ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

12 ਸਾਲਾ ਲੜਕੀ ਸਟੇਜ ’ਤੇ ਕਰ ਰਹੀ ਸੀ ਡਾਂਸ, ਅਚਾਨਕ ਹੋਈ ਮੌਤ

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਕਾਂਦੀਵਲੀ ਇਲਾਕੇ ਚ ਕਰਵਾਏ ਗਏ ਇੱਕ ਡਾਂਸ ਮੁਕਾਬਲੇ ਚ ਪੇਸ਼ਕਾਰੀ ਦਿੰਦਿਆਂ ਇੱਕ 12 ਸਾਲਾ ਲੜਕੀ ਦੀ ਮੌਤ ਹੋ ਗਈ। ਜਿਸ ਤੋਂ ਤੁਰੰਤ ਬਾਅਦ ਅਨਿਸ਼ਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਜਾਂਚ ਮਗਰੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ।

 

ਜਾਣਕਾਰੀ ਮੁਤਾਬਕ 12 ਸਾਲਾਂ ਅਨਿਸ਼ਾ ਸ਼ਰਮਾ ਸਟੇਜ ਤੇ ਡਾਂਸ ਕਰ ਰਹੀ ਸੀ ਕਿ ਅਚਾਨਕ ਉਹ ਬੇਸੁਧ ਹੋ ਕੇ ਥੱਲੇ ਡਿੱਗ ਗਈ ਤੇ ਡਿੱਗਦਿਆਂ ਹੀ ਉਸਦੀ ਮੌਤ ਹੋ ਗਈ। ਸਮਾਗਮ ਚ ਜਦੋਂ ਲੜਕੀ ਸਟੇਜ ਤੇ ਡਾਂਸ ਕਰਦਿਆਂ ਡਿੱਗੀ ਤਾਂ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਇਹ ਕੋਈ ਡਾਂਸ ਦਾ ਕੋਈ ਹਿੱਸਾ ਹੈ ਪਰ ਕੁੱਝ ਸਕਿੰਟ ਲੰਘ ਜਾਣ ਮਗਰੋਂ ਵੀ ਜਦੋਂ ਲੜਕੀ ਨਾ ਉਠੀ ਤਾਂ ਇੱਕ ਲੜਕਾ ਸਟੇਜ ਤੇ ਜਾ ਕੇ ਉਸਨੂੰ ਜਗਾਉਣ ਦੀ ਕੋਸਿ਼ਸ਼ ਕਰਦਾ ਹੈ ਪਰ ਉਹ ਨਹੀਂ ਉਠੱਦੀ।

 

ਸਥਾਨਕ ਪੁਲਿਸ ਮੁਤਾਬਕ ਕਾਂਦੀਵਲੀ ਪੱਛਮੀ ਦੇ ਲਾਲਜੀ ਪਾਡਾ ਚ ਪਿਛਲੇ 23 ਨਵੰਬਰ ਤੋਂ ਚੱਲ ਰਹੇ ਸਮਾਗਮ ਚ ਵੱਖੋ ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਸਨ। 7ਵੀਂ ਜਮਾਤ ਚ ਪੜ੍ਹਨ ਵਾਲੀ ਅਨਿਸ਼ਾ ਨੂੰ ਡਾਂਸ ਦਾ ਕਾਫੀ ਸ਼ੌਕ ਸੀ ਅਤੇ ਮੰਗਲਵਾਰ ਸ਼ਾਮ ਨੂੰ ਡਾਂਸ ਦਾ ਮੁਕਾਬਲਾ ਚੱਲ ਰਿਹਾ ਸੀ। ਅਨਿਸ਼ਾ ਨੇ ਜਿਵੇਂ ਹੀ ਡਾਂਸ ਕਰਨਾ ਸ਼ੁਰੂ ਕੀਤਾ ਕਿ ਅਚਾਨਕ ਉਹ ਸਟੇਜ ਤੇ ਡਿੱਗ ਗਈ। ਜਿਸ ਤੋਂ ਤੁਰੰਤ ਬਾਅਦ ਅਨਿਸ਼ਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਜਾਂਚ ਮਗਰੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

 

ਮੁਕਾਬਲੇ ਦੇ ਹੋਰਨਾਂ ਉਮੀਦਵਾਰਾਂ ਨਾਲ ਵੀ ਅਚਾਨਕ ਹੋਈ ਇਸ ਘਟਨਾ ਸਬੰਧੀ ਗੱਲਬਾਤ ਕੀਤੀ ਗਈ ਕਿ ਕੀ ਅਨਿਸ਼ਾ ਪੇਸ਼ਕਾਰੀ ਤੋਂ ਪਹਿਲਾਂ ਕਿਸੇ ਤਰ੍ਹਾਂ ਦੇ ਦਬਾਅ ਚ ਤਾਂ ਨਹੀਂ ਸੀ ਚੱਲ ਰਹੀ ਪਰ ਕਿਸੇ ਤੋਂ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤਾਂ ਕਿ ਅਚਾਨਕ ਹੋਈ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।  

 

 

http://zeenews.india.com/hindi/india/states/video/video-teen-died-while-dancing-on-the-stage-in-kandivali-west/472778

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:12-year-old girl was dancing on stage sudden death