ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SC 'ਚ ਧਾਰਾ 35–ਏ 'ਤੇ ਸੁਣਵਾਈ ਤੋਂ ਪਹਿਲਾਂ ਕਸ਼ਮੀਰ 'ਚ 150 ਫੜੇ

SC 'ਚ ਧਾਰਾ 35–ਏ 'ਤੇ ਸੁਣਵਾਈ ਤੋਂ ਪਹਿਲਾਂ ਕਸ਼ਮੀਰ 'ਚ 150 ਫੜੇ

ਸੁਪਰੀਮ ਕੋਰਟ (SC) ਵਿੱਚ ਸੰਵਿਧਾਨ ਦੀ ਧਾਰਾ 35–ਏ ਉੱਤੇ ਸੁਣਵਾਈ ਤੋਂ ਪਹਿਲਾਂ ਸਰਕਾਰ ਨੇ ਵੱਖਵਾਦੀਆਂ ਵਿਰੁੱਧ ਅੱਜ ਵਿਆਪਕ ਕਾਰਵਾਈ ਕੀਤੀ ਤੇ 150 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ, ਜਿਸ ਕਾਰਨ ਸਨਿੱਚਰਵਾਰ ਨੂੰ ਕਸ਼ਮੀਰ ਵਾਦੀ ਵਿੱਚ ਤਣਾਅ ਫੈਲ ਗਿਆ। ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਮੁੱਖ ਤੌਰ ਉੱਤੇ ਜਮਾਤ–ਏ–ਇਸਲਾਮੀ ਜੰਮੂ ਐਂਡ ਕਸ਼ਮੀਰ ਦੇ ਮੁਖੀ ਅਬਦੁਲ ਹਮੀਦ ਫ਼ੈਯਾਜ਼ ਸਮੇਤ ਇਸ ਦੇ ਮੈਂਬਰ ਸ਼ਾਮਲ ਹਨ।

 

 

ਭਾਵੇਂ ਪੁਲਿਸ ਨੇ ਇਸ ਨੂੰ ਨਿਯਮਤ ਪ੍ਰਕਿਰਿਆ ਕਰਾਰ ਦਿੰਦਿਆਂ ਕਿਹਾ ਕਿ ਕੁਝ ਆਗੂਆਂ ਤੇ ਸੰਭਾਵੀ ਪੱਥਰਬਾਜ਼ਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉੱਧਰ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਮਾਤ–ਏ–ਇਸਲਾਮੀ ਉੱਤੇ ਇਹ ਪਹਿਲੀ ਵੱਡੀ ਕਾਰਵਾਈ ਹੈ।

 

 

ਇੱਥੇ ਵਰਨਣਯੋਗ ਹੈ ਕਿ ਸੁਪਰੀਮ ਕੋਰਟ ਵਿੱਚ ਧਾਰਾ 35–ਏ ਬਾਰੇ ਸੁਣਵਾਈ ਸੋਮਵਾਰ ਨੂੰ ਹੋਣ ਦੀ ਸੰਭਾਵਨਾ ਹੈ, ਜਿਸ ਤਹਿਤ ਜੰਮੂ–ਕਸ਼ਮੀਰ ਦੇ ਨਿਵਾਸੀਆਂ ਨੂੰ ਵਿਸ਼ੇਸ਼ ਅਧਿਕਾਰ ਮਿਲੇ ਹੋਏ ਹਨ।

 

 

ਇਸ ਤੋਂ ਪਹਿਲਾਂ ਕਾਨੂੰਨ ਤੇ ਵਿਵਸਥਾ ਨੂੰ ਕਾਇਮ ਰੱਖਣ ਲਈ ਨੀਮ ਫ਼ੌਜੀ ਬਲਾਂ ਦੀਆਂ 100 ਵਾਧੂ ਕੰਪਨੀਆਂ ਕਸ਼ਮੀਰ ਵਾਦੀ ਵਿੱਚ ਭੇਜੀਆਂ ਗਈਆਂ ਹਨ, ਜਿਨ੍ਹਾਂ ਵਿੱਚ 10,000 ਜਵਾਨ ਸ਼ਾਮਲ ਹਨ। ਜੰਗੀ ਹਵਾਈ ਜਹਾਜ਼ਾਂ ਦੇ ਉੱਡਣ ਦੀਆਂ ਆਵਾਜ਼ਾਂ ਸ਼ੁੱਕਰਵਾਰ ਦੇਰ ਰਾਤ ਡੇਢ ਵਜੇ ਤੱਕ ਸੁਣਾਈ ਦਿੰਦੀਆਂ ਰਹੀਆਂ। ਦਰਅਸਲ, ਹਵਾਈ ਜਹਾਜ਼ਾਂ ਰਾਹੀਂ ਸੁਰੱਖਿਆ ਬਲਾਂ ਦੀ ਆਮਦ ਜਾਰੀ ਸੀ। ਕਸ਼ਮੀਰ ਵਾਦੀ ਵਿੱਚ ਪੁਲਵਾਮਾ ਵਿਖੇ ਬੀਤੀ 14 ਫ਼ਰਵਰੀ ਨੂੰ 45 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਤਣਾਅ ਪੱਸਰਿਆ ਹੋਇਆ ਹੈ। ਇਹ ਤਣਾਅ ਇਕੱਲੇ ਕਸ਼ਮੀਰ ਵਿੱਚ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਵਿੱਚ ਹੀ ਪਾਇਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:150 held in Kashmir before hearing on Article 35A in SC