ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ 100 ਰੂਟਾਂ ’ਤੇ ਚੱਲਣਗੀਆਂ 150 ਪ੍ਰਾਈਵੇਟ ਰੇਲ–ਗੱਡੀਆਂ

ਭਾਰਤ ’ਚ 100 ਰੂਟਾਂ ’ਤੇ ਚੱਲਣਗੀਆਂ 150 ਪ੍ਰਾਈਵੇਟ ਰੇਲ–ਗੱਡੀਆਂ

ਭਾਰਤ ’ਚ ਨਿਜੀ ਆਪਰੇਟਰਾਂ ਨੂੰ 100 ਰੇਲ–ਰੂਟਾਂ ਉੱਤੇ 150 ਪ੍ਰਾਈਵੇਟ ਰੇਲ–ਗੱਡੀਆਂ ਚਲਾਉਣ ਦੀ ਇਜਾਜ਼ਤ ਦਿੱਤੇ ਜਾਣ ਨਾਲ 22,000 ਕਰੋੜ ਰੁਪਏ ਦਾ ਸਰਮਾਇਆ ਲੱਗਣ ਦੀ ਆਸ ਹੈ। ਭਾਰਤੀ ਰੇਲ ਅਤੇ ਨੀਤੀ ਆਯੋਗ ਨੇ ਇਸ ਦਾ ਖ਼ਾਕਾ ਤਿਆਰ ਕਰ ਲਿਆ ਹੈ।

 

 

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਨਿਵੇਸ਼ ਨੂੰ ਲੈ ਕੇ ਨਿਜੀ ਸ਼ਮੂਲੀਅਤ ਵਾਲੀਆਂ ਯਾਤਰੀ ਰੇਲ–ਗੱਡੀਆਂ ਬਾਰੇ ਵਿਚਾਰ–ਵਟਾਂਰਦੇ ਲਈ ਇੱਕ ਪੇਪਰ ਲਿਆਂਦਾ ਗਿਆ ਹੈ। ਇਸ ਵਿੱਚ 100 ਰੂਟਾਂ ਦੀ ਸ਼ਨਾਖ਼ਤ ਕੀਤੀ ਗਈ ਹੈ; ਜਿਨ੍ਹਾਂ ਉੱਤੇ ਨਿਜੀ ਇਕਾਈਆਂ ਨੂੰ 150 ਰੇਲ–ਗੱਡੀਆਂ ਚਲਾਉਣ ਦੀ ਇਜਾਜ਼ਤ ਦੇਣ ਨਾਲ 22,500 ਕਰੋੜ ਰੁਪਏ ਦਾ ਸਰਮਾਇਆ ਲੱਗੇਗਾ। ਅਹਿਮ ਗੱਲ ਇਹ ਹੈ ਕਿ ਇਸ ਵਿੱਚ ਵਿਦੇਸ਼ੀ ਕੰਪਨੀਆਂ ਵੀ ਸਰਮਾਇਆ ਲਾ ਸਕਣਗੀਆਂ।

 

 

ਇਸ ਪੇਪਰ ’ਚ ਦੱਸਿਆ ਗਿਆ ਹੈ ਕਿ ਨਿਜੀ ਕੰਪਨੀਆਂ ਨੂੰ ਆਪਣੀਆਂ ਗੰਡੀਆਂ ਵਿੱਚ ਬਾਜ਼ਾਰ ਅਨੁਸਾਰ ਕਿਰਾਇਆ ਵਸੂਲਣ ਦੀ ਛੋਟ ਹੋਵੇਗੀ। ਉਹ ਇਨ੍ਹਾਂ ਗੱਡੀਆਂ ਵਿੱਚ ਆਪਣੀ ਸਹੂਲਤ ਮੁਤਾਬਕ ਵੱਖੋ–ਵੱਖਰੇ ਵਰਗਾਂ ਦੇ ਡੱਬੇ ਲਾਉਣ ਦੇ ਨਾਲ–ਨਾਲ ਰੂਟ ਉੱਤੇ ਉਨ੍ਹਾਂ ਦੇ ਠਹਿਰਨ ਵਾਲੇ ਸਟੇਸ਼ਨਾਂ ਦੀ ਵੀ ਚੋਣ ਕਰ ਸਕਣਗੇ।

 

 

ਇਸ ਤੋਂ ਇਲਾਵਾ ਰੇਲ–ਗੱਡੀਆਂ ਦੇ ਨਿਜੀਕਰਨ ਨਾਲ ਆਧੁਨਿਕ ਤਕਨਾਲੋਜੀ ਲਿਆਉਣ ਤੇ ਰੱਖ–ਰਖਾਅ ਦੀ ਲਾਗਤ ਘਟਾਉਣ ’ਚ ਮਦਦ ਮਿਲੇਗੀ। ਯਾਤਰੀਆਂ ਨੂੰ ਵਿਸ਼ਵ–ਪੱਧਰੀ ਸਹੂਲਤਾਂ ਮਿਲਣ ਦੇ ਨਾਲ ਹੀ ਮੰਗ ਤੇ ਸਪਲਾਈ ਦਾ ਪਾੜਾ ਘਟਾਉਣ ਵਿੱਚ ਵੀ ਮਦਦ ਮਿਲੇਗੀ।

 

 

ਪ੍ਰਾਈਵੇਟ ਰੇਲ–ਗੱਡੀਆਂ ਦੇ ਰੂਟਾਂ ਵਿੱਚ ਮੁੰਬਈ ਸੈਂਟਰਲ–ਨਵੀਂ ਦਿੱਲੀ, ਨਵੀਂ ਦਿੱਲੀ–ਪਟਨਾ, ਅਹਿਮਦਾਬਾਦ–ਪੁਣੇ ਤੇ ਦਾਦਰ–ਵਡੋਦਰਾ, ਇੰਦੌਰ–ਓਲਾ, ਲਖਨਊ–ਜੰਮੂ ਤਵੀ, ਚੇਨਈ–ਓਖਲਾ, ਆਨੰਦ ਵਿਹਾਰ–ਭਾਗਲਪੁਰ, ਸਿਕੰਦਰਾਬਾਦ–ਗੁਹਾਟੀ ਤੇ ਹਾਵੜਾ–ਆਨੰਦ ਵਿਹਾਰ ਸ਼ਾਮਲ ਹਨ।

 

 

ਫ਼ਿਲਹਾਲ ਦਿੱਲੀ–ਲਖਨਊ ਵਿਚਾਲੇ ਭਾਰਤ ਦੀ ਪਹਿਲੀ ਪ੍ਰਾਈਵੇਟ ਰੇਲ–ਗੱਡੀ ‘ਤੇਜਸ’ ਚੱਲ ਰਹੀ ਹੈ। ਇਸ ਨੂੰ ਚਲਾਉਣ ਦੀ ਜ਼ਿੰਮੇਵਾਰੀ IRCTC ਕੋਲ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:150 Private Trains to be operated on 100 Rail Routes