ਭਾਜਪਾ ਸਮੇਤ ਟੀਡੀਪੀ, ਸਿ਼ਵਸੇਨਾ ਅਤੇ ਹੋਰਨਾਂ ਦਲਾਂ ਦੇ ਲਗਭਗ 125 ਸਾਂਸਦਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮੰਗ ਪੱਤਰ ਸੌਂਪਦਿਆਂ ਦੇਸ਼ ਦੀ ਜਨਸੰਖਿਆ ਕੰਟਰੋਲ ਕਰਨ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ ਜਿਸ ਲਈ ਸਾਂਸਦਾਂ ਨੇ ਇੱਕ ਡਰਾਫਟ ਵੀ ਤਿਆਰ ਕਰ ਲਿਆ ਹੈ ਤੇ ਰਾਸ਼ਟਰਪਤੀ ਨੂੰ ਸੌਂਪ ਵੀ ਦਿੱਤਾ ਹੈ। ਸਾਂਸਦਾਂ ਨੇ ਰਾਸ਼ਟਰਪਤੀ ਨੂੰ ਕਿਹਾ ਕਿ ਦੇਸ਼ ਚ ਜਨਸੰਖਿਆ ਆਪਣੇ ਵਿਸਫੋਟਕ ਪੱਧਰ ਤੇ ਪਹੁੰਚ ਚੁੱਕੀ ਹੈ।ਇਸ ਲਈ ਸਰਕਾਰ ਨੂੰ ਹੁਣ ਜਲਦ ਜਨਸੰਖਿਆ ਨੂੰ ਕੰਟਰੋਲ ਕਰਨ ਵਾਲਾ ਕਾਨੂੰਨ ਬਣਾਉਣਾ ਚਾਹੀਦਾ ਹੈ।
ਇਸ ਡਰਾਫਟ ਮੁਤਾਬਕ :
1. ਇਹ ਕਾਨੂੱਨ ਜਾਤ, ਧਰਮ ਤੋਂ ਉਪਰ ਹੋਵੇ ਅਤੇ ਦੇਸ਼ ਦੇ ਸਾਰੇ ਨਾਗਰਿਕਾਂ ਤੇ ਲਾਗੂ ਹੋਵੇ।
2. ਦੋ ਬੱਚਿਆਂ ਮਗਰੋਂ ਤੀਜੇ ਬੱਚੇ ਤੇ ਸਜ਼ਾ ਵਜੋਂ ਕਾਰਵਾਈ ਬਾਇਓਲਾਜੀਕਲ ਮਾਪਿਆਂ ਤੇ ਹੋਵੇ।
3. ਤੀਜਾ ਬੱਚਾ ਪੈਦਾ ਕਰਨ ਵਾਲਿਆਂ ਦੀ ਸਬਸਿਡੀ ਬੰਦ ਹੋਵੇ, ਸਰਕਾਰੀ ਸਹੂਲਤਾਂ ਖਤਮ ਹੋਣ।
4. ਦੇਸ਼ ਚ ਸਿਰਫ 2 ਬੱਚਿਆਂ ਦੀ ਨੀਤੀ ਲਾਗੂ ਹੋਵੇ।
5. ਤੀਜਾ ਬੱਚਾ ਪੈਦਾ ਕਰਨ ਵਾਲੇ ਮਾਪਿਆਂ ਨੂੰ ਸਰਕਾਰੀ ਨੌਕਰੀ ਨਾ ਮਿਲ ਸਕੇ।
6. ਤੀਜਾ ਬੱਚਾ ਪੈਦਾ ਕਰਨ ਵਾਲੇ ਮਾਪਿਆਂ ਨੂੰ ਹਮੇਸ਼ਾ ਲਈ ਵੋਟ ਪਾਉਣ ਤੋਂ ਵਾਂਝਾ ਕਰ ਦਿੱਤਾ ਜਾਵੇ।
7. ਚੌਥਾ ਬੱਚਾ ਪੈਦਾ ਕਰਨ ਵਾਲਿਆਂ ਤੇ ਇਨ੍ਹਾਂ ਸਜ਼ਾਵਾਂ ਦੇ ਨਾਲ ਹੀ 10 ਸਾਲ ਦੀ ਜੇਲ੍ਹ ਦਾ ਕਾਨੂੰਨ ਹੋਵੇ।