ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​12 ਸਾਲਾਂ ਦਾ ਇਹ ਬੱਚਾ ਲਿਖ ਚੁੱਕਾ ਹੈ 135 ਕਿਤਾਬਾਂ

​​​​​​​12 ਸਾਲਾਂ ਦਾ ਇਹ ਬੱਚਾ ਲਿਖ ਚੁੱਕਾ ਹੈ 135 ਕਿਤਾਬਾਂ

ਉੱਤਰ ਪ੍ਰਦੇਸ਼ ’ਚ 12 ਸਾਲਾਂ ਦੇ ਇੱਕ ਬੱਚੇ ਮਰਿਗੇਂਦਰ ਨੇ ਧਰਮ ਤੇ ਜੀਵਨੀ ਜਿਹੇ ਅਹਿਮ ਵਿਸ਼ਿਆਂ ਉੱਤੇ ਹੁਣ ਤੱਕ 135 ਕਿਤਾਬਾਂ ਲਿਖ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਸੂਬੇ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਦੀ ਜੀਵਨੀ ਵੀ ਸ਼ਾਮਲ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਇਸ ਬੱਚੇ ਛੇ ਸਾਲ ਦੀ ਉਮਰ ਤੋਂ ਹੀ ਕਿਤਾਬਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਉਹ ਲੇਖਕ ਵਜੋਂ ‘ਆਜ ਕਾ ਅਭਿਮੰਨਯੂ’ ਨਾਂਅ ਵਰਤਦਾ ਹੈ। ਉਸ ਦੇ ਨਾਂਅ ਉੱਤੇ ਕੁੱਲ ਚਾਰ ਵਿਸ਼ਵ ਰਿਕਾਰਡ ਵੀ ਬਣ ਚੁੱਕਾ ਹੈ।

 

 

ਮਰਿਗੇਂਦਰ ਨੇ ਦੱਸਿਆ ਕਿ ਉਸ ਨੇ ਰਾਮਾਇਣ ਦੇ 51 ਕਿਰਦਾਰਾਂ ਦਾ ਵਿਸ਼ਲੇਸ਼ਣ ਕਰ ਕੇ ਕਿਤਾਬਾਂ ਲਿਖੀਆਂ ਹਨ। ਹਰੇਕ ਕਿਤਾਬ ਦੇ 25 ਤੋਂ 100 ਪੰਨੇ ਹਨ।

 

 

ਉਸ ਨੂੰ ਲੰਦਨ ਸਥਿਤ ਵਰਲਡ ਯੂਨੀਵਰਸਿਟੀ ਆਫ਼ ਰਿਕਾਰਡਜ਼ ਤੋਂ ਡਾਕਟਰੇਟ ਦੀ ਆੱਨਰੇਰੀ ਡਿਗਰੀ ਦੀ ਪੇਸ਼ਕਸ਼ ਵੀ ਮਿਲੀ ਹੈ। ਉਸ ਦੀ ਮਾਂ ਸੁਲਤਾਨਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਹਨ।

 

 

ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਨੂੰ ਬਚਪਨ ਤੋਂ ਹੀ ਪੜ੍ਹਨ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਹੈ। ਮਰਿਗੇਂਦਰ ਦੇ ਪਿਤਾ ਉੱਤਰ ਪ੍ਰਦੇਸ਼ ਦੇ ਸਰਕਾਰੀ ਚੀਨੀ ਉਦਯੋਗ ਤੇ ਗੰਨਾ ਵਿਕਾਸ ਵਿਭਾਗ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵੱਧ ਤੋਂ ਵੱਧ ਕਿਤਾਬਾਂ ਲਿਖਣੀਆਂ ਚਾਹੁੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:12 Year old this kid has written 135 books