ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

AIIMS ਦੇ ਬੈਂਕ ਖਾਤਿਆਂ 'ਤੇ ਸਾਈਬਰ ਹਮਲਾ, 12 ਕਰੋੜ ਰੁਪਏ ਗਾਇਬ

ਰਾਜਧਾਨੀ ਦਿੱਲੀ ਸਥਿਤ ਅਖਿਲ ਭਾਰਤੀ ਆਯੁਰਵੈਦਿਕ ਸੰਸਥਾਨ (ਏਮਜ਼) ਨੂੰ ਸਾਈਬਰ ਠੱਗਾਂ ਨੇ ਨਿਸ਼ਾਨਾ ਬਣਾਇਆ ਹੈ। ਸਾਈਬਰ ਠੱਗਾਂ ਨੇ ਚੈੱਕ ਕਲੋਨਿੰਗ ਰਾਹੀਂ ਹਸਪਤਾਲ ਦੇ ਦੋ ਵੱਖ-ਵੱਖ ਬੈਂਕ ਖਾਤਿਆਂ 'ਚੋਂ ਲਗਭਗ 12 ਕਰੋੜ ਰੁਪਏ ਕੱਢਵਾ ਲਏ ਹਨ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਏਮਜ਼ ਪ੍ਰਸ਼ਾਸਨ 'ਚ ਤਰਥੱਲੀ ਮੱਚ ਗਈ। 
 

ਸੂਤਰਾਂ ਮੁਤਾਬਕ ਠੱਗਾਂ ਵੱਲੋਂ ਕਰੋੜਾਂ ਰੁਪਏ ਦੀ ਠੱਗੀ ਕੀਤੇ ਜਾਣ ਦੀ ਇਸ ਘਟਨਾ ਦੀ ਸੂਚਨਾ ਕੇਂਦਰੀ ਸਿਹਤ ਮੰਤਰਾਲਾ ਵੱਲੋਂ ਏਮਜ਼ ਨੂੰ ਦਿੱਤੀ ਗਈ ਹੈ। ਘਟਨਾ ਕੁੱਝ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ। ਪੀੜਤ ਏਮਜ਼ ਪ੍ਰਸ਼ਾਸਨ ਅਤੇ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਦਾ ਕੋਈ ਵੀ ਸੀਨੀਅਰ ਪੁਲਿਸ ਅਧਿਕਾਰੀ ਫਿਲਹਾਲ ਇਸ ਮਾਮਲੇ 'ਤੇ ਬੋਲਣ ਨੂੰ ਤਿਆਰ ਨਹੀਂ ਹੈ। ਉਧਰ ਜਿਨ੍ਹਾਂ ਖਾਤਿਆਂ 'ਚ ਠੱਗੀ ਮਾਰੀ ਗਈ ਹੈ, ਉਹ ਦੇਸ਼ ਦੇ ਸੱਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ (ਐਸਬੀਆਈ) 'ਚ ਦੱਸੇ ਜਾ ਰਹੇ ਹਨ। ਸਬੰਧਤ ਬੈਂਕ ਨੇ ਵੀ ਇਸ ਮਾਮਲੇ 'ਚ ਆਪਣੇ ਪੱਧਰ 'ਤੇ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਹੈ। 

 

ਆੱਨਲਾਈਨ ਚੋਰੀਆਂ ਤੇ ਠੱਗੀਆਂ ਦੇ ਮਾਮਲੇ ’ਚ ਭਾਰਤ ਦੁਨੀਆ ’ਚ ਥਰਡ
 

ਦਿੱਲੀ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਸੂਤਰ ਨੇ ਦੱਸਿਆ, "ਇਹ ਸਿੱਧੇ-ਸਿੱਧੇ ਸਾਈਬਰ ਕ੍ਰਾਈਮ ਦਾ ਮਾਮਲਾ ਹੈ। 12 ਕਰੋੜ ਰੁਪਏ ਏਮਜ਼ ਦੇ ਜਿਨ੍ਹਾਂ ਦੋ ਖਾਤਿਆਂ 'ਚੋਂ ਕਢਵਾਏ ਗਏ ਹਨ, ਉਨ੍ਹਾਂ 'ਚ ਇਕ ਖਾਤਾ ਏਮਜ਼ ਦੇ ਡਾਇਰੈਕਟਰ ਦੇ ਨਾਂ ਅਤੇ ਦੂਜਾ ਖਾਤਾ ਡੀਨ ਦੇ ਨਾਂ 'ਤੇ ਦੱਜਿਆ ਜਾਂਦਾ ਹੈ। ਸਾਈਬਰ ਠੱਗੀ ਦੀ ਇਸ ਸਨਸਨੀਖੇਜ ਵਾਰਦਾਤ ਨੂੰ ਚੈੱਕ ਕਲੋਨਿੰਗ ਰਾਹੀਂ ਅੰਜਾਮ ਦਿੱਤਾ ਗਿਆ ਹੈ। ਏਮਜ਼ ਡਾਇਰੈਕਟਰ ਦੇ ਖਾਤੇ 'ਚੋਂ ਲਗਭਗ 7 ਕਰੋੜ ਰੁਪਏ ਅਤੇ ਡੀਨ ਦੇ ਖਾਤੇ 'ਚੋਂ ਲਗਭਗ 5 ਕਰੋੜ ਰੁਪਏ ਦੀ ਰਕਮ ਕੱਢੇ ਜਾਣ ਦੀ ਗੱਲ ਸਾਹਮਣੇ ਆਈ ਹੈ।"


 

ਸੂਤਰਾਂ ਮੁਤਾਬਕ ਕਰੋੜਾਂ ਰੁਪਏ ਦੀ ਇਸ ਠੱਗੀ ਬਾਰੇ ਏਮਜ਼ ਪ੍ਰਸ਼ਾਸਨ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਭੇਜੀ ਗੁਪਤ ਰਿਪੋਰਟ 'ਚ ਸਿੱਧੇ-ਸਿੱਧੇ ਬੈਂਕ ਨੂੰ ਜਿੰਮੇਵਾਰ ਠਹਿਰਾਇਆ ਹੈ। ਉਧਰ ਘਟਨਾ ਤੋਂ ਬਾਅਦ ਐਸਬੀਆਈ ਨੇ ਵੀ ਦੇਸ਼ ਭਰ 'ਚ ਅਲਰਟ ਜਾਰੀ ਕਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:12 crore Rupees missing from SBI accounts of AIIMS know what is the whole matter