ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਪੁਲਿਸ ਦੇ 12 ਭ੍ਰਿਸ਼ਟ ਪੁਲਿਸ ਅਧਿਕਾਰੀ ਜਬਰੀ ਸੇਵਾ–ਮੁਕਤ

ਦਿੱਲੀ ਪੁਲਿਸ ਦੇ 12 ਭ੍ਰਿਸ਼ਟ ਪੁਲਿਸ ਅਧਿਕਾਰੀ ਜਬਰੀ ਸੇਵਾ–ਮੁਕਤ

ਦਿੱਲੀ ਪੁਲਿਸ ਨੇ ਆਪਣੇ 12 ਭ੍ਰਿਸ਼ਟ ਪੁਲਿਸ ਅਧਿਕਾਰੀਆਂ ਨੂੰ ਸਮੇਂ ਤੋਂ ਪਹਿਲਾਂ ਜਬਰੀ ਸੇਵਾ–ਮੁਕਤ ਕਰ ਦਿੱਤਾ ਹੈ। ਇਨ੍ਹਾਂ ਪੁਲਿਸ ਮੁਲਾਜ਼ਮਾਂ/ਅਧਿਕਾਰੀਆਂ ਵਿਰੁੱਧ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਅਧੀਨ ਕਾਰਵਾਈ ਕੀਤੀ ਗਈ ਹੈ।

 

 

ਦਿੱਲੀ ਪੁਲਿਸ ਵੱਲੋਂ ਇੱਕੋ ਵੇਲੇ ਇੰਨੇ ਜ਼ਿਆਦਾ ਦਾਗ਼ੀ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਜਬਰੀ ਸੇਵਾ–ਮੁਕਤ ਕੀਤੇ ਜਾਣ ਦੀ ਸ਼ਾਇਦ ਇਹ ਪਹਿਲੀ ਵੱਡੀ ਕਾਰਵਾਈ ਹੈ। ਇਸ ਕਾਰਵਾਈ ਦੇ ਸ਼ਿਕੰਜੇ ’ਚ ਆਉਣ ਵਾਲੇ ਪੁਲਿਸ ਅਧਿਕਾਰੀਆਂ ਵਿੱਚ ਤਿੰਨ ਸਬ–ਇੰਸਪੈਕਟਰ, ਇੱਕ ਅਸਿਸਟੈਂਟ ਸਬ–ਇੰਸਪੈਕਟਰ, ਚਾਰ ਹੌਲਦਾਰ ਤੇ ਚਾਰ ਸਿਪਾਹੀ ਸ਼ਾਮਲ ਹਨ।

 

 

ਸੇਵਾ–ਮੁਕਤ ਕੀਤੇ ਗਏ ਇਨ੍ਹਾਂ ਸਾਰੇ ਪੁਲਿਸ ਅਧਿਕਾਰੀਆਂ ਤੇ ਮੁਲਾ਼ਜਮਾਂ ਦੀ ਦੋ ਤੋਂ ਚਾਰ ਸਾਲ ਤੱਕ ਦੀ ਨੌਕਰੀ ਹਾਲੇ ਬਾਕੀ ਸੀ। ਪਰ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਸਿੱਧ ਹੋ ਚੁੱਕੇ ਸਨ। ਇਸੇ ਲਈ ਉਨ੍ਹਾਂ ਨੂੰ ਜਬਰੀ ਰਿਟਾਇਰ ਕਰ ਦਿੱਤਾ ਗਿਆ ਹੈ। ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਸੂਚੀ ਬੀਤੇ ਦਿਨੀਂ ਤਿਆਰ ਕੀਤੀ ਗਈ ਸੀ।

 

 

ਵਿਭਾਗੀ ਪੱਧਰ ਉੱਤੇ ਭੇਜੀ ਗਈ ਸੂਚੀ ਦੇ ਆਧਾਰ ’ਤੇ ਡੀਸੀਪੀ (ਸਕਿਓਰਿਟੀ) ਨੇ ਇਨ੍ਹਾਂ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਜ਼ਬਰਦਸਤੀ ਸੇਵਾ–ਮੁਕਤ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਹ ਕਾਰਵਾਈ ਮੌਲਿਕ ਨਿਯਮ (ਐੰਫ਼ਆਰ) 56 (ਜੇ)/ਸੀਸੀਐੱਸ (ਪੈਨਸ਼ਨ) ਨਿਸਮ 1972 ਦੇ ਨਿਯਮ–48 ਅਧੀਨ ਕੀਤੀ ਗਈ ਹੈ।

 

 

ਇਸ ਵਿੱਚ ਅਜਿਹੇ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਇੱਕੋ ਵਾਰੀ ’ਚ ਤਿੰਨ ਮਹੀਨਿਆਂ ਦੀ ਤਨਖ਼ਾਹ ਤੇ ਭੱਤਿਆਂ ਦਾ ਭੁਗਤਾਨ ਕਰਨ ਜਿਹੀਆਂ ਕੁਝ ਵਿਵਸਥਾਵਾਂ ਸ਼ਾਮਲ ਹਨ।

 

 

ਚਾਰ ਕੁ ਮਹੀਨੇ ਪਹਿਲਾਂ ਇਨ੍ਹਾਂ ਕਰਮਚਾਰੀਆਂ ਦੇ ਰਿਕਾਰਡਾਂ ਦੀ ਜਾਂਚ ਸ਼ੁਰੂ ਹੋਈ ਸੀ। ਦਿੱਲੀ ਪੁਲਿਸ ਵਿੱਚ 90 ਹਜ਼ਾਰ ਪੁਲਿਸ ਮੁਲਾਜ਼ਮ/ਅਧਿਕਾਰੀ ਹਨ। ਇਨ੍ਹਾਂ ਵਿੱਚੋਂ 16 ਹਜ਼ਾਰ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਦੋਸ਼ ਹੈ। ਜਿਨ੍ਹਾਂ ਵਿਰੁੱਧ ਇਹ ਦੋਸ਼ ਸਿੱਧ ਹੋ ਰਹੇ ਹਨ, ਉਨ੍ਹਾਂ ਨੂੰ ਨੌਕਰੀ ਤੋਂ ਫ਼ਾਰਗ ਕੀਤਾ ਜਾ ਰਿਹਾ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:12 Corrupt Officials of Delhi Police forcefully retired