ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ: SC ਪੁੱਜੇ ਡਿਸਕੁਆਲੀਫਾਇਡ ਕਰਾਰ ਦਿੱਤੇ ਕਾਂਗਰਸ-JDS ਦੇ 14 ਬਾਗ਼ੀ ਵਿਧਾਇਕ

ਕਰਨਾਟਕ ਵਿੱਚ ਡਿਸਕੁਆਲੀਫਾਇਡ ਕਰਾਰ ਦਿੱਤੇ ਕਾਂਗਰਸ-JDS ਦੇ 14 ਬਾਗ਼ੀ ਵਿਧਾਇਕਾਂ ਨੇ ਵੀਰਵਾਰ ਨੂੰ ਤੱਤਕਾਲੀਨ ਸਪੀਕਰ ਆਰ ਰਮੇਸ਼ ਕੁਮਾਰ ਦੇ ਫ਼ੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਦੇ ਦਰਵਾਜ਼ੇ ਉੱਤੇ ਦਸਤਕ ਦਿੱਤੀ।  

 

 

 

ਦੱਸਣਯੋਗ ਹੈ ਕਿ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ ਆਰ. ਰਮੇਸ਼ ਕੁਮਾਰ ਨੇ ਵਿਧਾਨ ਸਭਾ  ਕਾਰਜਕਾਲ ਖ਼ਤਮ ਹੋਣ ਤੱਕ 4 ਅਸੰਤੁਸ਼ਟ ਵਿਧਾਇਕਾਂ ਨੂੰ ਤੁਰੰਤ ਅਯੋਗ ਕਰਾਰ ਦਿੱਤਾ ਸੀ। 

 

ਇਸ ਵਿੱਚ ਕਾਂਗਰਸ ਦੇ 11 ਅਤੇ ਜੇਡੀਐਸ ਦੇ ਤਿੰਨ ਵਿਧਾਇਕ ਸ਼ਾਮਲ ਹਨ। ਮੁੱਖ ਮੰਤਰੀ  ਕੁਮਾਰਸਵਾਮੀ ਦੀ ਸਰਕਾਰ ਡਿੱਗਣ ਤੋਂ ਬਾਅਦ ਬੀਜੇਪੀ ਨੇਤਾ ਬੀ ਐੱਸ ਯੇਦਿਯੁਰੱਪਾ ਨੇ ਸਰਕਾਰ ਬਣਾਈ ਅਤੇ ਮੁੱਖ ਮੰਤਰੀ ਬਣੇ।
 

 

ਇਸ ਤੋਂ ਪਹਿਲਾਂ ਕਰਨਾਟਕ ਵਿਧਾਨ ਸਭਾ ਸਪੀਕਰ ਕੇ ਆਰ ਰਮੇਸ਼ ਨੇ ਐੱਚਡੀ ਕੁਮਾਰਸਵਾਮੀ ਸਰਕਾਰ ਡਿੱਗਣ ਦੇ ਦੋ ਦਿਨ ਬਾਅਦ ਕਾਰਵਾਈ ਕਰਦੇ ਹੋਏ ਵੀਰਵਾਰ ਨੂੰ ਤਿੰਨ ਵਿਧਾਇਕਾਂ ਨੂੰ ਡਿਸਕੁਆਲੀਫਾਇਡ (ਅਯੋਗ) ਐਲਾਨ ਦਿੱਤਾ ਸੀ।
 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:14 rebel mla of congress jds reached supreme court