ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਤਨ ਪਰਤੇ ਜਾਪਾਨੀ ਕਰੂਜ਼ ’ਚ ਫਸੇ 119 ਭਾਰਤੀ

ਵਤਨ ਪਰਤੇ ਜਾਪਾਨੀ ਕਰੂਜ਼ ’ਚ ਫਸੇ 119 ਭਾਰਤੀ

ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਕਰੂਜ਼ ਸਮੁੰਦਰੀ ਜਹਾਜ਼ ‘ਡਾਇਮੰਡ ਪ੍ਰਿੰਸੈੱਸ’ ਉੱਤੇ ਸਵਾਰ 119 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਇੱਕ ਖ਼ਾਸ ਹਵਾਈ ਜਹਾਜ਼ ਅੱਜ ਵੀਰਵਾਰ ਸਵੇਰੇ ਨਵੀਂ ਦਿੱਲੀ ਪੁੱਜਾ। ਏਅਰ ਇੰਡੀਆ ਦੇ ਇਸ ਖ਼ਾਸ ਹਵਾਈ ਜਹਾਜ਼ ’ਚ 119 ਭਾਰਤੀਆਂ ਤੋਂ ਇਲਾਵਾ ਸ੍ਰੀ ਲੰਕਾ, ਨੇਪਾਲ, ਦੱਖਣੀ ਅਫ਼ਰੀਕਾ ਤੇ ਪੇਰੂ ਦੇ ਪੰਜ ਨਾਗਰਿਕਾਂ ਨੂੰ ਵੀ ਲਿਆਂਦਾ ਗਿਆ ਹੈ।

 

 

ਆਪਣੇ ਤੇ ਗੁਆਂਢੀ ਦੇਸ਼ਾਂ ਦੇ ਨਾਗਰਿਕਾਂ ਦੀ ਸਫ਼ਲ ਨਿਕਾਸੀ ਦੀ ਸਹੂਲਤ ਲਈ ਭਾਰਤ ਸਰਕਾਰ ਨੇ ਜਾਪਾਨੀ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ।

 

 

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕੀਤਾ – ‘ਜਾਪਾਨ ’ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਡਾਇਮੰਡ ਪ੍ਰਿੰਸੈੱਸ ਕਰੂਜ਼ ਉੱਤੇ ਫਸੇ ਭਾਰਤ ਦੇ 119 ਤੇ ਸ੍ਰੀ ਲੰਕਾ, ਨੇਪਾਲ, ਦੱਖਣੀ ਅਫ਼ਰੀਕਾ ਤੇ ਪੇਰੂ ਦੇ ਪੰਜ ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦਾ ਹਵਾਈ ਜਹਾਜ਼ ਹੁਣੇ ਟੋਕੀਓ ਤੋਂ ਨਵੀਂ ਦਿੱਲੀ ਪੁੱਜਾ ਹੈ।’ ਵਿਦੇਸ਼ ਮੰਤਰੀ ਨੇ ਜਾਪਾਨੀ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਹੈ ਤੇ ਏਅਰ ਇੰਡੀਆ ਦਾ ਵੀ ਧੰਨਵਾਦ ਕੀਤਾ ਹੇ।

 

 

ਇੱਥੇ ਵਰਨਣਯੋਗ ਹੈ ਕਿ ਜਾਪਾਨ ’ਚ ਕੋਰੋਨਾ ਵਾਇਰਸ ਦੀ ਛੂਤ ਕਾਰਨ ਜਾਪਾਨੀ ਕਰੂਜ਼ ਡਾਇਮੰਡ ਪ੍ਰਿੰਸੈੱਸ ਨੂੰ ਵੱਖ ਰੱਖਿਆ ਗਿਆ ਸੀ। ਚੀਨ ’ਚ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2,715 ਤੱਕ ਪੁੱਜ ਗਈ ਹੈ ਤੇ 80,000 ਤੋਂ ਵੱਧ ਵਿਅਕਤੀ ਇਸ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ। ਹੁਣ ਤੱਕ 37 ਦੇਸ਼ਾਂ ’ਚ ਉਸ ਦੀ ਛੂਤ ਫੈਲ ਚੁੱਕੀ ਹੈ।

 

 

ਜਾਪਾਨ ’ਚ ਕੋਰੋਨਾ ਵਾਇਰਸ ਦੀ ਛੂਤ ਕਾਰਨ 5 ਫ਼ਰਵਰੀ ਨੂੰ ਜਾਪਾਨੀ ਲਗਜ਼ਰੀ ਕਰੂਜ਼ ‘ਡਾਇਮੰਡ ਪ੍ਰਿੰਸੈੱਸ’ ਨੂੰ ਵੱਖ ਰੱਖਿਆ ਗਿਆ ਹੈ। ਇਸ ਕਰੂਜ਼ ਜਹਾਜ਼ ਉੱਤੇ ਕੁਧੱਲ 3,711 ਵਿਅਕਤੀ ਸਵਾਰ ਸਨ; ਜਿਨ੍ਹਾਂ ਵਿੱਚੋਂ 138 ਭਾਰਤੀ ਸਨ। ਇਨ੍ਹਾਂ ਵਿੱਚੋਂ 16 ’ਚ ਕੋਰੋਨਾ ਵਾਇਰਸ ਪਾਜ਼ਿਟਿਵ ਪਾਇਆ ਗਿਆ ਹੈ; ਜਿਨ੍ਹਾਂ ਨੂੰ ਇਲਾਜ ਲਈ ਜਾਪਾਨ ’ਚ ਹੀ ਰੱਖਿਆ ਗਿਆ ਹੈ; ਜਦ ਕਿ ਬਾਕੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:119 Indians stranded in Japani Cruise return homeland this Morning