ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸਮਾਨੀ ਬਿਜਲੀ ਡਿੱਗਣ ਕਾਰਨ 15 ਮੌਤਾਂ, 40 ਬਕਰੀਆਂ ਵੀ ਹਲਾਕ

ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਅਤੇ ਸੈਂਟਰਲ ਯੂਪੀ ਚ ਸੋਮਵਾਰ ਨੂੰ ਤੇਜ਼ ਹਨੇਰੀ ਅਤੇ ਬਿਜਲੀ ਡਿੱਗਣ ਕਾਰਨ ਕਾਫੀ ਨੁਕਸਾਨ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਅਸਮਾਨੀ ਬਿਜਲੀ ਡਿੱਗਣ ਕਾਰਨ ਸੂਬੇ ਚ 15 ਲੋਕਾਂ ਦੀ ਮੌਤ ਹੋ ਗਈ ਜਦਕਿ ਮੌਸਮ ਦੀ ਮਾਰ ਮਵੇਸ਼ੀਆਂ ਨੂੰ ਵੀ ਝੱਲਣੀ ਪਈ।

 

ਸਿਰਫ ਜਾਲੌਨ ਚ ਹੀ ਤੇਜ਼ ਹਨੇਰੀ ਕਾਰਨ ਜ਼ਖ਼ਮੀ ਹੋਈਆਂ 40 ਬਕਰੀਆਂ ਮਾਰੀਆਂ ਗਈਆਂ। ਇਸ ਤੋਂ ਇਲਾਵਾ ਲਲਿਤਪੁਰ ਚ ਦੋ ਲੋਕ ਝੁਲਸ ਗਏ। ਸਭ ਤੋਂ ਜ਼ਿਆਦਾ ਆਫ਼ਤ ਹਰਦੋਈ ਚ ਰਹੀ। ਇੱਥੇ ਵੱਖੋ ਵੱਖ ਖੇਤਰਾਂ ਚ ਚਾਰ ਲੋਕ ਅਸਮਾਨੀ ਬਿਜਲੀ ਦਾ ਸ਼ਿਕਾਰ ਬਣੇ ਤੇ ਮੌਤ ਤੇ ਮੁੰਹ ਚ ਸਮਾ ਗਏ।

 

ਜਾਲੌਨ ਦੇ ਐਟ ਕਸਬੇ ਚ ਬਜ਼ੁਰਗ ਤਾਂ ਕੋਂਚ ਚ ਨੌਜਵਾਨ ਦੀ ਮੌਤ ਹੋ ਗੲ. ਜਦਕਿ ਮਹੋਬਾ ਦੇ ਅਜਨਰ ਚ ਖੇਤ ਚ ਗਏ ਕਿਸਾਨ ਦੀ ਜਾਨ ਚਲੀ ਗਈ। ਇਸੇ ਤਰ੍ਹਾਂ ਓਰੱਈਆ ਚ ਨੌਜਵਾਨ ਸਮੇਤ ਦੋ ਲੋਕ ਅਸਮਾਨੀ ਬਿਜਲੀ ਡਿੱਗਣ ਕਾਰਨ ਮਾਰੇ ਗਏ। ਇਸੇ ਤਰ੍ਹਾਂ ਕਈ ਹੋਰ ਇਲਾਕਿਆਂ ਚ ਕਈ ਅਕਾਲੀ ਮੌਤਾਂ ਹੋ ਗਈਆਂ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:15 died due to Lightning strikes in UP