ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਸਲਮਾਨਾਂ ਕੋਲ ਜਾਣ ਲਈ 150 ਦੇਸ਼, ਹਿੰਦੂਆਂ ਕੋਲ ਸਿਰਫ ਭਾਰਤ: ਵਿਜੇ ਰੁਪਾਨੀ

ਨਾਗਰਿਕਤਾ ਸੋਧ ਐਕਟ ਦਾ ਪੱਖ ਪੂਰਦਿਆਂ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਮੁਸਲਮਾਨ ਦੁਨੀਆ ਦੇ 150 ਇਸਲਾਮਿਕ ਦੇਸ਼ਾਂ ਚੋਂ ਕਿਸੇ ਦੀ ਵੀ ਚੋਣ ਕਰ ਸਕਦੇ ਹਨ ਪਰ ਹਿੰਦੂਆਂ ਲਈ ਭਾਰਤ ਇਕਲੌਤਾ ਦੇਸ਼ ਹੈ।

 

ਨਿਊਜ਼ ਨੇਸ਼ਨ ਵੈਬਸਾਈਟ ਦੀ ਖਬਰ ਮੁਤਾਬਕ ਸੀਏਏ ਦੇ ਸਮਰਥਨ ਚ ਸਾਬਰਮਤੀ ਆਸ਼ਰਮ ਦੇ ਬਾਹਰ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਨਵੇਂ ਕਾਨੂੰਨ ਦਾ ਵਿਰੋਧ ਕਰਨ ਲਈ ਕਾਂਗਰਸ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਇਸ ਵਿਸ਼ੇ ‘ਤੇ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਇੱਛਾਵਾਂ ਦਾ ਸਤਿਕਾਰ ਨਹੀਂ ਕਰ ਰਹੀ।

 

ਰੁਪਾਨੀ ਨੇ ਕਿਹਾ, 'ਪਾਕਿਸਤਾਨ ਵਿਚ ਵੰਡ ਵੇਲੇ (1947 ਵਿਚ) 22 ਪ੍ਰਤੀਸ਼ਤ ਹਿੰਦੂ ਸਨ। ਹੁਣ ਤੰਗ-ਪ੍ਰੇਸ਼ਾਨ, ਬਲਾਤਕਾਰ ਅਤੇ ਤਸ਼ੱਦਦ ਕੀਤੇ ਜਾਣ ਕਾਰਨ ਉਨ੍ਹਾਂ ਦੀ ਆਬਾਦੀ ਸਿਰਫ 3 ਪ੍ਰਤੀਸ਼ਤ ਰਹਿ ਗਈ ਹੈ। ਇਸ ਲਈ ਹਿੰਦੂ ਵਾਪਸ ਭਾਰਤ ਆਉਣਾ ਚਾਹੁੰਦੇ ਹਨ। ਅਸੀਂ ਉਹੀ ਕੰਮ ਕਰ ਰਹੇ ਹਾਂ ਜੋ ਕਾਂਗਰਸ ਨੂੰ ਇਨ੍ਹਾਂ ਦੁਖੀ ਹਿੰਦੂਆਂ ਦੀ ਸਹਾਇਤਾ ਲਈ ਕਰਨੀ ਚਾਹੀਦੀ ਸੀ। ਹੁਣ ਅਸੀਂ ਇਹ ਕੰਮ ਕਰ ਰਹੇ ਹਾਂ ਤਾਂ ਤੁਸੀਂ ਇਸ ਦਾ ਵਿਰੋਧ ਕਰ ਰਹੇ ਹੋ।'

 

ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਚ ਹਿੰਦੂ ਆਬਾਦੀ ਸਿਰਫ 2 ਪ੍ਰਤੀਸ਼ਤ ਰਹਿ ਗਈ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਸਿਟੀਜ਼ਨਸ਼ਿਪ ਸੋਧ ਕਾਨੂੰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਦੇ ਹੋਏ ਗੁਜਰਾਤ ਦੇ ਭਾਜਪਾ ਨੇਤਾਵਾਂ ਅਤੇ ਸਰਕਾਰੀ ਮੰਤਰੀਆਂ ਨੇ ਮੰਗਲਵਾਰ ਨੂੰ ਰਾਜ ਦੇ ਸਾਰੇ 33 ਜ਼ਿਲ੍ਹਿਆਂ ਵਿੱਚ ਰੈਲੀਆਂ ਵਿੱਚ ਸ਼ਮੂਲੀਅਤ ਕੀਤੀ।

 

ਇਹ ਰੈਲੀਆਂ ਅਤੇ ਮੁਜ਼ਾਹਰੇ ਨਾਗਰਿਕ ਕਮੇਟੀਆਂ ਆਰਐਸਐਸ ਦੀ ਸਹਾਇਤਾ ਨਾਲ ਕਰ ਰਹੇ ਹਨ। ਸੂਰਤ ਵਿੱਚ, ਗੁਜਰਾਤ ਦੇ ਜੰਗਲਾਤ ਮੰਤਰੀ ਗਣਪਤ ਵਸਾਵਾ ਅਤੇ ਇਲਾਕਾ ਨਿਵਾਸੀਆਂ ਨੇ ਡੀਐਮ ਦਫਤਰ ਨੇੜੇ ਹੋਏ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਅਤੇ ਸੋਧੇ ਹੋਏ ਨਾਗਰਿਕਤਾ ਕਾਨੂੰਨ ਦਾ ਸਮਰਥਨ ਕੀਤਾ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:150 countries to go to Muslims but Hindus have only India: Vijay Rupani