ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ 370 ਹਟਾਉਣ ਬਾਅਦ ਜੰਮੂ ਕਸ਼ਮੀਰ ’ਚ 144 ਬੱਚੇ ਗ੍ਰਿਫਤਾਰ ਕੀਤੇ

ਧਾਰਾ 370 ਹਟਾਉਣ ਬਾਅਦ ਜੰਮੂ ਕਸ਼ਮੀਰ ’ਚ 144 ਬੱਚੇ ਗ੍ਰਿਫਤਾਰ ਕੀਤੇ

ਜੰਮੂ ਕਸ਼ਮੀਰ ਵਿਚ 5 ਅਗਸਤ ਤੋਂ ਬਾਅਦ 9 ਤੋਂ ਲੈ ਕੇ 18 ਸਾਲ ਤੱਕ ਦੇ 144 ਬੱਚਿਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਜੰਮੂ ਕਸ਼ਮੀਰ ਹਾਈਕੋਰਟ ਦੀ ਕਿਸ਼ੋਰ ਨਿਆਂ ਕਮੇਟੀ ਭਾਵ ਜੁਵੇਨਾਈਲ ਜਸਟਿਸ ਕਮੇਟੀ (ਜੇਜੇਸੀ) ਨੇ ਸੁਪਰੀਮ ਕੋਰਟ ਵਿਚ ਪੇਸ਼ ਆਪਣੀ ਰਿਪੋਰਟ ਵਿਚ ਕਿਹਾ ਕਿ 5 ਅਗਸਤ ਤੋਂ ਬਾਅਦ 144 ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ, ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨਜਾਇਜ਼ ਤਰੀਕੇ ਨਾਲ ਚੁੱਕਿਆ ਸੀ।

 

ਇਸ ਰਿਪੋਰਟ ਵਿਚ ਕਿਹਾ ਗਿਆ ਕਿ 142 ਨਾਬਾਲਗਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਹਾਈਕੋਰਟ ਦੀ ਜੇਜੇਸੀ ਦੀ ਇਹ ਰਿਪੋਰਟ ਸੂਬਾ ਪੁਲਿਸ ਅਤੇ ਏਕੀਕ੍ਰਿਤ ਬਾਲ ਸੁਰੱਖਿਆ ਸੇਵਾਵਾਂ ਨਾਲ ਪ੍ਰਾਪਤ ਪੈਨਲ ਦੇ ਅੰਕੜਿਆਂ ਉਤੇ ਆਧਾਰਿਤ ਹੈ।

 

ਜੱਜ ਐਨਵੀ ਰਮਨਾ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਅਧਿਕਾਰ ਕਾਰਜਕਰਤਾਵਾਂ ਵੱਲੋਂ ਦਾਇਰ ਇਕ ਪਟੀਸ਼ਨ ਉਤੇ ਸੁਣਵਾਈ ਕਰ ਰਹੀ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ 5 ਅਗਸਤ ਨੂੰ ਵਿਸ਼ੇਸ਼ ਰਾਜ ਦਾ ਦਰਜਾ ਹਟਾਏ ਜਾਣ ਬਾਅਦ ਕਸ਼ਮੀਰ ਵਿਚ ਰੋਕਥਾਮ ਰੋਕੂ ਕਾਨੂੰਨ ਦੇ ਤਹਿਤ ਨਾਬਾਲਗਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

 

ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਕੇਂਦਰ ਸਰਕਾਰ ਨੇ ਜੰਮੁ ਕਸ਼ਮੀਰ ਵਿਚੋਂ ਆਰਟੀਕਲ 370 ਹਟਾਕੇ ਸੂਬੇ ਨੂੰ ਕਸ਼ਮੀਰ ਅਤੇ ਲਦਾਖ ਵਜੋਂ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ਵਿਚ ਸੁਪਰੀਮ ਕੋਰਟ ਨੇ ਹਾਈਕੋਰਟ ਦੇ ਪੈਨਲ ਤੋਂ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਨ ਨੂੰ ਕਿਹਾ ਸੀ। ਇਹ ਵੀ ਵਰਨਣਯੋਗ ਹੈ ਕਿ ਆਪਣੀ ਪਟੀਸ਼ਨ ਵਿਚ ਕਿਹਾ ਸੀ ਕਿ 5 ਅਗਸਤ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਹਟਾਏ ਜਾਣ ਬਾਅਦ ਜੰਮੂ ਕਸ਼ਮੀਰ ਵਿਚ ਕਈ ਨਾਬਾਲਗਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਹਿਰਾਸਤ ਵਿਚ ਲਿਆ ਗਿਆ।

 

ਜੰਮੂ ਕਸ਼ਮੀਰ ਹਾਈਕੋਰਟ ਦੀ ਨਾਬਾਲਗ ਨਿਆਂ ਕਮੇਟੀ (ਜੇਜੇਸੀ) ਦੀ ਰਿਪੋਰਟ ਦੀ ਸਮੀਖਿਆ ਕਰਨ ਉਤੇ ਹਿੰਦੁਸਤਾਨ ਟਾਈਮਜ਼ ਨੇ ਦੇਖਿਆ ਕਿ ਜ਼ਿਆਦਾਤਰ 9 ਅਤੇ 11 ਸਾਲ ਦੇ ਬੱਚਿਆਂ ਨੂੰ ਮਾਮੂਲੀ ਸੱਟ ਪਹੁੰਚਾਉਣ ਅਤੇ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਕਰਨ ਲਈ ਹਿਰਾਸਤ ਵਿਚ ਲਿਆ ਗਿਆ ਸੀ। ਪੈਨਲ ਨੇ ਪੁਲਿਸ ਦੇ ਜਵਾਬ ਦਾ ਹਵਾਲਾ ਦਿੰਦੇ ਹੋਏ ਆਪਣੀ ਰਿਪੋਰਟ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਕੰਮਾਂ ਵਿਚ ਸ਼ਾਮਲ ਹੋਣ ਦੇ ਨਤੀਜਿਆਂ ਨੂੰ ਸਮਝੇ ਬਿਨਾ ਬੱਚੇ ਗਲਤ ਪ੍ਰਚਾਰ ਵਿਚ ਸ਼ਾਮਲ ਹੋ ਜਾਂਦੇ ਹਨ ਅਤੇ ਇਨ੍ਹਾਂ ਬੱਚਿਆਂ ਦੀ ਵਰਤੋਂ ਨਿਹਿਤ ਸਵਾਰਥੀਆਂ ਵੱਲੋਂ ਕੀਤੀ ਜਾਂਦੀ ਹੈ।

 

ਰਿਪੋਰਟ ਮੁਤਾਬਕ ਪੁਲਿਸ ਨੇ ਇਸ ਮਾਮਲੇ ਉਤੇ ਕਿਹਾ ਕਿ ਜੁਵੇਨਾਈਲ ਜਸਟਿਸ ਐਕਟ ਦੇ ਨਿਯਮਾਂ ਤਹਿਤ ਹੀ ਹਿਰਾਸਤ ਵਿਚ ਲਿਆ ਗਿਆ ਹੈ। ਰਿਪੋਰਟ ਵਿਚ ਸੂਬਾ ਪੁਲਿਸ ਦਾ ਵੀ ਹਵਾਲਾ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਨਜਾਇਜ਼ ਹਿਰਾਸਤ ਦੇ ਦੋਸ਼ ਵਧਾ ਚੜ੍ਹਾਕੇ ਪੇਸ਼ ਕੀਤੇ ਗਏ। ਜੇਕਰ ਅਜਿਹਾ ਹੁੰਦਾ ਹੈ ਕਿ ਜਦੋਂ ਨਾਬਾਲਗ ਪੱਥਰਬਾਜ਼ੀ ਵਿਚ ਸ਼ਾਮਲ ਹੁੰਦੇ ਹਨ, ਤਾਂ ਉਨ੍ਹਾਂ ਨੂੰ ਮੌਕੇ ਉਤੇ ਫੜ੍ਹਕੇ ਘਰ ਭੇਜ ਦਿੱਤਾ ਜਾਂਦਾ ਹੈ। ਅਜਿਹੀਆਂ ਕਈ ਘਟਨਾਵਾਂ ਵਧਾ ਚੜ੍ਹਕੇ ਪੇਸ਼ ਕੀਤੀਆਂ ਜਾਂਦੀਆਂ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਬੱਚੇ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿਚ ਨਹੀਂ ਲਿਆ ਗਿਆ।

 

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸੂਬੇ ਦੀ ਪੁਲਿਸ ਵੱਲੋਂ ਉਪਲੱਬਧ ਕਰਾਏ ਗਏ ਡਾਟੇ ਮੁਤਾਬਕ 5 ਅਗਸਤ ਤੋਂ 23 ਸਤੰਬਰ ਵਿਚ 9 ਤੋਂ 18 ਸਾਲ ਦੇ ਵਿਚ 144 ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਵਿਚੋਂ 13 ਤੋਂ 18 ਸਾਲ ਦੇ ਵਿਚ 9 ਬੱਚਿਆਂ ਨੂੰ ਅਸ਼ਾਂਤੀ ਫੈਲਾਉਣ ਦੇ ਡਰ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ, ਉਕੇ ਬਾਕੀ ਨੂੰ ਸ਼ਾਂਤੀ ਭੰਗ ਕਰਨ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ।  ਹੁਣ ਤੱਕ ਸਿਰਫ ਦੋ ਹੀ ਬੱਚੇ ਨਿਆਂਇਕ ਹਿਰਾਸਤ ਵਿਚ ਹਨ, ਜਿਨ੍ਹਾਂ ਨੂੰ ਜੁਵੇਨਾਈਲ ਹੋਮ ਵਿਚ ਰੱਖਿਆ ਗਿਆ ਹੈ। ਬਾਅਦ ਵਿਚ ਬਾਕੀ ਸਭ ਨੂੰ ਰਿਆਹ ਕਰ ਦਿੱਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:144 children held in Jammu and Kashmir after Article 370 move High Court Juvenile Justice Committee report says