ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਦੂਕ ਦੀ ਨੋਕ ’ਤੇ 13 ਸਾਲਾ ਨਾਬਾਲਿਗ ਨਾਲ ਕੀਤਾ ਸਮੂਹਕ ਬਲਾਤਕਾਰ

ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੇ ਖੁਟਾਰ ਥਾਣਾ ਖੇਤਰ ਦੇ ਇਕ ਪਿੰਡ ਚ ਇਕ 13 ਸਾਲਾ ਨਾਬਾਲਿਗ ਲੜਕੀ ਨਾਲ ਬਦਮਾਸ਼ਾਂ ਵਲੋਂ ਸਾਮੂਹਿਕ ਬਲਾਤਕਾਰ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ।

 

ਖੁਟਾਰ ਦੇ ਥਾਣਾ ਇੰਚਾਰਜ ਨੇ ਦਸਿਆ ਕਿ ਨਾਬਾਲਿਗ ਦੇ ਮਾਪੇ ਕਿਸੇ ਕੰਮ ਕਾਰਨ ਬਾਹਰ ਗਏ ਹੋਏ ਸਨ ਤੇ ਪਿੰਡ ਦੇ 2 ਬਦਮਾਸ਼ਾਂ ਨੇ 7 ਜੂਨ ਨੂੰ ਨਾਬਾਲਿਗ ਲੜਕੀ ਨਾਲ ਘਰ ਚ ਵੜ ਕੇ ਬੰਦੂਕ ਦੀ ਨੋਕ ’ਤੇ ਸਾਮੂਹਿਕ ਬਲਾਤਕਾਰ ਕੀਤਾ।

 

ਦੋਨਾਂ ਨੇ ਨਾਬਾਲਿਗ ਨਾਲ ਵਾਰੀ-ਵਾਰੀ ਮੂੰਹ ਕਾਲਾ ਕੀਤਾ ਤੇ ਇਸ ਦੌਰਾਨ ਲੜਕੀ ਦੇ ਮਾਪੇ ਅਚਾਨਕ ਆ ਗਏ ਤਾਂ ਦੋਸ਼ੀਆਂ ਨੇ ਉਨ੍ਹਾਂ ਨੂੰ ਵੀ ਬੰਦੂਕ ਅਤੇ ਤਲਵਾਰ ਨਾਲ ਡਰਾ ਕੇ ਮੌਕੇ ਤੋਂ ਭੱਜ ਗਏ।

 

ਪੁਲਿਸ ਨੇ ਦੋਸ਼ੀ ਵਿਕਰਮ ਅਤੇ ਨਿੱਕੂ ਖਿ਼ਲਾਫ ਮਾਮਲਾ ਦਰਜ ਕਰ ਲਿਆ ਹੈ ਜਦਕਿ ਨਾਬਾਲਿਗ ਜ਼ੇਰੇ ਇਲਾਜ ਹੈ ਤੇ ਉਸਦੀ ਮੈਡੀਕਲ ਰਿਪੋਰਟ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਘਟਨਾ ਮਗਰੋਂ ਦੋਸ਼ੀ ਫਰਾਰ ਹਨ।

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:13 Year Old girl gangraped in Uttar Pradesh Shahjahanpur