ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲਾ ਹੜ੍ਹ : 12 ਸਾਲਾ ਲੜਕੀ ਨੇ ਸੋਨੇ ਦਾ ਕੇਕ ਦਾਨ ਕੀਤਾ, ਕੀਮਤ 19 ਲੱਖ

12 ਸਾਲਾ ਲੜਕੀ ਨੇ ਸੋਨੇ ਦਾ ਕੇਕ ਦਾਨ ਕੀਤਾ, ਕੀਮਤ 19 ਲੱਖ

ਸੰਯੁਕਤ ਅਰਬ ਅਮੀਰਾਤ ਦੇ ਦੁਬਈ ਦੀ ਰਹਿਣ ਵਾਲੀ 12 ਸਾਲਾ ਪ੍ਰਣਤੀ ਵਿਵੇਕ ਨੇ ਛੋਟੀ ਉਮਰ `ਚ ਹੀ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ। ਪ੍ਰਣਤੀ ਨੇ ਜਨਮ ਦਿਨ ਮੌਕੇ ਤੋਹਫੇ ਵਜੋਂ ਮਿਲੇ 500 ਗ੍ਰਾਮ ਸੋਨੇ ਦੇ ਕੇਕ ਨੂੰ ਕੇਰਲ ਹੜ੍ਹ ਪੀੜਤਾਂ ਦੇ ਲਈ ਦਾਨ ਕਰ ਦਿੱਤਾ। ਉਸਨੇ ਇਹ ਕੇਕ ਸੋਮਵਾਰ ਨੂੰ ਦੁਬਈ `ਚ ਮਾਂ ਭੂਮੀ ਨੂੰ ਸੌਪ ਦਿੱਤਾ, ਤਾਂ ਕਿ ਉਹ ਇਸ ਨੂੰ ਮੁੱਖ ਮੰਤਰੀ ਰਾਹਤ ਫੰਡ `ਚ ਜਮ੍ਹਾਂ ਕਰਵਾ ਸਕੇ। ਕੇਕ ਦੀ ਕੀਮਤ 19 ਲੱਖ ਰੁਪਏ ਬਣਦੀ ਹੈ।


ਪ੍ਰਣਤੀ ਦੇ ਪਿਤਾ ਵਿਵੇਕ ਕਲਿਦੀਲ ਮੂਲ ਤੌਰ `ਤੇ ਕੈਨੂਰ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਪ੍ਰਣਤੀ ਨੇ ਕੇਰਲ `ਚ ਆਏ ਹੜ੍ਹ ਦੀ ਖਬਰ ਦੇਖਣ ਤੋਂ ਬਾਅਦ ਕੱਪੜੇ ਅਤੇ ਹੋਰ ਚੀਜ਼ਾਂ ਦਾਨ ਦੇਣ ਬਾਰੇ ਪੁੱਛਿਆ। ਇਸ ਤੋਂ ਬਾਅਦ ਉਹ ਆਪਣੇ ਕਮਰੇ `ਚ ਗਈ ਅਤੇ ਸੋਨੇ ਦਾ ਕੇਕ ਲੈ ਕੇ ਆਈ ਅਤੇ ਉਸ ਨੂੰ ਦਾਨ ਕਰਨ ਦੀ ਇੱਛਾ ਪ੍ਰਗਟਾਈ।


ਉਦਯੋਗਪਤੀ ਵਿਵੇਕ ਨੇ ਕਿਹਾ ਕਿ ਉਹ ਡੀਪੀਐਸ ਦੁਬਈ `ਚ ਅੱਠਵੀਂ ਕਲਾਸ `ਚ ਪੜ੍ਹ ਰਹੀ ਪ੍ਰਣਤੀ ਦੇ ਇਸ ਕਦਮ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਪ੍ਰਣਤੀ, ਵਰਣਿਕਾ ਅਤੇ ਦੁਯਤੀ  ਇਕੱਠੀਆਂ ਪੈਦਾ ਹੋਈ ਸੀ। ਉਨ੍ਹਾਂ ਦਾ 12ਵਾਂ ਜਨਮ ਦਿਨ 5 ਮਈ ਨੂੰ ਸੀ, ਉਸ ਮੌਕੇ ਮੈਂ ਸੋਨੇ ਦਾ ਕੇਕ ਤੋਹਫੇ `ਚ ਦਿੱਤਾ ਸੀ। ਵਿਵੇਕ ਦੇ ਮੁਤਾਬਕ ਪ੍ਰਣਤੀ ਨੇ ਕਿਹਾ ਕਿ ਸੋਨੇ ਦਾ ਕੇਕ ਦਾਨ ਕਰਨ ਬਾਅਦ ਉਸ ਨੂੰ ਚੰਗੀ ਨੀਂਦ ਆਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:12 year old Dubai girl donates birthday gift of gold cake for Kerala flood relief