ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਨਾਲ ਟੱਕਰ ਲਈ ਭਾਰਤ ਦੇ 15 ਸੂਬੇ ਲੌਕਡਾਊਨ, 429 ਪਾਜ਼ਿਟਿਵ

ਕੋਰੋਨਾ ਵਾਇਰਸ ਨਾਲ ਟੱਕਰ ਲਈ ਭਾਰਤ ਦੇ 15 ਸੂਬੇ ਲੌਕਡਾਊਨ, 391 ਪਾਜ਼ਿਟਿਵ

ਕੋਰੋਨਾ ਵਾਇਰਸ ਦੀ ਲਾਗ ਤੋਂ ਗ੍ਰਸਤ ਹੋ ਕੇ ਐਤਵਾਰ ਨੂੰ ਬਿਹਾਰ ’ਚ ਪਹਿਲੀ ਮੌਤ ਸਣੇ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ। ਇੰਝ ਇਸ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੁਣ 7 ਹੋ ਗਈ ਹੈ ਤੇ ਕੋਰੋਨਾ ਵਾਇਰਸ ਦੀ ਲਾਗ ਤੋਂ ਇਸ ਵੇਲੇ 429 ਵਿਅਕਤੀ ਪੀੜਤ ਹਨ।

 

 

ਅਜਿਹੇ ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਅਹਿਮ ਚੁੱਕਦਿਆਂ ਸਾਰੀਆਂ ਯਾਤਰਆਂ ਰੇਲ–ਗੱਡੀਆਂ, ਅੰਤਰ–ਰਾਜੀ ਬੱਸ ਸੇਵਾਵਾਂ ਤੇ ਮੈਟਰੋ ਨੂੰ 31 ਮਾਰਚ ਤੱਕ ਲਈ ਮੁਲਤਵੀ ਕਰ ਦਿੱਤਾ ਹੈ। ਦੇਸ਼ ਦੇ 15 ਸੂਬਿਆਂ ਤੇ ਹੋਰਨਾਂ ਸੂਬਿਆਂ ਦੇ ਕਈ ਜ਼ਿਲ੍ਹਿਆਂ ’ਚ ਲੌਕਡਾਊਨ ਕਰ ਦਿੱਤਾ ਗਿਆ ਹੈ।

 

 

ਕੇਂਦਰ ਤੇ ਰਾਜ ਸਰਕਾਰਾਂ ਨੇ ਉਨ੍ਹਾਂ 75 ਜ਼ਿਲ੍ਹਿਆਂ ਵਿੱਚ ਮੁਕੰਮਲ ‘ਬੰਦ’ ਦਾ ਫ਼ੈਸਲਾ ਲਿਆ ਹੈ; ਜਿੱਥੇ ਕੋਰੋਨਾ ਵਾਇਰਸ ਦੀ ਲਾਗ ਫੈਲਣ ਦੇ ਮਾਮਲੇ ਸਾਹਮਣੇ ਆਏ ਸਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ’ਚ ਕੇਵਲ ਜ਼ਰੂਰੀ ਵਸਤਾਂ ਤੇ ਸੇਵਾਵਾਂ ਜਾਰੀ ਰੱਖਣ ਦੀ ਇਜਾਜ਼ਤ ਹੋਵੇਗੀ।

 

 

ਕੋਰੋਨਾ ਵਾਇਰਸ ਦੀ ਛੂਤ ਫੈਲਣ ਤੋਂ ਰੋਕਣ ਲਈ ਸਖ਼ਤ ਕਦਮ ਸਿਹਤ ਮੰਤਰਾਲੇ ਵੱਲੋਂ ਕੁੱਲ ਪੀੜਤਾਂ ਦੀ ਗਿਣਤੀ 360 ਹੋਣ ਤੋਂ ਬਾਅਦ ਚੁੱਕੇ ਗਏ।

 

 

ਇਨ੍ਹਾਂ ਵਿੱਚੋਂ ਸਭ ਤੋਂ ਵੱਧ 63 ਮਾਮਲੇ ਮਹਾਰਾਸ਼ਟਰ ਦੇ ਹਨ। ਆਉਂਦੀ 31 ਮਾਰਚ ਤੱਕ ਪੰਜਾਬ ਪੂਰੀ ਤਰ੍ਹਾਂ ਲੌਕਡਾਊਨ ਰੱਖਣ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਐਤਵਾਰ ਨੂੰ ਹੀ ਕਰ ਦਿੱਤਾ ਸੀ।

 

 

ਇੰਝ ਹੀ ਮੱਧ ਪ੍ਰਦੇਸ਼ ਸਰਕਾਰ ਨੇ ਭੋਪਾਲ ਤੇ ਜਬਲਪੁਰ ਸਮੇਤ 9 ਜ਼ਿਲ੍ਹਿਆਂ ਨੂੰ ਲੌਕਡਾਊਨ ਕਰ ਦਿੱਤਾ ਹੈ। ਹਰਿਆਣਾ ਦੇ 7 ਜ਼ਿਲ੍ਹੇ, ਮਹਾਰਾਸ਼ਟਰ ਦੇ 9 ਜ਼ਿਲ੍ਹੇ, ਕਰਨਾਟਕ ਦੇ 5, ਕੇਰਲ ਦੇ 10, ਗੁਜਰਾਤ ਦੇ 6,ਤਾਮਿਲ ਨਾਡੂ ਦੇ 3, ਉੱਤਰ ਪ੍ਰਦੇਸ਼ ਦੇ 15 ਜ਼ਿਲ੍ਹਿਆਂ ’ਚ ਲੌਕਡਾਊਨ ਕਰ ਦਿੱਤਾ ਗਿਆ ਹੈ।

 

 

ਪੰਜਾਬ, ਬਿਹਾਰ, ਦਿੱਲੀ, ਨਾਗਾਲੈਂਡ, ਰਾਜਸਥਾਨ, ਆਂਧਰਾ ਪ੍ਰਦੇਸ਼, ਤੇਲੰਗਾਨਾ, ਗੋਆ, ਝਾਰਖੰਡ, ਛੱਤੀਸਗੜ੍ਹ, ਓੜੀਸ਼ਾ, ਉਤਰਾਖੰਡ ਵਿੱਚ ਆਉਂਦੀ 31 ਮਾਰਚ ਤੱਕ ਪੂਰੀ ਤਰ੍ਹਾਂ ਲੌਕਡਾਊਨ ਕਰ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:15 States of India Lockdown due to Corona Virus 391 Positive