ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ’ਚ 12 ਲੱਖ ਕੋਰੋਨਾ–ਪਾਜ਼ਿਟਿਵ, 64,606 ਮੌਤਾਂ, ਭਾਰਤ ’ਚ 77

ਦੁਨੀਆ ’ਚ 12 ਲੱਖ ਕੋਰੋਨਾ–ਪਾਜ਼ਿਟਿਵ, 64,606 ਮੌਤਾਂ, ਭਾਰਤ ’ਚ 77

ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਸਮੁੱਚੇ ਵਿਸ਼ਵ ’ਚ ਕਹਿਰ ਮਚਾਇਆ ਹੋਇਆ ਹੈ। ਦੁਨੀਆ ’ਚ ਹੁਣ ਤੱਕ 64,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 11,97,408 ਭਾਵ 12 ਲੱਖ ਦੇ ਨੇੜੇ ਪੁੱਜ ਚੁੱਕੀ ਹੈ।

 

 

ਤਿੰਨ–ਚੌਥਾਈ ਮੌਤਾਂ ਸਿਰਫ਼ ਯੂਰੋਪ ’ਚ ਹੀ ਹੋਈਆਂ ਹਨ। ਇਸ ਦੇ ਨਾਲ ਹੀ ਸਮੁੱਚੇ ਵਿਸ਼ਵ ’ਚ ਕੋਵਿਡ–19 ਦੀ ਲਾਗ ਤੋਂ ਗ੍ਰਸਤ ਲੋਕਾਂ ਦੀ ਗਿਣਤੀ 12 ਲੱਖ ਦੇ ਨੇੜੇ ਪੁੱਜ ਗਈ ਹੈ ਤੇ ਹਾਲੇ ਇਹ ਅੰਕੜਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ।

 

 

ਸਨਿੱਚਰਵਾਰ ਸ਼ਾਮ ਤੱਕ ਇਕੱਲੇ ਯੂਰੋਪ ’ਚ 44,132 ਮੌਤਾਂ ਹੋ ਚੁੱਕੀਆਂ ਸਨ। ਇਹ ਇਲਾਕਾ ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਅਧਿਕਾਰਤ ਗਿਣਤੀ ਸ਼ਾਇਦ ਕੁੱਲ ਮਾਮਲਿਆਂ ਦੀ ਅਸਲ ਗਿਣਤੀ ਦਾ ਕੇਵਲ ਇੱਕ ਹਿੱਸਾ ਹੋ ਸਕਦਾ ਹੈ।

 

 

ਦੁਨੀਆ ’ਚ ਅੱਧੇ ਤੋਂ ਵੱਧ ਭਾਵ 6 ਲੱਖ ਤੋਂ ਵੱਧ ਮਰੀਜ਼ ਯੂਰੋਪ ’ਚ ਹੀ ਹਨ। ਅਮਰੀਕਾ ’ਚ ਇਹ ਗਿਣਤੀ 3 ਲੱਖ ’ਤੇ ਪੁੱਜ ਗਈ ਹੈ। ਇਸ ਦੇ ਮੁਕਾਬਲੇ ਭਾਰਤ ’ਚ ਹਾਲੇ ਇਹ ਗਿਣਤੀ ਬਹੁਤ ਘੱਟ 3,076 ਹੈ। ਏਸ਼ੀਆ ’ਚ 1.15 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।

 

 

ਇਟਲੀ ’ਚ ਕੋਰੋਨਾ ਵਾਇਰਸ ਹੁਣ ਤੱਕ 14,681 ਮਨੁੱਖੀ ਜਾਨਾਂ ਲੈ ਚੁੱਕਾ ਹੈ; ਜਦ ਕਿ 1.19 ਲੱਖ ਵਿਅਕਤੀ ਬੀਮਾਰ ਹੈ। ਉਂਝ ਉੱਥੇ 19,758 ਵਿਅਕਤੀ ਠੀਕ ਵੀ ਹੋ ਚੁੱਕੇ ਹਨ। ਸਪੇਨ ’ਚ ਕੋਰੋਨਾ ਵਾਇਰਸ ਨੇ ਹੁਣ ਤੱਕ 11,744 ਜਾਨਾਂ ਲੈ ਲਈਆਂ ਹਨ, ਜਦ ਕਿ 1.24 ਲੱਖ ਤੋਂ ਵੱਧ ਵਿਅਕਤੀ ਬੀਮਾਰ ਹਨ।

 

 

ਚੀਨ ’ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 3,326 ਵਿਅਕਤੀ ਮਾਰੇ ਗਏ ਹਨ ਤੇ ਕੁੱਲ 81,639 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ’ਚੋਂ 76,755 ਵਿਅਕਤੀ ਠੀਕ ਵੀ ਹੋ ਚੁੱਕੇ ਹਨ। ਫ਼ਰਾਂਸ ’ਚ ਹੁਣ ਤੱਕ 6,507 ਵਿਅਕਤੀ ਮਾਰੇ ਜਾ ਚੁੱਕੇ ਹਨ ਅਤੇ ਕੁੱਲ 83,165 ਮਾਮਲੇ ਸਾਹਮਣੇ ਆ ਚੁੱਕੇ ਹਨ।

 

 

ਪੱਛਮੀ ਏਸ਼ੀਆ ’ਚ ਹੁਣ ਤੱਕ 3,852 ਵਿਅਕਤੀ ਮਾਰੇ ਗਏ ਹਨ ਤੇ 70,731 ਮਾਮਲੇ ਸਾਹਮਣੇ ਆ ਚੁੱਕੇ ਹਨ। ਲਾਤੀਨੀ ਅਮਰੀਕਾ ਤੇ ਕੈਰੀਬੀਆਈ ਖੇਤਰ ’ਚ ਹੁਣ ਤੱਕ 27,713 ਮਾਮਲੇ ਦਰਜ ਹੋ ਚੁੱਕੇ ਹਨ ਤੇ 885 ਮੌਤਾਂ ਹੋਈਆਂ ਹਨ। ਅਫ਼ਰੀਕਾ ’ਚ 332 ਮੌਤਾਂ ਨਾਲ 7,744 ਮਾਮਲੇ ਦਰਜ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:12 Lakh Corona Positive in World 64606 Deaths In India 77