ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ `ਚ ਸਾਥੀਆਂ ਨੇ ਕੁੱਟ-ਕੁੱਟ ਮਾਰ ਸੁੱਟਿਆ 11ਵੀਂ ਦਾ ਵਿਦਿਆਰਥੀ

ਦਿੱਲੀ `ਚ ਸਾਥੀਆਂ ਨੇ ਕੁੱਟ-ਕੁੱਟ ਮਾਰ ਸੁੱਟਿਆ 11ਵੀਂ ਦਾ ਵਿਦਿਆਰਥੀ

ਉੱਤਰ-ਪੂਰਬੀ ਦਿੱਲੀ ਦੇ ਜਿਓਤੀ ਨਗਰ ਦੇ ਸਰਕਾਰੀ ਸਕੂਲ ਨੇੜੇ 17 ਸਾਲਾਂ ਦੇ ਇੱਕ ਲੜਕੇ ਨੂੰ ਉਸ ਦੇ ਹੀ ਜਮਾਤੀਆਂ ਤੇ ਕੁਝ ਹੋਰਨਾਂ ਨੇ ਕਥਿਤ ਤੌਰ `ਤੇ ਕੁੱਟ-ਕੁੱਟ ਕੇ ਮਾਰ ਸੁੱਟਿਆ। ਪੁਲਿਸ ਅਨੁਸਾਰ ਇਹ ਮਾਮਲਾ ਨਿਜੀ ਰੰਜਿਸ਼ ਦਾ ਹੈ।


ਪੁਲਿਸ ਅਨੁਸਾਰ ਵਿਦਿਆਰਥੀ ਦੀ ਮ੍ਰਿਤਕ ਦੇਹ `ਤੇ ਸੱਟਾਂ ਦੇ ਕੋਈ ਨਿਸ਼ਾਨ ਨਹੀਂ ਹਨ। ਉਸ ਨੂੰ ਜਦੋਂ ਹਸਪਤਾਲ ਲਿਜਾਂਦਾ ਜਾ ਰਿਹਾ ਸੀ, ਉਹ ਰਾਹ `ਚ ਹੀ ਦਮ ਤੋੜ ਗਿਆ ਸੀ।


ਉੱਤਰ-ਪੂਰਬੀ ਇਲਾਕੇ ਦੀ ਪੁਲਿਸ ਦੇ ਡਿਪਟੀ ਕਮਿਸ਼ਨਰ ਅਤੁਲ ਠਾਕੁਰ ਨੇ ਦੱਸਿਆ ਕਿ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਤੇ ਦੋ ਨਾਬਾਲਗ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ `ਚੋਂ ਇੱਕ ਉਸੇ ਸਕੂਲ ਦਾ ਵਿਦਿਆਰਥੀ ਹੈ, ਜਿੱਥੇ ਮ੍ਰਿਤਕ ਪੜ੍ਹਦਾ ਸੀ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਲੇ ਇਸ ਹਿੰਸਕ ਘਟਨਾ ਪਿਛਲੇ ਅਸਲ ਕਾਰਨ ਬਾਰੇ ਪਤਾ ਨਹੀਂ ਲੱਗਿਆ ਪਰ ਇੰਨਾ ਜ਼ਰੂਰ ਪਤਾ ਲੱਗਾ ਹੈ ਕਿ ਵਿਦਿਆਰਥੀਆਂ ਦਾ ਪਹਿਲਾਂ ਤੋਂ ਕੋਈ ਝਗੜਾ ਚੱਲ ਰਿਹਾ ਸੀ।


ਪੁਲਿਸ ਅਨੁਸਾਰ ਸਥਾਨਕ ਨਿਵਾਸੀਆਂ ਨੇ ਪੁਲਿਸ ਕੰਟਰੋਲ ਰੂਮ ਨੂੰ ਕਾਲ ਕਰ ਕੇ ਦੱਸਿਆ ਸੀ ਕਿ ਇੱਕ ਲੜਕਾ ਪਾਰਕ ਵਿੱਚ ਬੇਹੋਸ਼ ਪਿਆ ਹੈ ਤੇ ਕੁਝ ਚਿਰ ਪਹਿਲਾਂ ਉੱਥੇ ਝਗੜਾ ਹੋਇਆ ਸੀ। ਲੋਕਾਂ ਨੇ ਹੀ ਸਕੂਲ ਦੇ ਸਟਾਫ਼ ਨੂੰ ਵੀ ਇਸ ਘਟਨਾ ਬਾਰੇ ਦੱਸਿਆ ਤੇ ਤਦ ਉਸ ਨੂੰ ਹਸਪਤਾਲ ਲਿਜਾਂਦਾ ਗਿਆ। ਉਸ ਦੇ ਮਾਪਿਆਂ ਨੂੰ ਵੀ ਸੱਦਿਆ ਗਿਆ।


ਜਦੋਂ ਪੁਲਿਸ ਘਟਨਾ ਸਥਾਨ `ਤੇ ਪੁੱਜੀ, ਤਦ ਤੱਕ ਵਿਦਿਆਰਥੀ ਨੂੰ ਹਸਪਤਾਲ ਲਿਜਾਂਦਾ ਜਾ ਚੁੱਕਾ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਵਿਦਿਆਰਥੀ ਆਪਣੇ ਸਕੂਲ-ਤਬਾਦਲੇ ਦਾ ਸਰਟੀਫਿ਼ਕੇਟ ਲੈਣ ਲਈ ਸਕੂਲ ਗਿਆ ਸੀ। ਪੁਰਾਣੀ ਦੁਸ਼ਮਣੀ ਦੇ ਚੱਲਦਿਆਂ ਉਸ ਦੀ ਆਪਣੀ ਜਮਾਤ ਦੇ ਕੁਝ ਵਿਦਿਆਰਥੀਆਂ ਦੇ ਇੱਕ ਗੁੱਟ ਤੇ ਕੁਝ ਬਾਹਰਲਿਆਂ ਨੇ ਉਸ ਨਾਲ ਲਾਗਲੇ ਪਾਰਕ `ਚ ਕੁੱਟਮਾਰ ਕੀਤੀ। ਉੱਥੇ ਉਹ ਬੇਹੋਸ਼ ਹੋ ਗਿਆ ਤੇ ਹਮਲਾਵਰ ਉੱਥੋਂ ਨੱਸ ਗਏ।


ਪੁਲਿਸ ਹੁਣ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ। ਸਕੂਲ ਦੇ ਸਟਾਫ਼ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਵਿਦਿਆਰਥੀਆਂ `ਚ ਵਧਦੀਆਂ ਜਾ ਰਹੀਆਂ ਹਿੰਸਕ ਘਟਨਾਵਾਂ ਕਾਰਨ ਅਧਿਆਪਕ ਤੇ ਮਾਪੇ ਬੇਹੱਦ ਚਿੰਤਤ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11th class student beaten to death in New Delhi