ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ ’ਚ ਬਰਫੀਲੇ ਤੂਫਾਨ ਕਾਰਨ 6 ਫ਼ੌਜੀਆਂ ਸਮੇਤ 12 ਮੌਤਾਂ

ਜੰਮੂ-ਕਸ਼ਮੀਰ ਵਿੱਚ ਸੋਮਵਾਰ ਦੀ ਰਾਤ ਤੋਂ ਹੋਈ ਤੂਫਾਨ ਦੀਆਂ ਚਾਰ ਘਟਨਾਵਾਂ 6 ਜਵਾਨਾਂ ਸਣੇ 12 ਲੋਕ ਮਾਰੇ ਗਏ ਪੁਲਿਸ ਅਤੇ ਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਰੱਖਿਆ ਸੂਤਰਾਂ ਨੇ ਦੱਸਿਆ ਕਿ ਇਕ ਸੈਨਾ ਦੀ ਚੌਕੀ ਨੂੰ ਕੰਟਰੋਲ ਰੇਖਾਤੇ ਮੰਗਲਵਾਰ ਨੂੰ ਮਾਛਿਲ ਸੈਕਟਰ ਬਰਫੀਲੇ ਤੂਫਾਨ ਨੇ ਆਪਣੀ ਜੱਦ ਚ ਲੈ ਲਿਆ ਜਿਸ 5 ਸੈਨਿਕ ਫਸ ਗਏ ਬਚਾਅ ਮੁਹਿੰਮ ਚਲਾਈ ਗਈ ਪਰ ਕੋਈ ਵੀ ਜਵਾਨ ਬਚ ਨਹੀਂ ਸਕਿਆ

 

ਪੁਲਿਸ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਨੂੰ ਗੈਂਡਰਬਲ ਜ਼ਿਲੇ ਦੇ ਗਗਨਗੀਰ ਖੇਤਰ ਦੇ ਇੱਕ ਪਿੰਡ ਵਿੱਚ ਇੱਕ ਹੋਰ ਬਰਫੀਲਾ ਤੂਫਾਨ ਆਇਆ, ਜਿਸ 5 ਨਾਗਰਿਕਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਲੋਕਾਂ ਨੂੰ ਬਚਾ ਲਿਆ ਗਿਆ ਇਕ ਹੋਰ ਨਾਗਰਿਕ ਦੀ ਬਾਂਦੀਪੁਰਾ ਦੇ ਗੁਰੇਜ਼ ਵਿਚ ਮੌਤ ਹੋ ਗਈ

 

ਇੱਕ ਹੋਰ ਘਟਨਾ ਕਸ਼ਮੀਰ ਦੇ ਨੌਗਾਮ ਸੈਕਟਰ ਵਿੱਚ ਸੋਮਵਾਰ ਦੀ ਰਾਤ ਸਾਢੇ 8 ਵਜੇ ਵਾਪਰੀ, ਜਿਸ ਵਿੱਚ ਕੰਟਰੋਲ ਰੇਖਾ ਦੇ ਬੀਐਸਐਫ ਚੌਕੀਤੇ ਤੂਫਾਨ ਆਇਆ ਇਸ ਘਟਨਾ ਵਿੱਚ ਬੀਐਸਐਫ ਦਾ ਇੱਕ ਜਵਾਨ ਮਾਰਿਆ ਗਿਆ ਤੇ ਛੇ ਹੋਰਾਂ ਨੂੰ ਬਚਾਇਆ ਗਿਆ

 

ਅਧਿਕਾਰੀਆਂ ਨੇ ਮ੍ਰਿਤਕ ਜਵਾਨ ਦੀ ਪਛਾਣ ਫੋਰਸ ਦੀ 77ਵੀਂ ਬਟਾਲੀਅਨ ਦੀ ਕਾਂਸਟੇਬਲ ਗੰਗਾ ਬਾਰਾ ਵਜੋਂ ਕੀਤੀ ਹੈ ਇਕ ਪ੍ਰਭਾਵਸ਼ਾਲੀ ਖੇਤਰ ਕੁਲ 7 ਸੈਨਿਕ ਤਾਇਨਾਤ ਕੀਤੇ ਗਏ ਛੇ ਸੈਨਿਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦੋਂਕਿ ਕਾਂਸਟੇਬਲ ਬਾਰਾ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਹੀਂ ਬਚ ਸਕਿਆ ਜਵਾਨ ਦਾ ਸਬੰਧ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲੇ ਨਾਲ ਹੈ ਤੇ ਉਹ 2011 ਬੀਐਸਐਫ ਵਿਚ ਸ਼ਾਮਲ ਹੋਇਆ ਸੀ

 

ਇਸ ਦੌਰਾਨ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਗਿਰੀਸ਼ ਚੰਦਰ ਮਰਮੂ ਨੇ ਮੰਗਲਵਾਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਬਰਫੀਲੇ ਤੂਫਾਨ ਕਾਰਨ ਲੋਕਾਂ ਦੀ ਮੌਤਤੇ ਦੁੱਖ ਜ਼ਾਹਰ ਕੀਤਾ ਉਪ ਰਾਜਪਾਲ ਨੇ ਆਪਣੇ ਸੰਦੇਸ਼ ਵਿੱਚ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ ਤੇ ਦੁਖੀ ਪਰਿਵਾਰਾਂ ਨੂੰ ਤਾਕਤ ਦੇਣ ਦੀ ਅਰਦਾਸ ਕੀਤੀ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਰਮੂ ਨੇ ਪ੍ਰਸ਼ਾਸਨ ਨੂੰ ਜ਼ਖਮੀਆਂ ਦਾ ਬਿਹਤਰ ਇਲਾਜ ਮੁਹੱਈਆ ਕਰਾਉਣ ਦੀ ਹਦਾਇਤ ਕੀਤੀ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:12 dead including six soldiers in avalanches in Jammu and Kashmir