ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਲਮ ਅਤੇ ਟੀਵੀ ਦੇ 12 ਦਿਗ਼ਜ਼ ਸਿਤਾਰਿਆਂ ਨੇ BJP ਦਾ ਫੜਿਆ ਪੱਲਾ  

 

ਕੀ TMC ਨੂੰ ਉਸੇ ਭਾਸ਼ਾ 'ਚ ਜਵਾਬ ਦੇ ਰਹੀ ਹੈ ਭਾਜਪਾ?

 

ਫ਼ਿਲਮੀ ਸਿਤਾਰਿਆਂ ਤੋਂ ਲੈ ਕੇ ਟੀਵੀ ਸਿਤਾਰਿਆਂ ਨਾਲ ਭਰੀ ਪੱਛਮੀ ਬੰਗਾਲ ਦੀ ਪਾਰਟੀ ਟੀਐਮਸੀ ਨੂੰ ਟੱਕਰ ਦੇਣ ਲਈ ਹੁਣ ਭਾਜਪਾ ਨੇ ਮਨ ਬਣਾ ਲਿਆ ਹੈ। ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਨੇ ਵੀ ਟੀਐਮਸੀ ਦੀ ਤਰ੍ਹਾਂ ਸੈਲੀਬ੍ਰਿਟੀ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ।

 

ਵੀਰਵਾਰ ਨੂੰ ਅਦਾਕਾਰਾ ਪਰਨੋ ਮਿੱਤਰਾ ਸਣੇ 12 ਬੰਗਾਲੀ ਕਲਾਕਾਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ। ਬੰਗਾਲ ਵਿੱਚ ਪਾਰਟੀ ਇਕਾਈ ਦੇ ਮੁਖੀ ਦਲੀਪ ਘੋਸ਼ ਅਤੇ ਸਬੰਧਤ ਪਾਤਰਾ ਦੀ ਮੌਜੂਦਗੀ ਵਿੱਚ ਬੰਗਾਲ ਦੇ ਇਨ੍ਹਾਂ ਟੀ ਵੀ ਸਤਾਰਿਆਂ ਨੇ ਭਾਜਪਾ ਦਾ ਪੱਲਾ ਫੜਿਆ ਹੈ।

 

12 ਅਭਿਨੇਤਾ-ਅਭਿਨੇਤਰੀ ਦਾ ਪਾਰਟੀ ਵਿੱਚ ਸਵਾਗਤ ਕਰਦੇ ਹੋਏ ਦਿਲੀਪ ਘੋਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਕੰਮਾਂ ਅਤੇ ਅਗਵਾਈ ਤੋਂ ਸੂਬੇ ਦੇ ਲੋਕ ਕਾਫੀ ਪ੍ਰੇਰਿਤ ਅਤੇ ਪ੍ਰਭਾਵਿਤ ਹਨ।

 

 

 

 

 

ਦੱਸਣਯੋਗ ਹੈ  ਕਿ ਲੋਕ ਸਭਾ ਚੋਣਾਂ 'ਚ ਟੀ.ਐਮ.ਸੀ. ਨੂੰ ਹੋਏ ਸੀਟਾਂ ਦੇ ਨੁਕਸਾਨ ਤੋਂ ਬਾਅਦ ਲਗਾਤਾਰ ਨੇਤਾਵਾਂ ਦੇ ਰੂਪ ਵਿੱਚ ਨੁਕਸਾਨ ਹੋ ਰਿਹਾ ਹੈ। ਟੀਐਮਸੀ ਦੇ ਕਈ ਵਿਧਾਇਕ ਅਤੇ ਨੇਤਾ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ।

 

ਰਿਸ਼ੀ ਕੌਸ਼ਿਕ, ਕੰਚਨਾ ਮੋਇਤਰਾ, ਰੁਪਾਂਜਨਾ ਮਿੱਤਰਾ ਅਤੇ ਵਿਸ਼ਵਜੀਤ ਗਾਂਗੁਲੀ ਸਣੇ ਕਈ ਦਿਗ਼ਜ਼ ਟੀਵੀ ਅਤੇ ਫ਼ਿਲਮੀ ਸਤਾਰਿਆਂ ਨੇ ਭਾਰਤੀ ਜਨਤਾ ਪਾਰਟੀ ਦੇ ਹੈੱਡ ਕੁਆਰਟਰ ਵਿੱਚ ਭਾਜਪਾ ਦੀ ਮੈਂਬਰਸ਼ਿਪ ਲਈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:12 Bengali film and TV actors join BJP Mamata Banerjee TMC