ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਜ਼ਾ ਤੋੜ ਕੇ ਪਲਾਜ਼ਮਾ ਦਾਨ ਕਰ ਰਹੇ ਹਨ ਤਬਲੀਗੀ ਜ਼ਮਾਤੀ

ਕੋਰੋਨਾ ਵਾਇਰਸ ਦੀ ਵੱਧ ਰਹੇ ਲਾਗ ਵਿਚਕਾਰ ਤਬਲੀਗੀ ਜ਼ਮਾਤ ਦੇ ਲੋਕਾਂ ਨੂੰ ਲੈ ਕੇ ਕਈ ਖ਼ਬਰਾਂ ਸਾਹਮਣੇ ਆਈਆਂ ਹਨ। ਕੁਆਰੰਟੀਨ ਸੈਂਟਰ ਤੋਂ ਲੈ ਕੇ ਹਸਪਤਾਲਾਂ 'ਚ ਤਬਲੀਗੀ ਜ਼ਮਾਤ ਦੇ ਲੋਕਾਂ 'ਤੇ ਕੋਰੋਨਾ ਦੇ ਇਲਾਜ 'ਚ ਸਹਿਯੋਗ ਨਾ ਕਰਨ ਦਾ ਦੋਸ਼ ਲੱਗਿਆ। ਇਸ ਦੇ ਨਾਲ ਹੀ ਉਨ੍ਹਾਂ 'ਤੇ ਦੇਸ਼ 'ਚ ਕੋਰੋਨਾ ਦੇ ਮਾਮਲੇ ਵਧਾਉਣ ਦਾ ਵੀ ਦੋਸ਼ ਲਗਾਇਆ ਗਿਆ। ਇਸ ਵਿਚਕਾਰ ਤਬਲੀਗੀ ਭਾਈਚਾਰੇ ਦੇ ਲੋਕ ਹੁਣ ਕੋਰੋਨਾ ਦੀ ਲੜਾਈ 'ਚ ਸਹਿਯੋਗ ਕਰਨ ਲਈ ਅੱਗੇ ਆ ਰਹੇ ਹਨ।
 

ਤਬਲੀਗੀ ਜਮਾਤ ਦੇ 150 ਲੋਕਾਂ ਨੇ ਪਵਿੱਤਰ ਰਮਜ਼ਾਨ ਦਾ ਰੋਜ਼ਾ ਤੋੜ ਕੇ ਪਲਾਜ਼ਮਾ ਦਾਨ ਕਰਨ ਅਤੇ ਕੋਰੋਨਾ ਨਾਲ ਲੜ ਰਹੇ ਲੋਕਾਂ ਦੀ ਮਦਦ ਲਈ ਕਦਮ ਅੱਗੇ ਵਧਾਇਆ ਹੈ। ਕੋਰੋਨਾ ਨਾਲ ਠੀਕ ਹੋ ਚੁੱਕੇ ਲਗਭਗ 150 ਜ਼ਮਾਤੀਆਂ ਨੇ ਦਿੱਲੀ ਦੇ ਤਿੰਨ ਕੇਂਦਰਾਂ 'ਚ ਪਲਾਜ਼ਮਾ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਦਿੱਲੀ ਸਿਹਤ ਮੰਤਰਾਲੇ ਵੱਲੋਂ ਪਲਾਜ਼ਮਾ ਇਕੱਤਰ ਕਰਨ ਦੀ ਮੁਹਿੰਮ ਸੰਭਾਲ ਰਹੇ ਡਾ. ਮੁਹੰਮਦ ਸ਼ੋਏਬ ਅਲੀ ਨੇ ਦੱਸਿਆ ਕਿ ਤਿੰਨ ਕੁਆਰੰਟੀਨ ਸੈਂਟਰਾਂ 'ਚ ਪਲਾਜ਼ਮਾ ਸੈਂਪਲ ਇਕੱਠੇ ਕਰਨ ਦਾ ਕੰਮ ਚੱਲ ਰਿਹਾ ਹੈ।
 

ਉਨ੍ਹਾਂ ਦੱਸਿਆ ਕਿ 150 ਤਬਲੀਗੀ ਜ਼ਮਾਤ ਦੇ ਲੋਕਾਂ ਨੇ ਪਲਾਜ਼ਮਾ ਦਾਨ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਪਲਾਜ਼ਮਾ ਦਾਨ ਕਰਨ ਤੋਂ ਪਹਿਲਾਂ ਦਾਨੀ ਨੂੰ ਭੋਜਨ ਖਾਣਾ ਪੈਂਦਾ ਹੈ, ਇਸ ਲਈ ਜ਼ਮਾਤੀਆਂ ਨੇ ਰੋਜ਼ਾ ਤੋੜ ਕੇ ਪਲਾਜ਼ਮਾ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ।
 

ਪਲਾਜ਼ਮਾ ਦਾਨ ਕਰਨ ਵਾਲੇ ਜ਼ਮਾਤੀਆਂ 'ਚ ਸ਼ਾਮਿਲ ਪਾਸ਼ਾ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਭਾਈਚਾਰੇ ਦੇ ਵੱਡੇ ਬਜ਼ੁਰਗਾਂ ਨੇ ਇਸ ਕੰਮ ਲਈ ਪ੍ਰੇਰਿਤ ਕੀਤਾ। ਰੋਜ਼ਾ ਤੋੜਨ 'ਤੇ ਉਨ੍ਹਾਂ ਕਿਹਾ ਕਿ ਉਹ ਇਸ ਦੇ ਬਦਲੇ ਇੱਕ ਦਿਨ ਦਾ ਰੋਜ਼ਾ ਬਾਅਦ 'ਚ ਰੱਖ ਲੈਣਗੇ। ਉੱਥੇ ਹੀ ਬਿਜਨੌਰ ਦੇ ਰਹਿਣ ਵਾਲੇ ਮੁਹੰਮਦ ਉਸਮਾਨ ਨੇ ਦੱਸਿਆ ਕਿ ਨਰੇਲਾ ਕੁਆਰੰਟੀਨ ਸੈਂਟਰ ਵਿੱਚ ਲਗਭਗ 950 ਕੋਰੋਨਾ ਸੰਕਰਮਿਤ ਹਨ। ਸੈਂਟਰ ਦੇ ਏਡੀਐਮ ਨੇ ਉਨ੍ਹਾਂ ਨੂੰ ਪਲਾਜ਼ਮਾ ਦਾਨ ਕਰਨ ਲਈ ਸੰਪਰਕ ਕੀਤਾ ਸੀ। ਉਨ੍ਹਾਂ ਨੇ ਮੈਨੂੰ ਪਲਾਜ਼ਮਾ ਦਾਨ ਕਰਨ ਲਈ ਪ੍ਰੇਰਿਆ। ਉਸਮਾਨ ਨੇ ਕਿਹਾ ਕਿ 3 ਦਿਨ 'ਚ ਲਗਭਗ 120 ਜ਼ਮਾਤੀਆਂ ਨੇ ਆਪਣਾ ਪਲਾਜ਼ਮਾ ਕੋਰੋਨਾ ਦੇ ਇਲਾਜ ਲਈ ਦਾਨ ਕੀਤਾ ਹੈ। 
 

ਦੱਸ ਦੇਈਏ ਕਿ ਦਿੱਲੀ ਦੇ ਨਿਜ਼ਾਮੂਦੀਨ ਸਥਿੱਤ ਮਰਕਜ਼ ਦੇ ਮੁਖੀ ਮੌਲਾਨਾ ਸਾਦ ਕਾਂਧਲਵੀ ਨੇ ਦੇਸ਼ ਭਰ ਦੇ ਜ਼ਮਾਤੀਆਂ ਨੂੰ, ਜੋ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਹਨ, ਉਨ੍ਹਾਂ ਨੂੰ ਆਪਣਾ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:150 people of Tabligi Jamaat donating Plasma for help of struggling corona patient