ਭੋਜਪੁਰ ਦੇ ਬਹੁ-ਚਰਚਿਤ ਜ਼ਹਿਰੀਲੀ ਸ਼ਰਾਬ ਕਾਂਡ `ਚ ਅਦਾਲਤ ਨੇ ਦੋਸ਼ੀਆਂ ਲਈ ਸਜ਼ਾ ਐਲਾਨ ਦਿੱਤੀ ਹੈ। ਅਪਰ ਜਿ਼ਲ੍ਹਾ ਤੇ ਸੈਸ਼ਨਜ਼ ਜੱਜ ਨੇ ਸਾਰੇ 15 ਮੁਲਜ਼ਮਾਂ ਨੂੰ ਦੋਸ਼ੀ ਪਾਇਆ। ਇਸ ਤੋਂ ਬਾਅਦ ਅਦਾਲਤ ਨੇ 14 ਦੋਸ਼ੀਆਂ ਨੂੰ ਉਮਰ ਕੈਦ ਤੇ ਇੱਕ ਨੂੰ ਦੋ ਵਰ੍ਹੇ ਕੈਦ ਦੀ ਸਜ਼ਾ ਸੁਣਾਈ ਹੈ।
14 ਜਣਿਆਂ ਨੂੰ ਗ਼ੈਰ-ਇਰਾਦਤਨ ਕਤਲ, ਐੱਸਸੀਐੱਸਟੀ ਐਕਟ ਤੇ ਉਤਪਾਦ ਕਾਨੂੰਨ ਅਧੀਨ ਦੋਸ਼ੀ ਪਾਇਆ ਗਿਆ ਸੀ, ਉੱਥੇ ਇੱਕ ਨੂੰ ਉਤਪਾਦ ਕਾਨੂੰਨ ਤੇ ਐੱਸਐੱਸਟੀ ਅਧੀਨ ਦੋਸ਼ੀ ਪਾਇਆ ਗਿਆ ਸੀ। ਮੰਗਲਵਾਰ ਨੂੰ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਦੋਸ਼ੀ ਸਿੱਧ ਹੋਣ ਤੋਂ ਬਾਅਦ ਹੀ ਸਾਰੇ ਦੋਸ਼ੀਆਂ ਨੂੰ ਹਿਰਾਸਤ `ਚ ਲੈ ਲਿਆ ਗਿਆ ਸੀ। ਇੱਥੇ ਇਹ ਵਰਨਣਯੋਗ ਹੈ ਕਿ 7 ਦਸੰਬਰ, 2012 ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ ਸ਼ਹਿਰ `ਚ 21 ਵਿਅਕਤੀਆਂ ਦੀ ਮੌਤ ਹੋ ਗਈ ਸੀ। ਸ਼ਹਿਰ `ਚ ਤਿੰਨ ਦਿਨਾਂ ਤੱਕ ਮੌਤ ਦਾ ਸਿਲਸਿਲਾ ਚੱਲਦਾ ਰਿਹਾ ਸੀ।
7 ਦਸੰਬਰ, 2012 ਦੀ ਰਾਤ ਨੂੰ ਚੇਤੇ ਕਰ ਕੇ ਅੱਜ ਵੀ ਲੋਕ ਕੰਬ ਉੱਠਦੇ ਹਨ। ਉਹ ਰਾਤਅਨਾਈਠ ਮਹਾਂ-ਦਲਿਤ ਬਸਤੀ ਸਮੇਤ ਸ਼ਹਿਰ ਦੇ ਹੋਰ ਇਲਾਕਿਆਂ ਲਈ ਜਿਵੇਂ ਪਰਲੋ ਦੀ ਰਾਤ ਸੀ। ਉਸ ਰਾਤ ਢਾਈ ਦਰਜਨ ਤੋਂ ਵੱਧ ਲੋਕਾਂ ਨੇ ਸ਼ਰਾਬ ਪੀਤੀ ਸੀ। ਉਸ ਤੋਂ ਬਾਅਦ ਲੋਕਾਂ ਦੇ ਮਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ।
ਤਿੰਨ ਦਿਨਾਂ ਤੱਕ ਮੌਤਾਂ ਹੁੰਦੀਆਂ ਰਹੀਆਂ ਸਨ। ਇਸ ਦੌਰਾਨ ਇੱਕ-ਇੱਕ ਕਰ ਕੇ 21 ਜਣੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਸਨ। ਇਨ੍ਹਾਂ ਵਿੱਚੋਂ ਜਿ਼ਆਦਾਤਰ ਗਿਣਤੀ ਅਨਾਈਠ ਮਹਾਂ-ਦਲਿਤ ਬਸਤੀ ਦੇ ਲੋਕਾਂ ਦੀ ਸੀ। ਉੱਥੇ ਜਿਵੇਂ ਵੀ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਸੀ, ਲੋਕਾਂ ਦਾ ਰੋਹ ਵੀ ਵਧਦਾ ਜਾ ਰਿਹਾ ਸੀ। ਵੇਖਦਿਆਂ ਹੀ ਵੇਖਦਿਆਂ ਭੋਜਪੁਰ ਸਮੇਤ ਸਮੁੱਚੇ ਸੂਬੇ ਵਿੱਚ ਤਹਿਲਕਾ ਮੱਚ ਗਿਆ ਸੀ। ਇੱਕ-ਇੱਕ ਕਰ ਕੇ 21 ਵਿਅਕਤੀਆਂ ਦੀ ਮੌਤ ਨਾਲ ਜਿ਼ਲ੍ਹਾ ਪ੍ਰਸ਼ਾਸਨ ਤੇ ਸਰਕਾਰ ਵੀ ਹਿੱਲ ਕੇ ਰਹਿ ਗਈ ਸੀ।