ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਂਧਰਾ ਪ੍ਰਦੇਸ਼ ਸੜਕ ਹਾਦਸੇ ’ਚ 15 ਬਰਾਤੀਆਂ ਦੀ ਮੌਤ, 5 ਫੱਟੜ

ਆਂਧਰਾ ਪ੍ਰਦੇਸ਼ ਸੜਕ ਹਾਦਸੇ ’ਚ 15 ਬਰਾਤੀਆਂ ਦੀ ਮੌਤ, 5 ਫੱਟੜ

ਆਂਧਰਾ ਪ੍ਰਦੇਸ਼ ਦੇ ਕਰਨੂਲ ਜ਼ਿਲ੍ਹੇ ਵਿੱਚ ਹੈਦਰਾਬਾਦ–ਬੈਂਗਲੁਰੂ ਕੌਮੀ ਰਾਜਮਾਰਗ ਨੰਬਰ 44 ਉੱਤੇ ਵੇਲਦੁਰਥੀ ਵਿਖੇ ਦੋ ਵਾਹਨਾਂ ਦੀ ਟੱਕਰ ਵਿੱਚ 15 ਬਰਾਤੀ ਮਾਰੇ ਗਏ ਹਨ ਤੇ ਪੰਜ ਹੋਰ ਜ਼ਖ਼ਮੀ ਹੋ ਗਏ ਹਨ। ਸਾਰੇ ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

 

 

ਬਰਾਤੀਆਂ ਨਾਲ ਭਰਿਆ ਵਾਹਨ ਇੱਕ ਪ੍ਰਾਈਵੇਟ ਬੱਸ ਨਾਲ ਟਕਰਾਉਣ ਤੋਂ ਬਾਅਦ ਇਹ ਭਾਣਾ ਵਰਤਿਆ। ਇਹ ਸਾਰੇ ਬਰਾਤੀ ਤੇਲੰਗਾਨਾ ਦੇ ਜੋਗੂਲਾਮਾ ਗਦਵਾਲ ਜ਼ਿਲ੍ਹੇ ’ਚ ਪੈਂਦੇ ਪਿੰਡ ਰਾਮਾਵਰਮ ਦੇ ਨਿਵਾਸੀ ਸਨ। ਉਹ ਸਾਰੇ ਕਰਨੂਲ ਜ਼ਿਲ੍ਹੇ ਤੋਂ ਪਰਤ ਰਹੇ ਸਨ। ਉਹ ਸਾਰੇ ਤੂਫ਼ਾਨ ਮਾੱਡਲ (ਇੱਕ MUV ਵਾਹਨ) ਵਿੱਚ ਸਵਾਰ ਸਨ।

 

 

ਚਸ਼ਮਦੀਦ ਗਵਾਹਾਂ ਮੁਤਾਬਕ ਦਰਅਸਲ MUV ਨੇ ਪਹਿਲਾਂ ਵੇਲਦੁਰਥੀ ਦੇ ਚੌਰਾਹੇ ਉੱਤੇ ਇੱਕ ਮੋਟਰਸਾਇਕਲ ਸਵਾਰ ਨੂੰ ਬਚਾਉਣਾ ਚਾਹਿਆ ਤੇ ਇਸੇ ਦੌਰਾਨ ਵਾਹਨ ਡਰਾਇਵਰ ਤੋਂ ਬੇਕਾਬੂ ਹੋ ਗਿਆ। ਉਸ ਵਾਹਨ ਵਿੱਚ 20 ਵਿਅਕਤੀ ਸਵਾਰ ਸਨ। ਇਹ ਖ਼ਬਰ ਲਿਖੇ ਜਾਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਸੀ ਕਿ ਕਿਤੇ ਉਹ ਸਾਰੇ ਇੱਕੋ ਪਰਿਵਾਰ ਨਾਲ ਤਾਂ ਸਬੰਧਤ ਨਹੀਂ ਸਨ।

 

 

13 ਬਰਾਤੀਆਂ ਦੀ ਮੌਤ ਤਾਂ ਮੌਕੇ ਉੱਤੇ ਹੀ ਹੋ ਗਈ ਸੀ; ਜਦ ਕਿ ਦੋ ਹੋਰਨਾਂ ਨੇ ਵਾਹਨ ਵਿੱਚੋਂ ਕੱਢੇ ਜਾਣ ਸਮੇਂ ਦਮ ਤੋੜਿਆ। ਪੰਜ ਜ਼ਖ਼ਮੀ ਕਰਨੂਲ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:15 Baratis killed in Andhra Pradesh road mishap