ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਦਾ 135ਵਾਂ ਸਥਾਪਨਾ ਦਿਵਸ ਅੱਜ, ਦੇਸ਼ ਭਰ ’ਚ ਫ਼ਲੈਗ–ਮਾਰਚ ਹੋਣਗੇ

ਸੋਨੀਆ ਗਾਂਧੀ ਨੇ ਦਿੱਲੀ 'ਚ ਲਹਿਰਾਇਆ ਕਾਂਗਰਸ ਪਾਰਟੀ ਦਾ ਝੰਡਾ

ਕਾਂਗਰਸ ਦੇ 135ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਵੱਲੋਂ ਅੱਜ ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ’ਚ ‘ਸੰਵਿਧਾਨ ਬਚਾਓ, ਭਾਰਤ ਬਚਾਓ’ ਦੇ ਸੁਨੇਹੇ ਨਾਲ ਫ਼ਲੈਗ–ਮਾਰਚ ਕੱਢੇ ਜਾਣਗੇ। ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਨੇ ਆਪਣੇ ਸਥਾਪਨਾ ਦਿਵਸ ਮੌਕੇ ਵੱਖੋ–ਵੱਖਰੇ ਸਮਾਰੋਹ ਰੱਖੇ ਹਨ।

 

 

ਕਾਂਗਰਸ ਦੈ ਮੌਜੂਦਾ ਤੇ ਸਾਬਕਾ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਅੱਜ ਦਿੱਲੀ ’ਚ ਸਵੇਰੇ 9:35 ਵਜੇ ਆਪਣੀ ਪਾਰਟੀ ਦਾ ਝੰਡਾ ਝੁਲਾਇਆ। 

 

 

ਸ੍ਰੀ ਰਾਹੁਲ ਗਾਂਧੀ ਆਸਾਮ ’ਚ ਅਤੇ ਪਾਰਟੀ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਉੱਤਰ ਪ੍ਰਦੇਸ਼ ਦੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨਗੇ।

 

 

ਸੋਨੀਆ ਗਾਂਧੀ ਸਨਿੱਚਰਵਾਰ ਸਵੇਰੇ ਪਾਰਟੀ ਹੈੱਡਕੁਆਰਟਰਜ਼ ਵਿਖੇ ਝੰਡਾ ਲਹਿਰਾਉਣਗੇ ਤੇ ਰਾਹੁਲ ਗਾਂਧੀ ਗੁਹਾਟੀ ’ਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ।


 

ਉੱਧਰ ਉੱਤਰ ਪ੍ਰਦੇਸ਼ ਦੇ ਇੰਚਾਰਜ ਤੇ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਲਖਨਊ ’ਚ ਕਾਂਗਰਸ ਦੇ ਸਥਾਪਨਾ ਦਿਵਸ ਸਮਾਰੋਹ ’ਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਉਹ ਸੂਬਾ ਕਾਂਗਰਸ ਦੇ ਆਗੂਆਂ ਨਾਲ ਵੀ ਮੀਟਿੰਗ ਕਰਨਗੇ।

 

 

ਕਾਂਗਰਸ ਦੇ ਜੱਥੇਬੰਦਕ ਜਨਰਲ ਸਕੱਤਰ ਕੇ.ਸੀ. ਵੇਣੂੰਗੋਪਾਲ ਵੱਲੋਂ ਜਾਰੀ ਬਿਆਨ ਮੁਤਾਬਕ ਸਨਿੱਚਰਵਾਰ ਨੂੰ ਪਾਰਟੀ ਵੱਲੋਂ ਦੇਸ਼ ਭਰ ’ਚ ‘ਸੰਵਿਧਾਨ ਬਚਾਓ, ਭਾਰਤ ਬਚਾਓ’ ਦੇ ਸੁਨੇਹੇ ਨਾਲ ਫ਼ਲੈਗ ਮਾਰਚ ਕੱਢਿਆ ਜਾਵੇਗਾ ਤੇ ਵੱਖੋ–ਵੱਖਰੇ ਸਥਾਨਾਂ ’ਤੇ ਪਾਰਟੀ ਦੇ ਆਗੂ ਸਬੰਧਤ ਰਾਜਾਂ ਦੀਆਂ ਭਾਸ਼ਾਵਾਂ ਵਿੱਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨਗੇ।

 

 

ਨਾਗਰਿਕਤਾ ਸੋਧ ਬਿਲ, ਐੱਨਆਰਸੀ ਤੇ ਰਾਸ਼ਟਰੀ ਆਬਾਦੀ ਰਜਿਸਟਰ (NPR) ਦੇ ਮੁੱਦਿਆਂ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਉੱਤੇ ਸਿਆਸੀ ਨਿਸ਼ਾਨਾ ਵਿੰਨ੍ਹਦਿਆਂ ਸ੍ਰੀ ਵੇਣੂਗੋਪਾਲ ਨੇ ਕਿਹਾ ਕਿ ਜਦੋਂ ਵੀ ਭਾਰਤ ਦੇ ਸੰਵਿਧਾਨ ਨੂੰ ਚੁਣੌਤੀ ਦਿੱਤੀ ਜਾਵੇਗੀ ਤੇ ਦੇਸ਼ ਨੂੰ ਪ੍ਰਗਤੀ ਦੇ ਰਾਹ ਤੋਂ ਲਾਹੁਣ ਦਾ ਜਤਨ ਹੋਵੇਗਾ, ਉਦੋਂ ਹਰ ਵੇਲੇ ਕਾਂਗਰਸ ਪੁਰਜ਼ੋਰ ਤਰੀਕੇ ਨਾਲ ਆਵਾਜ਼ ਬੁਲੰਦ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:134th Foundation Day of Congress today Flag March in whole Country