ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿਵਾਰੇ ਬੰਨ੍ਹ 'ਚ ਆਈ ਤਰੇੜ ਕਾਰਨ ਮਰਨ ਵਾਲਿਆਂ ਦੀ ਗਿਣਤੀ 15 ਹੋਈ

ਮਹਾਰਾਸ਼ਟਰ ਦੇ ਤਿਵਾਰੇ ਬੰਨ੍ਹ ਵਿੱਚ ਆਈ ਤਰੇੜ ਕਾਰਨ ਅਜੇ ਤੱਕ 15 ਲੋਕਾਂ ਦੀ ਮੌਤ ਹੋਈ ਹੈ।  ਪੁਲਿਸ ਨੇ ਦੱਸਿਆ ਕਿ ਵੀਰਵਾਰ ਨੂੰ ਚਾਰ ਹੋਰ ਲਾਸ਼ਾਂ ਕੱਢੀਆਂ ਗਈਆਂ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਅਤੇ ਰਾਸ਼ਟਰੀ ਆਫਤ ਪ੍ਰਬੰਧਨ ਫ਼ੋਰਸ (ਐਨ.ਡੀ.ਆਰ.ਐੱਫ.) ਦੀਆਂ ਟੀਮਾਂ  ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।  ਹਾਦਸੇ ਵਿੱਚ ਹੋਰ ਲੋਕਾਂ ਦੀ ਮੌਤ ਹੋਣ ਦੀ ਸੰਭਾਵਨਾ ਹੈ।

 

ਰਤਨਾਗਿਰੀ ਜ਼ਿਲ੍ਹੇ ਦੇ ਚਿਪਲੁਨ ਤਾਲੁਕਾ ਸਥਿਤ ਤਿਵਾਰੇ ਬੰਨ੍ਹ ਵਿੱਚ ਭਾਰੀ ਮੀਂਹ ਕਾਰਨ ਤਰੇੜ ਆ ਗਈ। ਹਾਦਸੇ ਵਿੱਚ ਕੁੱਲ 23 ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ।  ਬੁੱਧਵਾਰ ਤੱਕ 11 ਲਾਸ਼ਾਂ ਕੱਢੀਆਂ ਗਈਆਂ ਸਨ।

 

ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਚਾਰ ਹੋਰ ਲਾਸ਼ਾਂ ਮਿਲੀਆਂ ਹਨ। ਲਾਸ਼ਾਂ ਜਾਂ ਤਾਂ ਪਾਣੀ ਵਿੱਚੋਂ ਮਿਲੀਆਂ ਜਾਂ ਫਿਰ ਨੇੜਲੀਆਂ ਝਾੜੀਆਂ ਵਿੱਚ ਫਸੀਆਂ ਹੋਈਆਂ ਹਨ।

 

ਕੁਝ ਲਾਸ਼ਾਂ ਦਾ ਪਛਾਣ

ਚੰਦਰਭਾਗਾ ਚਵਾਨ (75), ਆਤਮਾ ਰਾਮ ਚਵਾਨ (75) ਅਤੇ ਆਪਣੇ ਪਰਿਵਾਰ ਪਾਂਡੂਰੰਗ (55), ਸ਼ਾਰਦਾ (44), ਦਸ਼ਰਥ (20), ਸੰਦੇਸ਼ ਧਾਡਵੇ (18), ਨੰਦਰਾਮ (55), ਵੈਸ਼ਣਵੀ (20 ), ਅਨੁਸੂਈਆ (70), ਰਵਿੰਦਰ (45), ਰਾਕੇਸ਼ ਘਨੇਕਰ (30), ਸੁਨੀਲ ਪਵਾਰ (33) ਅਤੇ ਰਿਤੁਜਾ ਚਵਾਨ (26) ਵਜੋਂ ਹੋਈ ਹੈ।

 

ਅਧਿਕਾਰੀਆਂ ਅਨੁਸਾਰ ਰਿਤੁਜਾ ਦੀ ਲਾਸ਼ ਤਿਵਾਰੇ ਪਿੰਡ ਤੋਂ ਕਰੀਬ 30 ਕਿਲੋਮੀਟਰ ਦੂਰ ਵਸ਼ਿਠੀ ਨਦੀ ਕੋਲ ਮਿਲਿਆ ਹੈ। ਉਸ ਦੀ ਪਛਾਣ ਕਾਨ ਦੀ ਬਾਲੀਆਂ ਦੀ ਮਦਦ ਨਾਲ ਹੋਈ ਹੈ।

ਰਤਨਾਗਿਰੀ ਤੋਂ ਇਲਾਵਾ ਵਧੀਕ ਪੁਲਿਸ ਸੁਪਰਡੈਂਟ ਵਿਸ਼ਾਲ ਗਾਇਕਵਾੜ ਨੇ ਕਿਹਾ ਕਿ ਲਾਸ਼ਾਂ ਦਾ ਪੋਸਟਮਾਰਟਮ ਚਿਪਲੁਨ ਦੇ ਕਾਮਤੇ ਹਸਪਤਾਲ ਵਿੱਚ ਹੋਇਆ। ਲਾਸ਼ਾਂ ਪਰਿਵਾਰ ਦੇ ਮੈਂਬਰਾਂ ਨੂੰ ਸੌਂਪੀਆਂ ਦਿੱਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਖੋਜ ਮੁਹਿੰਮ ਅਜੇ ਵੀ ਚੱਲ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:15 died till now in tiware dam accident