ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ਵਿਚ ਚਮਕੀ ਦਾ ਕਹਿਰ ਜਾਰੀ, ਹੁਣ ਤੱਕ 159 ਬੱਚਿਆਂ ਦੀ ਮੌਤ

ਬਿਹਾਰ ਵਿਚ ਚਮਕੀ ਦਾ ਕਹਿਰ ਜਾਰੀ, ਹੁਣ ਤੱਕ 159 ਬੱਚਿਆਂ ਦੀ ਮੌਤ

ਉਤਰ ਬਿਹਾਰ ਦੇ ਮੁਜ਼ੱਫਰਪੁਰ ਤੇ ਇਸਦੇ ਆਸਪਾਸ ਦੇ ਜ਼ਿਲ੍ਹਿਆਂ ਵਿਚ ਏਈਐਸ(ਚਮਕੀ ਬੁਖਾਰ) ਨਾਲ ਬੱਇਚਆਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ 20 ਦਿਨਾਂ ਵਿਚ ਏਈਐਸ ਦੇ 479 ਮਾਮਲੇ ਸਾਹਮਣੇ ਆ ਚੁੱਕੇ ਹਨ। ਵੀਰਵਾਰ ਨੂੰ ਪੰਜ ਹੋਰ ਬੱਚਿਆਂ ਦੀ ਮੌਤ ਐਮਕੇਐਮਸੀਐਚ ਵਿਚ ਹੋ ਗਈ। ਸੀਤਾਮੜੀ ਵਿਚ ਵੀ ਦੋ ਬੱਚਿਆਂ ਦੀ ਮੌਤ ਹੋ ਗਈ। ਇਸ ਤਰ੍ਹਾਂ ਹੁਣ ਤੱਕ ਇਸ ਬਿਮਾਰੀ ਨਾਲ 159 ਬੱਚਿਆਂ ਦੀ ਮੌਤ ਹੋ ਚੁੱਕੀ ਹੈ।

 

ਵੀਰਵਾਰ ਨੂੰ ਐਮਕੇਐਮਸੀਐਚ ਤੇ ਕੇਜਰੀਵਾਲ ਹਸਪਤਾਲ ਵਿਚ ਇਸ ਬਿਮਾਰੀ ਨਾਲ ਪੀੜਤ 18 ਨਵੇਂ ਮਰੀਜ਼ਾਂ ਨੂੰ ਭਰਤੀ ਕਰਵਾਇਆ ਗਿਆ। ਐਮਕੇਐਮਸੀਐਚ ਵਿਚ 13 ਤੇ ਕੇਜਰੀਵਾਲ ਹਸਪਤਾਲ ਵਿਚ ਪੰਜ ਨਵੇਂ ਮਰੀਜ਼ ਆਏ। ਸਾਰਿਆਂ ਦਾ ਏਈਟੇਸ ਦੇ ਤੈਅ ਪ੍ਰੋਟੋਕਾਲ ਦੇ ਤਹਿਤ ਇਲਾਜ ਕੀਤਾ ਜਾ ਰਿਹਾ ਹੈ।

 

ਰਿਪੋਰਟ ਵਿਚ ਸੌ ਦੇ ਮਰਨ ਦੀ ਗੱਲ

 

ਹਾਲਾਂਕਿ, ਸਿਹਤ ਵਿਭਾਗ ਵੱਲੋਂ ਸਵੇਰੇ ਜਾਰੀ ਰਿਪੋਰਟ ਵਿਚ ਮੁਜ਼ੱਫਰਪੁਰ ਵਿਚ ਵੀਰਵਾਰ ਨੂੰ ਇਕ ਬੱਚੇ ਦੇ ਮਰਨ ਦੀ ਗੱਲ ਕਹੀ ਗਈ। ਇਸ ਰਿਪੋਰਟ ਵਿਚ ਹੁਣ ਤੱਕ 100 ਬੱਚਿਆਂ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ ਹੈ। ਐਮਕੇਐਮਸੀਐਚ ਦੇ ਸੁਪਰਡੈਂਟ ਡਾ. ਐਸ ਕੇ ਸ਼ਾਹੀ ਤੇ ਸਿਵਿਲ ਸਰਜਨ ਡਾ. ਐਸ ਪੀ ਸਿੰਘ ਨੇ ਦੱਸਿਆ ਕਿ ਉਕਤ ਰਿਪੋਰਟ ਵਿਚ ਐਮਕੇਐਮਸੀਐਚ ਤੇ ਕੇਜਰੀਵਾਲ ਹਸਪਤਾਲ ਦੀ ਰਿਪੋਰਟ ਨੂੰ ਸ਼ਾਮਲ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:159 children death due to chamki bukhar till