ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਆਂਢੀ ਨੌਜਵਾਨ ਨੇ ਘਰੇ ਸੱਦ ਕੇ ਨਾਬਾਲਿਗ ਨਾਲ ਕੀਤਾ ਬਲਾਤਕਾਰ

ਗੁਆਂਢੀ ਨੌਜਵਾਨ ਨੇ ਇਕ 14 ਸਾਲਾ ਨਾਬਾਲਿਗ ਲੜਕੀ ਨੂੰ ਘਰੇ ਸੱਦ ਕੇ ਦੋਸਤ ਨੂੰ ਪਹਿਰੇ ਤੇ ਤਾਇਨਾਤ ਕਰਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਨਾਬਾਲਿਗ ਨੇ ਘਰ ਪਰਤ ਕੇ ਆਪਣੇ ਪਰਿਵਾਰ ਨੂੰ ਆਪਣੀ ਹੱਡਬੀਤੀ ਸੁਣਾਈ। ਪੀੜਤ ਦੇ ਪਿਤਾ ਦੀ ਸ਼ਿਕਾਇਤ ਮਗਰੋਂ ਪੁਲਿਸ ਨੇ ਦੋਸ਼ੀ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਲੜਕੀ ਨੂੰ ਮੈਡੀਕਲ ਲਈ ਹਸਪਤਾਲ ਭੇਜ ਦਿੱਤਾ।

 

ਘਟਨਾ ਲੰਘੇ ਐਤਵਾਰ ਦੀ ਦੱਸੀ ਜਾ ਰਹੀ ਹੈ। ਫ਼ੈਜ਼ਲ ਨਾਂ ਦਾ 20 ਸਾਲਾ ਗੁਆਂਢੀ ਨੌਜਵਾਨ ਦੁਪਹਿਰ ਦੇ 3 ਵਜੇ ਇਕ 14 ਸਾਲਾ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਆਪਣੇ ਘਰੇ ਲੈ ਗਿਆ। ਨੌਜਵਾਨ ਦੇ ਘਰ ਉਸ ਸਮੇਂ ਕੋਈ ਵੀ ਨਹੀਂ ਸੀ। ਨੌਜਵਾਨ ਨੇ ਘਰ ਚ ਲੈ ਜਾ ਕੇ ਨਾਬਾਲਿਗ ਦੇ ਨਾਲ ਜ਼ਬਰਦਸਤੀ ਕੀਤੀ ਤੇ ਇਸ ਦੌਰਾਨ ਦੋਸ਼ੀ ਨੇ ਆਪਣੇ ਦੋਸਤ ਨੂੰ ਘਰ ਦੇ ਬਾਹਰ ਪਹਿਰੇ ਤੇ ਲਗਾ ਦਿੱਤਾ।

 

ਇਸ ਦੌਰਾਨ ਕਿਸੇ ਤਰ੍ਹਾਂ ਲੜਕੀ ਆਪਣੇ ਘਰੇ ਪੁੱਜੀ ਤੇ ਪਰਿਵਾਰ ਨੂੰ ਹੱਡਬੀਤੀ ਸੁਣਾਈ। ਪੀੜਤ ਦੇ ਪਿਤਾ ਦੀ ਸ਼ਿਕਾਇਤ ਮਗਰੋਂ ਪੁਲਿਸ ਨੇ ਦੋਸ਼ੀ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਲੜਕੀ ਨੂੰ ਮੈਡੀਕਲ ਲਈ ਹਸਪਤਾਲ ਭੇਜ ਦਿੱਤਾ। ਪੁਲਿਸ ਮੁਤਾਬਕ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:14-Year old girl raped by neighbour in Ghaziabad