ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਪਾਲ ਚ ਨਾਜਾਇਜ਼ ਨੈਟਵਰਕਿੰਗ ਦਾ ਧੰਦਾ ਚਲਾਉਣ ਦੇ ਦੋਸ਼ ਵਿੱਚ 12 ਭਾਰਤੀ ਗ੍ਰਿਫ਼ਤਾਰ


ਨੇਪਾਲ ਵਿੱਚ ਕਥਿਤ ਤੌਰ ਉੱਤੇ ਨਾਜਾਇਜ਼ ਨੈਟਵਰਕਿੰਗ ਦਾ ਧੰਦਾ ਚਲਾਉਣ ਅਤੇ ਕਈ ਲੋਕਾਂ ਨੂੰ ਠੱਗਣ ਦੇ ਦੋਸ਼ ਵਿੱਚ 12 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਸਾਰੇ ਦੋਸ਼ੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। 

 

 ਸਾਰੇ ਦੋਸ਼ੀਆਂ ਨੂੰ ਕਾਠਮਾਂਡੂ ਦੇ ਇੱਕ ਹੋਟਲ ਤੋਂ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਸਮੇਂ ਲਗਭਗ 300 ਨੇਪਾਲੀਆਂ ਲਈ ਨਾਜਾਇਜ਼ ਨੈਟਵਰਕਿੰਗ ਦਾ ਧੰਦਾ ਚਲਾਉਣ ਦੇ ਉਦੇਸ਼ ਨਾਲ ਇੱਕ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ। 

 

ਇਸ ਨੈਟਵਰਕਿਗ ਕਾਰੋਬਾਰ ਤਹਿਤ ਪੈਸਾ ਬਿਨਾ ਕਿਸੇ ਜਾਇਜ਼ ਚੈਨਲ ਦੇ ਵਿਦੇਸ਼ਾਂ ਵਿੱਚ ਭੇਜਿਆ ਜਾਂਦਾ ਸੀ। 


ਸਾਰੇ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:12 Indians arrested in Nepal for running illegal business network