ਅਗਲੀ ਕਹਾਣੀ

15 ਲੱਖ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਬਾਰੇ ਕੀਤਾ ਜਾਵੇਗਾ ਜਾਗਰੂਕ

ਚੋਣ ਪ੍ਰਕਿਰਿਆ ਬਾਰੇ ਕੀਤਾ ਜਾਵੇਗਾ ਜਾਗਰੂਕ

ਚੰਡੀਗੜ੍ਹ, 6 ਅਗਸਤ : 

ਆਉਣ ਵਾਲੀਆਂ ਚੋਣਾਂ `ਚ ਬਿਨਾਂ ਕਿਸੇ ਡਰ, ਲਾਲਚ ਅਤੇ ਨਿਰਪੱਖਤਾ ਨਾਲ ਵੋਟਿੰਗ ਕਰਾਉਣ ਵਾਸਤੇ ਸੂਬੇ ਦੇ 15 ਲੱਖ ਵਿਦਿਆਰਥੀਆਂ ਨੂੰ ਵੋਟਰ ਜਾਗਰੂਕਤਾ ਕਲੱਬ ਵੱਲੋਂ ਜਾਗਰੂਕ ਕੀਤਾ ਜਾਵੇਗਾ। ਵੋਟਰ ਜਾਗਰੂਕਤਾ ਕਲੱਬ ਬਾਰੇ ਸਟੇਟ ਲੈਵਲ ਮਾਸਟਰ ਟਰੇਨਰਜ਼ ਦੀ ਮੀਟਿੰਗ ਹੋਈ। ਮੀਟਿੰਗ ਨੂੰ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ ਕਰੁਨਾ ਰਾਜੂ ਨੇ ਸੰਬੋਧਨ ਕੀਤਾ।

 

ਮੀਟਿੰਗ `ਚ ਕਿਹਾ ਕਿ ਸਰਕਾਰੀ ਤੇ ਨਿੱਜੀ ਸਕੂਲਾਂ, ਕਾਲਜਾਂ, ਨਰਸਿੰਗ ਕਾਲਜਾਂ, ਆਈਟੀਆਈਜ਼ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਹੋਵੇਗਾ ਕਿ ਨੈਤਿਕ ਵੋਟਿੰਗ ਨਾਲ ਕਿਵੇਂ ਦੇਸ਼ ਤਰੱਕੀ ਕਰ ਸਕਦਾ ਹੈ। ਵਿਦਿਅਕ ਸੰਸਥਾਵਾਂ `ਚ ਸਵੇਰ ਦੀ ਸਭਾ `ਚ ਵੋਟ ਦੇ ਅਧਿਕਾਰ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇਗਾ। ਜੋ ਵਿਦਿਆਰਥੀ ਵੋਟਰ ਨਹੀਂ ਉਹ ਆਪਣੇ ਘਰ ਦੇ ਹੋਰ ਵੋਟਰਾਂ ਨੂੰ ਜਾਗਰੂਕ ਕਰ ਸਕਦੇ ਹਨ। ਲੋਕਾਂ ਦੇ ਜਾਗਰੂਕ ਹੋਣ ਨਾਲ ਜਿਨ੍ਹਾਂ ਮੁੱਦਿਆਂ ਨੂੰ ਮੌਜੂਦਾ ਸਮੇਂ `ਚ ਮਹੱਤਵ ਨਹੀਂ ਦਿੱਤਾ ਜਾ ਰਿਹਾ, ਚੋਣ ਲੜਨ ਵਾਲੇ ਉਨ੍ਹਾਂ ਮੁੱਦਿਆਂ ਨੂੰ ਮਹੱਤਵ ਦੇਣਗੇ।

 

ਡਾ. ਰਾਜੂ ਨੇ ਕਿਹਾ ਕਿ ਲੋਕਾਂ ਦੇ ਜਾਗਰੂਕ ਹੋਣ ਨਾਲ ਲੋਕਤੰਤਰ `ਚ ਹਾਂ ਪੱਖੀ ਤਬਦੀਲ਼ੀਆਂ ਆਉਣਗੀਆਂ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਦੀ ਅਹਿਮੀਅਤ ਅਤੇ ਇਸ ਦੀ ਵਰਤੋਂ ਨਾਲ ਹੋਣ ਵਾਲੇ ਲਾਭ ਅਤੇ ਵਰਤੋਂ ਨਾ ਕਰਨ ਕਾਰਨ ਦੇਸ਼ ਨੂੰ ਹੋਣ ਵਾਲੇ ਨੁਕਸਾਨ ਤੋਂ ਜਾਣੂੰ ਕਰਵਾਇਆ ਜਾਣਾ ਚਾਹੀਦਾ ਹੈ। ਇਸ ਸਮੇਂ ਰਾਜ `ਚ 1992 ਵੋਟਰ ਜਾਗਰੂਕਤਾ ਕਲੱਬ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਕਲੱਬਾਂ ਦੀ ਗਿਣਤੀ ਵਧਾ ਕੇ 5000 ਕਰਨ ਦਾ ਟੀਚਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:15 lakh Students be sensitized about the electoral process