ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਨੀਟ੍ਰੈਪ 'ਚ ਫਸਾ ਕੇ ਉਗਰਾਹੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਸਣੇ 15 ਲੋਕ ਗ੍ਰਿਫ਼ਤਾਰ,2 ਔਰਤਾਂ ਵੀ ਸ਼ਾਮਲ

                                                   
ਕਾਰ ਚਾਲਕਾਂ ਤੋਂ ਲਿਫਟ ਲੈਣ ਤੋਂ ਬਾਅਦ ਉਨ੍ਹਾਂ ਨੂੰ ਹਨੀ ਟ੍ਰੈਪ ਵਿੱਚ ਫਸਾ ਕੇ ਮੋਟੀ ਉਗਰਾਹੀ ਕਰਨ ਦੇ ਦੋਸ਼ ਵਿੱਚ ਨੋਇਡਾ ਪੁਲਿਸ ਨੇ ਇੱਕ ਚੌਕੀ ਇੰਚਾਰਜ ਅਤੇ ਤਿੰਨ ਸਿਪਾਹੀਆਂ ਸਣੇ 15 ਲੋਕਾਂ ਨੂੰ ਸੋਮਵਾਰ ਦੀ ਰਾਤ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਐਸ ਐਸ ਪੀ ਦੇ ਹੁਕਮ ਉੱਤੇ ਹੋਈ ਹੈ। ਗ੍ਰਿਫ਼ਤਾਰ ਲੋਕਾਂ ਵਿੱਚ ਬਲੈਕਮੇਲ ਕਰਨ ਵਾਲੀ ਦੋ ਮਹਿਲਾਵਾਂ ਵੀ ਸ਼ਾਮਲ ਹਨ।


ਐਸਐਸਪੀ ਵੈਭਵ ਕ੍ਰਿਸ਼ਨ ਨੇ ਦੱਸਿਆ ਕਿ ਬੀਤੀ ਰਾਤ ਫਰੀਦਾਬਾਦ ਵਾਸੀ ਵਿਨੈ ਪ੍ਰਤਾਪ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਹ ਆਪਣੀ ਕਾਰ ਤੋਂ ਮਹਾਮਾਇਆ ਫਲਾਈਓਵਰ ਕੋਲੋਂ ਲੰਘ ਰਹੇ ਸੀ ਤਾਂ ਇੱਕ ਨੌਜਵਾਨ ਲੜਕੀ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਨੌਜਵਾਨ ਲੜਕੀ ਨੇ ਵਿਨੈ ਨੂੰ ਦੱਸਿਆ ਕਿ ਕੁਝ ਬਦਮਾਸ਼ਾਂ ਨੇ ਉਸ ਦਾ ਪਰਸ ਅਤੇ ਸਾਮਾਨ ਲੁੱਟ ਲਿਆ ਅਤੇ ਉਹ ਉਸ ਨੂੰ ਪੁਲਿਸ ਚੌਕੀ ਤੱਕ ਛੱਡ ਦੇਵੇ।


ਖ਼ਬਰ ਏਜੰਸੀ ਭਾਸ਼ਾ ਅਨੁਸਾਰ, ਐਸ.ਐਸ.ਪੀ ਨੇ ਦੱਸਿਆ ਕਿ ਵਿਨੈ ਨੇ ਔਰਤ ਨੂੰ ਕਾਰ 'ਚ ਲਿਫਟ ਦਿੱਤੀ ਹੈ ਅਤੇ ਪੁਲਿਸ ਸਟੇਸ਼ਨ ਲੈ ਗਿਆ। ਪੁਲਿਸ ਚੌਕੀ ਕੋਲ ਪਹੁੰਚਦੇ ਹੀ ਔਰਤ ਨੇ ਚੀਕਣਾ ਸ਼ੁਰੂ ਕਰ ਦਿੱਤਾ ਕਿ ਚਾਰ ਚਾਲਕ ਨੇ ਉਸ ਨਾਲ ਬਲਾਤਕਾਰ ਕੀਤਾ ਹੈ। ਰੌਲਾ ਸੁਣ ਕੇ ਉਥੇ ਪਹੁੰਚੇ ਪੁਲਿਸ ਵਾਲੇ ਵਿਨੈ ਨੂੰ ਕਾਰ ਸਮੇਤ ਸੈਕਟਰ -44 ਪੁਲਿਸ ਚੌਕੀ ਲੈ ਗਏ। 

 

ਉਨ੍ਹਾਂ ਦੱਸਿਆ ਕਿ ਉਥੇ ਕੁਝ ਹੋਰ ਲੋਕ ਵੀ ਪਹੁੰਚੇ ਅਤੇ ਕਾਰ ਚਾਲਕ ਵਿਰੁਧ ਬਲਾਤਕਾਰ ਦਾ ਮਾਮਲਾ ਦਰਜ ਕਰਨ ਲਈ ਪੁਲਿਸ ਉੱਤੇ ਦਬਾਅ ਬਣਾਉਣ ਲੱਗੇ।

 

ਇਸ ਵਿਚਕਾਰ ਪੁਲਿਸ ਵਾਲਿਆਂ ਨੇ ਵਿਨੈ ਨੂੰ ਕਿਹਾ ਕਿ ਮੁਕੱਦਮਾ ਦਰਜ ਕੀਤਾ ਜਾਵੇਗਾ। ਬੁਰੀ ਤਰ੍ਹਾਂ ਘਬਰਾਏ ਵਿਨੈ ਤੋਂ ਪੁਲਿਸ ਮੁਲਾਜ਼ਮਾਂ ਅਤੇ ਹਨੀ ਟ੍ਰੈਪ ਵਿੱਚ ਫਸਾਉਣ ਵਾਲੀ ਔਰਤ ਨੇ 50 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਕੀਤਾ।

 

ਐਸਐਸਪੀ ਨੇ ਦੱਸਿਆ ਕਿ ਇਸ ਗੱਲ ਦੀ ਸੂਚਨਾ ਪੀੜਤ ਨੇ ਕਿਸੇ ਰਾਹੀਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਮੌਕੇ ਉੱਤੇ ਥਾਣਾ ਇੰਚਾਰਜ ਸੈਕਟਰ -39 ਰਾਜੇਸ਼ ਸ਼ਰਮਾ ਨੂੰ ਭੇਜਿਆ ਗਿਆ ਉਦੋਂ ਕਾਰ ਚਾਲਕ ਤੋਂ ਚੌਕੀ ਇੰਚਾਰਜ ਅਤੇ ਚੌਕੀ ਉੱਤੇ ਤੈਨਾਤ ਪੁਲਿਸ ਮੁਲਾਜ਼ਮ ਅਤੇ ਹੋਰ ਲੋਕ 50 ਹਜ਼ਾਰ ਰੁਪਏ ਵਸੂਲ ਰਹੇ ਸਨ।

 

ਐਸਐਸਪੀ ਨੇ ਦਸਿਆ ਕਿ ਕਿਹਾ ਕਿ ਮਾਮਲੇ ਵਿੱਚ ਫਰੌਤੀ ਵਸੂਲਣ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਮੁੱਕਦਮਾ ਦਰਜ ਕੀਤਾ ਹੈ। ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮਹਿਲਾ ਅਤੇ ਹੋਰ ਲੋਕਾਂ ਨੇ ਪੁਲਿਸ ਵਾਲਿਆਂ ਨਾਲ ਮਿਲ ਕੇ ਹੁਣ ਤੱਕ ਲੋਕਾਂ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਕੇ ਭਾਰੀ ਰਕਮ ਵਸੂਲੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:15 arrested including policemen for extortion by threatening to implicate commuters in rape cases by into Honey Trap