ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਤਿੰਨ ਨੌਜਵਾਨਾਂ ਵੱਲੋਂ 14 ਸਾਲਾ ਇੱਕ ਨਾਬਾਲਗ਼ ਲੜਕੀ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਵਿੱਚ ਇਕ 16 ਸਾਲਾ ਦਾ ਨਾਬਾਲਗ਼ ਲੜਕਾ ਵੀ ਸ਼ਾਮਲ ਹੈ, ਜੋ ਉਸ ਨੂੰ ਗੱਲਾਂ ਵਿੱਚ ਲਾ ਕੇ ਪਿੰਡ ਦੇ ਹੀ ਨਜ਼ਦੀਕ ਇਕ ਸਕੂਲ ਦੀ ਇਮਾਰਤ ਵਿੱਚ ਲੈ ਕੇ ਗਿਆ।
ਜੀਂਦ ਥਾਣੇ ਦੀ ਇਕ ਮਹਿਲਾ ਪੁਲਿਸ ਅਧਿਕਾਰੀ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਨਾਬਾਲਗ਼ ਲੜਕਾ ਪੀੜਤ ਨਾਬਾਲਗ਼ ਲੜਕੀ ਦਾ ਜਾਣਕਾਰ ਸੀ ਅਤੇ ਉਹ ਹੀ ਉਸ ਨੂੰ ਉਸ ਦੇ ਘਰ ਤੋਂ ਸਕੂਲ ਦੀ ਬਿਲਡਿੰਗ ਵਿੱਚ ਲੈ ਗਿਆ ਸੀ। ਜਿਥੇ ਉਸ ਦੋ ਦੋਵੇਂ ਸਾਥੀ ਪਹਿਲਾਂ ਹੀ ਮੌਜੂਦ ਸਨ। ਸਕੂਲ ਲਿਜਾਣ ਤੋਂ ਬਾਅਦ ਦੋਸ਼ੀ ਨੇ ਪਹਿਲਾਂ ਲੜਕੀ ਨੂੰ ਕੁਝ ਸਮੇਂ ਲਈ ਬੰਧਕ ਬਣਾ ਕੇ ਰੱਖਿਆ ਅਤੇ ਫਿਰ ਤਿੰਨਾਂ ਨੇ ਵਾਰੀ ਵਾਰੀ ਉਸ ਦੇ ਨਾਲ ਬਲਾਤਕਾਰ ਕੀਤਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਮੂਹਿਕ ਜਬਰ ਜਨਾਹ ਤੋਂ ਬਾਅਦ ਦੋਸ਼ੀ ਨੇ ਲੜਕੀ ਨੂੰ ਇਸ ਘਟਨਾ ਬਾਰੇ ਕਿਸੇ ਨੂੰ ਕੁਝ ਵੀ ਦੱਸਣ ਉੱਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਸੀ।
ਹਾਲਾਂਕਿ, ਲੜਕੀ ਨੇ ਘਰ ਪਹੁੰਚ ਕੇ ਹੱਡਬੀਤੀ ਬਾਰੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਦੋਸ਼ੀਆਂ ਵਿਰੁਧ ਪਾਕਸੋ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਸਮੂਹਿਕ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਹੈ। ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।