ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸੇ ਦੀ ਗ਼ਲਤੀ ਕਾਰਨ ਸਪੇਨ `ਚ 13 ਸਾਲਾ ਭਾਰਤੀ ਕੁੜੀ ਹੋ ਰਹੀ ਖੱਜਲ-ਖੁਆਰ

ਕਿਸੇ ਦੀ ਗ਼ਲਤੀ ਕਾਰਨ ਸਪੇਨ `ਚ 13 ਸਾਲਾ ਭਾਰਤੀ ਕੁੜੀ ਹੋ ਰਹੀ ਖੱਜਲ-ਖੁਆਰ

ਭਾਰਤ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਮੱਧ ਪ੍ਰਦੇਸ਼ ਦੀ ਉਸ ਅਡੌਪਸ਼ਨ ਏਜੰਸੀ ‘ਉੜਾਨ` ਦੀ ਇੰਚਾਰਜ ਨੂੰ ਤਲਬ ਕਰ ਲਿਆ ਹੈ, ਜਿਸ `ਤੇ ਹੁਣ ਇਹ ਦੋਸ਼ ਲੱਗ ਰਿਹਾ ਹੈ ਕਿ ਉਸ ਨੇ ਸਪੇਨ ਦੀ ਇੱਕ ਜੋੜੀ ਨੂੰ ਝੂਠ ਬੋਲ ਇੱਕ ਭਾਰਤੀ ਬੱਚੀ ਗੋਦ ਦੇ ਦਿੱਤੀ। ਉਸ ਦੇ ਝੂਠ ਕਾਰਨ ਬਾਅਦ `ਚ ਉਸ ਜੋੜੀ ਨੇ ਉਸ ਬੱਚੀ ਨੂੰ ਸਪੇਨ `ਚ ਛੱਡ ਦਿੱਤਾ।


ਦਰਅਸਲ, ਭੋਪਾਲ ਸਥਿਤ ਏਜੰਸੀ ‘ਉੜਾਨ` (ਉਡਾਣ) ਦੇ ਪ੍ਰੰਬਧਕਾਂ ਨੇ ਉਸ ਸਪੇਨਿਸ਼ ਜੋੜੀ ਨੂੰ ਐਂਵੇਂ ਝੂਠ ਆਖ ਦਿੱਤਾ ਸੀ ਕਿ ਉਹ ਕੁੜੀ 7 ਸਾਲਾਂ ਦੀ ਹੈ ਤੇ ਉਸ ਦਾ ਸਰੀਰਕ ਜੁੱਸਾ ਹੀ ਕੁਦਰਤੀ ਤੌਰ `ਤੇ ਤਕੜਾ ਹੈ। ਪਰ ਉਨ੍ਹਾਂ ਜਦੋਂ ਲੜਕੀ ਦੀਆਂ ਹੱਡੀਆਂ ਦਾ ਟੈਸਟ ਕਰਵਾਇਆ, ਤਦ ਪਤਾ ਲੱਗਾ ਕਿ ਉਹ ਤਾਂ 13 ਵਰ੍ਹਿਆਂ ਦੀ ਹੈ।


ਹੁਣ ਇਹ ਕੁੜੀ ਸਪੇਨ ਦੇ ਜ਼ਰਾਗੋਜ਼ਾ ਸ਼ਹਿਰ `ਚ ਸਥਿਤ ਇੱਕ ਸਰਕਾਰੀ ਘਰ ਵਿੱਚ ਰਹਿ ਰਹੀ ਹੈ।


ਦੋਸ਼ ਹੈ ਕਿ ‘ਉੜਾਨ` ਦੇ ਪ੍ਰਬੰਧਕਾਂ ਨੂੰ ਕਈ ਵਾਰ ‘ਕਾਰਨ ਦੱਸੋ ਨੋਟਿਸ` ਜਾਰੀ ਕੀਤੇ ਜਾ ਚੁੱਕੇ ਹਨ ਪਰ ਉਹ ਪੇਸ਼ ਨਹੀਂ ਹੋਏ। ਜਾਂਚ ਅਰੰਭ ਹੋ ਚੁੱਕੀ ਹੈ ਤੇ ਇਸ ਏਜੰਸੀ ਦੀ ਇੰਚਾਰਜ ਅਪੂਰਵਾ ਸ਼ਰਮਾ ਨੂੰ ਆਉਂਦੀ 6 ਸਤੰਬਰ ਨੂੰ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਸਪੇਨ `ਚ ਭਾਰਤੀ ਰਾਜਦੂਤ ਡੀ.ਬੀ. ਵੈਂਕਟੇਸ਼ ਵਰਮਾ ਨੂੰ ਵੀ ਹਦਾਇਤ ਜਾਰੀ ਕੀਤੀ ਹੈ ਕਿ ਉਹ ਉਸ ਪੀੜਤ ਭਾਰਤੀ ਕੁੜੀ ਨਾਲ ਤੁਰੰਤ ਸੰਪਰਕ ਕਾਇਮ ਕਰ ਕੇ ਉਸ ਨੂੰ ਭਾਰਤ ਵਾਪਸ ਭੇਜਣ ਦੇ ਇੰਤਜ਼ਾਮ ਕਰਨ।


ਸ੍ਰੀਮਤੀ ਮੇਨਕਾ ਗਾਂਧੀ ਨੇ ਕਿਹਾ ਕਿ ਹੁਣ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਆਖ਼ਰ ਇਹ ਗ਼ਲਤੀ ਕਿਸ ਤੋਂ, ਕਿੱਥੇ ਅਤੇ ਕਦੋਂ ਹੋਈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:13 yrs old Indian girl is facing harassment in Spain