ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ ’ਚ PFI ਮੁਖੀ ਤੇ ਸਕੱਤਰ ਸਮੇਤ 12 ਜਣੇ ਗ੍ਰਿਫ਼ਤਾਰ

ਦਿੱਲੀ ਹਿੰਸਾ ’ਚ PFI ਮੁਖੀ ਤੇ ਸਕੱਤਰ ਸਮੇਤ 12 ਜਣੇ ਗ੍ਰਿਫ਼ਤਾਰ

ਦਿੱਲੀ ਹਿੰਸਾ ਮਾਮਲੇ ’ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੱਲ੍ਹ ਵੀਰਵਾਰ ਨੂੰ ਪੀਐੱਫ਼ਆਈ (PFI – ਪਾਪੂਲਰ ਫ਼੍ਰੰਟ ਆੱਫ਼ ਇੰਡੀਆ) ਦੇ ਮੁਖੀ ਤੇ ਸਕੱਤਰ ਸਮੇਤ 12 ਵਿਅਕਤੀਆਂ ਨੁੰ ਗ੍ਰਿਫ਼ਤਾਰ ਕੀਤਾ ਹੈ।

 

 

PFI ਦੇ ਸੂਬਾ ਪ੍ਰਧਾਨ ਪਰਵੇਜ਼ ਤੇ ਸਕੱਤਰ ਇਲਿਆਸ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਪੁੱਛਗਿੱਛ ਲਈ ਸੱਤ ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ। ਇਨ੍ਹਾਂ ਦੋਵਾਂ ਵਿਰੁੱਧ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਮਾਮਲਾ ਦਰਜ ਕੀਤਾ ਹੈ।

 

 

ਮੰਨਿਆ ਜਾ ਰਿਹਾ ਹੈ ਕਿ ਦਿੱਲੀ ਹਿੰਸਾ ਲਈ ਉਨ੍ਹਾਂ ਨੂੰ ਬਾਹਰੋਂ ਮਾਲੀ ਇਮਦਾਦ ਮਿਲੀ ਸੀ। ਇਸ ਤੋਂ ਪਹਿਲਾਂ ਸਪੈਸ਼ਲ ਸੈੱਲ ਨੇ ਸੀਏਏ ਤੇ ਐੱਨਆਰਸੀ ਵਿਰੁੱਧ ਪੋਸਟਰ ਵੰਡਣ ਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ ਅਧੀਨ ਪੁਲਿਸ ਨੇ ਪੀਐੱਫ਼ਆਈ ਨਾਲ ਜੁੜੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

 

 

ਪੁਲਿਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮ ਦਾਨਿਸ਼ ਪੀਐੱਫ਼ਆਈ ਦੇ ਵਿੰਗ ‘ਕਾਊਂਟਰ ਇੰਟੈਲੀਜੈਂਸ’ ਦਾ ਮੁਖੀ ਹੈ ਤੇ ਜਾਮੀਆ ’ਚ ਸੀਏਏ ਵਿਰੁੱਧ ਹੋ ਰਹੇ ਪ੍ਰਦਰਸ਼ਨ ਦੇ ਕੋਆਰਡੀਨੇਸ਼ਨ ਨਾਲ ਜੁੜਿਆ ਹੋਇਆ ਸੀ।

 

 

ਹਿੰਸਾ ਦੌਰਾਨ IB ਅਧਿਕਾਰੀ ਅੰਕਿਤ ਸ਼ਰਮਾ ਦੇ ਕਤਲ ਦੇ ਮਾਮਲੇ ’ਚ ਸਪੈਸ਼ਲ ਸੈੰਲ ਨੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ’ਚ ਲੱਗੀ ਟੀਮ ਨੇ ਇੰਟਰਸੈਪਸ਼ਨ ਰਾਹੀਂ ਮੁਲਜ਼ਮ ਸਲਮਾਨ ਉਰਫ਼ ਨੰਨ੍ਹੇ ਨੂੰ ਗ੍ਰਿਫ਼ਤਾਰ ਕੀਤਾ ਹੈ।

 

 

ਹਿੰਸਾ ਦੌਰਾਨ ਸਿਪਾਹੀ ਰਤਨ ਲਾਲ ਦੇ ਕਤਲ ਦੇ ਮਾਮਲੇ ’ਚ SIT ਨੇ ਸੱਤ ਵਿਅਕਤੀਆਂ ਨੁੰ ਗ੍ਰਿਫ਼ਤਾਰ ਕੀਤਾ ਹੈ। ਰਤਨ ਲਾਲ ਦੀ ਮੌਤ ਗੋਲ਼ੀ ਲੱਗਣ ਕਾਰਨ ਹੋਈ ਸੀ। ਭੀੜ ਦੇ ਹਮਲੇ ਦੀ ਸ਼ਿਕਾਰ ਹੋਈ ਔਰਤ ਅਕਬਰੀ ਦੇਵੀ ਦੇ ਕਤਲ ਦੇ ਮਾਮਲੇ ’ਚ ਵੀ ਪੁਲਿਸ ਨੇ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:12 including PFI head and Secretary arrested in Delhi Violence