ ਵਿੱਚ ਇਹ ਗਿਣਤੀ 900 ਹੈ। ਜੰਮੂ–ਕਸ਼ਮੀਰ ਵਿੱਚ ਇਸ ਵਰ੍ਹੇ ਦੀ ਪਹਿਲੀ ਜਨਵਰੀ ਤੋਂ ਲੈ ਕੇ 31 ਮਈ ਤੱਕ 340 ਵਿਅਕਤੀ ਸੜਕ ਹਾਦਸਿਆਂ ਦੀ ਭੇਟ ਚੜ੍ਹ ਚੁੱਕੇ ਸਨ।

 

 

ਹਾਲੇ ਕੱਲ੍ਹ ਹੀ ਜੰਮੂ–ਕਸ਼ਮੀਰ ਦੇ ਕਿਸ਼ਤਵਾੜ ’ਚ ਇੱਕ ਮੈਟਾਡੋਰ ਦੇ ਡੂੰਘੀ ਖੱਡ ਵਿੱਚ ਡਿੱਗ ਜਾਣ ਕਾਰਨ 35 ਵਿਅਕਤੀ ਮਾਰੇ ਗਏ ਹਨ। ਹਾਲੇ ਪਿਛਲੇ ਹਫ਼ਤੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੀ ਮੁਗ਼ਲ ਰੋਡ ਉੱਤੇ ਇੱਕ ਸਕੂਲੀ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ 11 ਬੱਚੇ ਮਾਰੇ ਗਏ ਸਨ। ਸਾਲ 2018 ਦੌਰਾਨ ਇਸੇ ਸੂਬੇ ਵਿੱਚ ਸੜਕ ਹਾਦਸਿਆਂ ਨੇ 984 ਜਾਨਾਂ ਲਈਆਂ ਸਨ। ਇਹ ਦੋਵੇਂ ਹਾਦਸੇ ਤੇਜ਼–ਰਫ਼ਤਾਰੀ ਕਾਰਨ ਵਾਪਰੇ ਦੱਸੇ ਜਾ ਰਹੇ ਹਨ।

 

 

ਉੱਤਰਾਖੰਡ ਵਿੱਚ ਪਹਿਲੇ ਪੰਜ ਮਹੀਨਿਆਂ ਦੌਰਾਨ 528 ਸੜਕ ਹਾਦਸੇ ਵਾਪਰੇ ਤੇ ਉਨ੍ਹਾਂ ਵਿੱਚ 364 ਵਿਅਕਤੀਆਂ ਦੀਆਂ ਜਾਨਾਂ ਗਈਆਂ। ਉੱਥੇ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਬਹੁਤੇ ਮਾਮਲੇ ਸਾਹਮਣੇ ਆਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1170 lives lost in 3 hill states road mishaps